ਮਮਤਾ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਬੀਜੇਪੀ ਕਰਮਚਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ
Published : Jun 12, 2019, 3:47 pm IST
Updated : Jun 12, 2019, 3:48 pm IST
SHARE ARTICLE
BJP Workers
BJP Workers

ਬੀਜੇਪੀ ਅਤੇ ਤ੍ਰਿਣਮੂਲ ਦੇ ‘ਚ ਮਤਭੇਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ ਬੀਜੇਪੀ ਕਰਮਚਾਰੀਆਂ...

ਕੋਲਕਾਤਾ: ਬੀਜੇਪੀ ਅਤੇ ਤ੍ਰਿਣਮੂਲ ਦੇ ‘ਚ ਮਤਭੇਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ ਬੀਜੇਪੀ ਕਰਮਚਾਰੀਆਂ ਅਤੇ ਪੁਲਿਸ ਵਿਚਾਲੇ ਝੜਪ ਹੋਈ ਹੈ। ਪੁਲਿਸ ਨੇ ਬੀਜੇਪੀ ਕਰਮਚਾਰੀਆਂ ‘ਤੇ ਵਾਟਰ ਕੈਨਨ ਦਾ ਪ੍ਰਯੋਗ ਕੀਤਾ ਹੈ। ਪੁਲਿਸ ਨੇ ਬੀਜੇਪੀ ਕਰਮਚਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਦੱਸ ਦਈਏ ਕਿ ਬੀਜੇਪੀ ਦੇ ਕਰਮਚਾਰੀ ਮਮਤਾ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਭਾਰੀ ਮਾਤਰਾ ‘ਚ ਪੁਲਿਸ ਬਲ ਤੈਨਾਤ ਸੀ। ਜਦੋਂ ਭੀੜ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਤਾਂ ਬੰਗਾਲ ਪੁਲਿਸ ਨੇ ਬੀਜੇਪੀ ਕਰਮਚਾਰੀਆਂ ਉੱਤੇ ਵਾਟਰ ਕੈਨਨ ਦਾ ਪ੍ਰਯੋਗ ਕੀਤਾ।

 


 

ਅਚਾਨਕ ਵਾਟਰ ਕੈਨਨ ਦਾ ਪ੍ਰਯੋਗ ਹੋਣ ਨਾਲ ਹਫੜਾ ਦਫ਼ੜੀ ਦਾ ਮਾਹੌਲ ਬਣ ਗਿਆ ਅਤੇ ਲੋਕ ਇਧਰ ਉੱਧਰ ਭੱਜਣ ਲੱਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਸੋਮਵਾਰ ਨੂੰ ਇਲਜ਼ਾਮ ਲਗਾਇਆ ਸੀ ਕਿ ਕੇਂਦਰ ਅਤੇ ਭਾਜਪਾ ਦੇ ਕਰਮਚਾਰੀ ਰਾਜ ਵਿੱਚ ਹਿੰਸਾ ਭੜਕਾਉਣ ਅਤੇ ਉਨ੍ਹਾਂ ਦੀ ਸਰਕਾਰ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਮਮਤਾ ਨੇ ਇਹ ਵੀ ਕਿਹਾ ਸੀ ਕਿ ਭਾਜਪਾ ਉਨ੍ਹਾਂ ਦੀ ਅਵਾਜ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਦੇਸ਼ ਵਿੱਚ ਇਕਲੌਤੀਆਂ ਹਨ ਜੋ ਉਨ੍ਹਾਂ ਦਾ ਵਿਰੋਧ ਕਰ ਰਹੀਆਂ ਹਨ।

Mamta BanerjeeMamta Banerjee

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਨੇ ਕਿਹਾ ਸੀ ਕਿ ਜਖ਼ਮੀ ਸ਼ੇਰ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਬਨਰਜੀ ਨੇ ਰਾਜ ਸਕੱਤਰੇਤ ਵਿੱਚ ਸੰਪਾਦਕਾਂ ਨੂੰ ਕਿਹਾ ਸੀ, ਉਹ ਵੱਖਰਾ ਸੋਸ਼ਲ ਨੈਟਵਰਕਿੰਗ ਵੈਬਸਾਈਟ  ਦੇ ਜਰੀਏ ਫ਼ਰਜੀ ਖਬਰਾਂ ਫੈਲਾਉਣ ਲਈ ਕਰੋੜਾਂ ਰੁਪਏ ਗਵਾ ਰਹੀ ਹੈ। ਕੇਂਦਰ ਸਰਕਾਰ ਅਤੇ ਪਾਰਟੀ ਕਰਮਚਾਰੀ ਪੱਛਮੀ ਬੰਗਾਲ ‘ਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

Mamta and ModiMamta and Modi

ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਜ ਵਿੱਚ ਹਿੰਸਾ ਜਾਂ ਦੰਗਾ ਹੋਣ ਦੀ ਹਾਲਤ ‘ਚ ਕੇਂਦਰ ਦੀ ਵੀ ਰਾਜ ਸਰਕਾਰਾਂ ਦੇ ਬਰਾਬਰ ਜ਼ਿੰਮੇਦਾਰੀ ਹੁੰਦੀ ਹੈ। ਮਮਤਾ ਨੇ ਕਿਹਾ, ਜੇਕਰ ਕਿਸੇ ਰਾਜ ਵਿੱਚ ਕੋਈ ਦੰਗਾ ਜਾਂ ਹਿੰਸਾ ਹੁੰਦੀ ਹੈ, ਤਾਂ ਕੇਂਦਰ ਸਰਕਾਰ ਆਪਣੀ ਜ਼ਿੰਮੇਦਾਰੀ ਤੋਂ ਪਿੱਛੇ ਨਹੀਂ ਹਟ ਸਕਦੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM
Advertisement