
ਬੈਂਗਲੁਰੂ ਵਿਚ ਅਗਲੇ 48 ਘੰਟਿਆਂ ਤਕ ਧਾਰਾ 144 ਲਾਗੂ
ਬੈਂਗਲੁਰੂ: ਬੈਂਗਲੁਰੂ ਵਿਚ ਇਕ ਫਲੈਟ ਦੇ ਬਾਹਰ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਵਿਚ ਝੜਪ ਹੋ ਗਈ। ਰੇਸ ਕੋਰਸ ਰੋਡ ਤੇ ਇਕ ਫਲੈਟ ਵਿਚ ਦੋ ਆਜ਼ਾਦ ਵਿਧਾਇਕ ਠਹਿਰੇ ਹੋਏ ਸਨ। ਕਾਂਗਰਸ ਦੇ ਵਰਕਰ ਉੱਥੇ ਪਹੁੰਚੇ ਗਏ ਸਨ। ਕੁੱਝ ਦੇਰ ਵਿਚ ਭਾਜਪਾ ਦੇ ਵਰਕਰ ਵੀ ਉੱਥੇ ਪਹੁੰਚ ਗਏ ਅਤੇ ਦੋਵਾਂ ਪਾਰਟੀਆਂ ਦੇ ਵਰਕਰਾਂ ਵਿਚ ਝੜਪ ਹੋ ਗਈ। ਉੱਧਰ ਕਰਨਾਟਕ ਵਿਧਾਨ ਸਭਾ ਵਿਚ ਜਾਰੀ ਵਿਸ਼ਵਾਸ ਮਤ ਨੂੰ ਲੈ ਕੇ ਹੁਣ ਵੀ ਸ਼ੱਕ ਦੀ ਸਥਿਤੀ ਬਰਕਰਾਰ ਹੈ।
Workers
ਇਸ ਦੌਰਾਨ ਸ਼ਾਮ 6 ਵਜੇ ਤੋਂ ਬੈਗਲੁਰੂ ਵਿਚ ਸਾਰੀਆਂ ਸ਼ਰਾਬ ਦੀਆਂ ਦੁਕਾਨਾਂ ਅਤੇ ਬਾਰ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਬੈਂਗਲੁਰੂ ਵਿਚ ਅਗਲੇ 48 ਘੰਟਿਆਂ ਲਈ ਧਾਰਾ 144 ਵੀ ਲਗਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਆਲੋਕ ਕੁਮਾਰ ਨੇ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਮੁਤਾਬਕ ਕਾਂਗਰਸ ਦੇ ਵਿਧਾਇਕ ਉਹਨਾਂ ਤੋਂ ਗਠਜੋੜ ਲਈ ਵੋਟ ਦੇਣ ਲਈ ਜ਼ਬਰਦਸਤੀ ਕਰਨ ਲੱਗੇ। ਇਸ ਦੌਰਾਨ ਉੱਥੇ ਭਾਜਪਾ ਦੇ ਵਰਕਰ ਪਹੁੰਚ ਗਏ ਅਤੇ ਕਾਂਗਰਸ ਵਰਕਰਾਂ ਦਾ ਵਿਰੋਧ ਕਰਨ ਲੱਗੇ। ਇਸ ਦੌਰਾਨ ਕਰਨਾਟਕ ਦੀ ਪੁਲਿਸ ਪਹੁੰਚ ਗਈ ਅਤੇ ਦੋਵਾਂ ਪਾਰਟੀਆਂ ਦੇ ਝਗੜੇ ਨੂੰ ਰੋਕਿਆ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।