
ਦਵਾਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਕਿਹਾ ਹੈ ਕਿ 2019 ਵਿਚ ਵਿਰੋਧੀ ਪਾਰਟੀਆਂ ਦਾ ਗਠਜੋੜ ਮੋਦੀ ਸਰਕਾਰ ...
ਮਥੁਰਾ,ਦਵਾਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਵਰੂਪਾਨੰਦ ਸਰਸਵਤੀ ਨੇ ਕਿਹਾ ਹੈ ਕਿ 2019 ਵਿਚ ਵਿਰੋਧੀ ਪਾਰਟੀਆਂ ਦਾ ਗਠਜੋੜ ਮੋਦੀ ਸਰਕਾਰ ਦਾ ਬਦਲ ਬਣ ਸਕਦਾ ਹੈ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੁਆਰਾ ਸੰਸਦ ਵਿਚ ਪ੍ਰਧਾਨ ਮੰਤਰੀ ਨੂੰ ਗਲ ਲਾਉਣ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਰਾਹੁਲ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁਧ ਹਨ ਨਾਕਿ ਮੋਦੀ ਵਿਰੁਧ।
Narendra modi
ਕੇਂਦਰ ਅਤੇ ਸੂਬਾ ਸਰਕਾਰ ਤੋਂ ਨਾਰਾਜ਼ ਸ਼ੰਕਰਾਚਾਰੀਆ ਨੇ ਰਾਹੁਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਸੰਸਦ ਵਿਚ ਸਾਫ਼ ਕਿਹਾ ਕਿ ਉਹ ਮੋਦੀ ਦੇ ਨਹੀਂ, ਉਨ੍ਹਾਂ ਦੀਆਂ ਨੀਤੀਆਂ ਦੇ ਵਿਰੋਧੀ ਹਨ। ਇਸ ਲਈ ਉਹ ਅਪਣਾ ਭਾਸ਼ਨ ਖ਼ਤਮ ਕਰ ਕੇ ਉਨ੍ਹਾਂ ਨੂੰ ਗਲ ਮਿਲਣ ਲਈ ਉਨ੍ਹਾਂ ਦੀ ਸੀਟ 'ਤੇ ਪੁੱਜੇ। ਉਨ੍ਹਾਂ ਕੇਂਦਰ ਅਤੇ ਯੂਪੀ ਸਰਕਾਰਾਂ ਦੀਆਂ ਨੀਤੀਆਂ ਅਤੇ ਕਾਰਜਪ੍ਰਣਾਲੀ 'ਤੇ ਸਵਾਲ ਚੁੱਕੇ ਅਤੇ ਇਨ੍ਹਾਂ ਨੂੰ ਵਾਅਦਾਖ਼ਿਲਾਫ਼ੀ ਕਰਨ ਵਾਲੀਆਂ ਦਸਿਆ। (ਏਜੰਸੀ)