Andhra Pradesh: ਸਾਬਕਾ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੂੰ ਸੜਕ ਹਾਦਸੇ ਦੇ ਮਾਮਲੇ ’ਚ ਬਣਾਇਆ ਦੋਸ਼ੀ 

By : PARKASH

Published : Jun 23, 2025, 11:39 am IST
Updated : Jun 23, 2025, 11:39 am IST
SHARE ARTICLE
Andhra Pradesh : Former Chief Minister Jaganmohan Reddy made an accused in a road accident case
Andhra Pradesh : Former Chief Minister Jaganmohan Reddy made an accused in a road accident case

Andhra Pradesh : ਰੈੱਡੀ ਦੀ ਕਾਰ ਹੇਠਾਂ ਆਉਣ ਕਾਰਨ ਬਜ਼ੁੁਰਗ ਦੀ ਹੋਈ ਸੀ ਮੌਤ 

 

Andhra Pradesh : ਯੁਵਾਜਨ ਸ਼੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈ.ਐਸ.ਆਰ.ਸੀ.ਪੀ.) ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਵਾਈ.ਐਸ. ਜਗਨਮੋਹਨ ਰੈੱਡੀ ’ਤੇ ਹਾਲ ਹੀ ਵਿੱਚ ਪਲਨਾਡੂ ਜ਼ਿਲ੍ਹੇ ਦੇ ਰੈਂਟਪੱਲਾ ਪਿੰਡ ਜਾਂਦੇ ਸਮੇਂ ਇੱਕ ਘਾਤਕ ਸੜਕ ਹਾਦਸੇ ’ਚ ਦੋਸ਼ੀ ਬਣਾਇਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ 18 ਜੂਨ ਨੂੰ ਜਗਨਮੋਹਨ ਰੈੱਡੀ ਇੱਕ ਸਾਲ ਪਹਿਲਾਂ ਖ਼ੁਦਕੁਸ਼ੀ ਕਰ ਚੁੱਕੇ ਵਾਈਐਸਆਰ ਕਾਂਗਰਸ ਪਾਰਟੀ ਦੇ ਨੇਤਾ ਦੇ ਪਰਿਵਾਰਕ ਮੈਂਬਰ ਨੂੰ ਮਿਲਣ ਲਈ ਰੈਂਟਪੱਲਾ ਗਏ ਸਨ। ਰੈਂਟਪੱਲਾ ਜਾਂਦੇ ਸਮੇਂ, ਸਾਬਕਾ ਮੁੱਖ ਮੰਤਰੀ ਦੀ ਗੱਡੀ ਏਟੂਕੁਰੂ ਬਾਈਪਾਸ ਤੋਂ ਲੰਘੀ ਸੀ।

ਗੁੰਟੂਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਐਸ ਸਤੀਸ਼ ਕੁਮਾਰ ਨੇ ਐਤਵਾਰ ਦੇਰ ਰਾਤ ਪੱਤਰਕਾਰਾਂ ਨੂੰ ਦੱਸਿਆ, ‘‘ਵੱਖ-ਵੱਖ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਇਹ ਪਾਇਆ ਗਿਆ ਕਿ ਹਾਦਸੇ ਵਿੱਚ ਅਜਾਨ ਗੁਆਉਣ ਵਾਲਾ ਵਿਅਕਤੀ ਜਗਨਮੋਹਨ ਰੈੱਡੀ ਦੇ ਵਾਹਨ ਦੇ ਪਹੀਏ ਹੇਠ ਕੁਚਲਿਆ ਗਿਆ ਸੀ।’’
ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ, ਬਜ਼ੁਰਗ ਸਿੰਗਈਆ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਸਿੰਗਈਆ ਦੀ ਪਤਨੀ ਚੀਲੀ ਲੁਰਧੂ ਮੈਰੀ ਦੀ ਸ਼ਿਕਾਇਤ ਦੇ ਆਧਾਰ ’ਤੇ, ਸਥਾਨਕ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ (ਬੀਐਨਐਸ) ਦੀ ਧਾਰਾ 106(1) (ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਅਧਿਕਾਰੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ, ਡਰੋਨ ਫੁਟੇਜ ਅਤੇ ਹਾਲਾਤੀ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਪੁਲਿਸ ਨੇ ਪੁਸ਼ਟੀ ਕੀਤੀ ਕਿ ਸਿੰਗਈਆ ਨੂੰ ਸਾਬਕਾ ਮੁੱਖ ਮੰਤਰੀ ਦੇ ਵਾਹਨ ਨੇ ਕੁਚਲ ਦਿੱਤਾ ਸੀ। ਪੁਲਿਸ ਨੇ ਵਿਅਕਤੀ ਦੇ ਕੁਚਲੇ ਜਾਣ ਦੀ ਪੁਸ਼ਟੀ ਹੋਣ ਦੇ ਬਾਅਦ ਮਾਮਲੇ ’ਚ ਆਈਪੀਸੀ ਦੀਆਂ ਧਾਰਾਵਾਂ 105 (ਗ਼ੈਰ-ਇਰਾਦਤਨ ਕਤਲ) ਅਤੇ ਧਾਰਾ 49 (ਉਕਸਾਉਣਾ) ਸ਼ਾਮਲ ਕੀਤੀਆਂ ਹਨ ਅਤੇ ਇਸ ਨਾਲ ਸਬੰਧਤ ਹਾਲਾਤਾਂ ਦੀ ਜਾਂਚ ਤੇਜ਼ ਕਰ ਦਿੱਤੀ ਹੈ।
ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਗਨਮੋਹਨ ਰੈਡੀ ਤੋਂ ਇਲਾਵਾ, ਹੋਰ ਦੋਸ਼ੀਆਂ ਵਿੱਚ ਡਰਾਈਵਰ ਰਮਨਾ ਰੈਡੀ, ਨਿੱਜੀ ਸਹਾਇਕ ਕੇ. ਨਾਗੇਸ਼ਵਰ ਰੈਡੀ, ਵਾਈਐਸਆਰ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਵਾਈਵੀ ਸੁੱਬਰੇਡੀ, ਸਾਬਕਾ ਵਿਧਾਇਕ ਪਰਨੀ ਵੈਂਕਟਰਮਈਆ ਅਤੇ ਸਾਬਕਾ ਮੰਤਰੀ ਵਿਦਾਦਲਾ ਰਜਨੀ ਸ਼ਾਮਲ ਹਨ।

(For more news apart from Andhra Pradesh Latest News, stay tuned to Rozana Spokesman)

SHARE ARTICLE

ਏਜੰਸੀ

Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement