ਇਹ ਪੱਥਰ ਦੁਪਹਿਰ ਤੋਂ ਬਾਅਦ ਡਿੱਗਿਆ
ਬਿਹਾਰ- ਬਿਹਾਰ ਦੇ ਮਧੂਬਨੀ ਜ਼ਿਲ੍ਹੇ ਦੇ ਲੌਕਹੀ ਪ੍ਰਖੰਡ ਦੇ ਪਿੰਡ ਵਿਚ ਇਕ ਖੇਤ ਵਿਚ ਅਸਮਾਨ ਤੋਂ ਇਕ ਅਜੀਬੋ ਗਰੀਬ ਪੱਥਰ ਡਿੱਗਿਆ ਹੈ ਅਤੇ ਪੱਥਰ ਡਿੱਗਣ ਤੋਂ ਬਾਅਦ ਇਲਾਕੇ ਵਿਚ ਭਗਦੜ ਮੱਚ ਗਈ। ਇਸ ਪੱਥਰ ਦਾ ਭਾਰ ਕਰੀਬ 15 ਕਿਲੋ ਦੱਸਿਆ ਜਾ ਰਿਹਾ ਹੈ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਸ ਪੱਥਰ ਨੂੰ ਜ਼ਿਲ੍ਹੇ ਦੇ ਖ਼ਜਾਨਾ ਘਰ ਵਿਚ ਰੱਖ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਕਪਿਲ ਅਸ਼ੋਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨੂੰ ਫਿਜ਼ੀਕਲ ਜਾਂਚ ਲਈ ਲਬਾਰਟਰੀ ਭੇਜਿਆ ਜਾਵੇਗਾ।
मेरा गृह ज़िला मधुबनी अलौकिकता से भरा है। एक उदाहरण मैं हूँ और दूसरा ये पत्थर जो आसमान से गिरा है। इस पर चुंबक भी चिपक रहा है। प्रशासन ने इसे कोषागार में रखा है। फ़ोरेंसिक जाँच को भेजा जाएगा।
— Umashankar Singh (@umashankarsingh) July 23, 2019
इस पर विज्ञान से लेकर भक्ति तक के आधे आधे घंटे का प्रोग्राम बन सकता है। संपर्क करें। ? pic.twitter.com/sVTsudpVtX
ਇਹ ਪੱਥਰ ਦੁਪਹਿਰ ਤੋਂ ਬਾਅਦ ਡਿੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੌਕਹੀ ਪ੍ਰਖੰਡ ਦੇ ਪਿੰਡ ਦੇ ਖੇਤ ਵਿਚ ਕੁੱਝ ਕਿਸਾਨ ਕੰਮ ਕਰ ਰਹੇ ਸਨ ਇਸ ਦੌਰਾਨ ਇਸ ਭਾਰੀ ਪੱਥਰ ਦੇ ਡਿੱਗਣ ਦੀ ਆਵਾਜ਼ ਆਈ। ਜਾਣਕਾਰੀ ਅਨੁਸਾਰ ਜਿਸ ਜਗ੍ਹਾ 'ਤੇ ਇਹ ਪੱਥਰ ਡਿੱਗਿਆ ਸੀ ਉਸ ਜਗ੍ਹਾ 'ਤੇ 4 ਫੱਟ ਡੁੰਘਾ ਟੋਆ ਪੈ ਗਿਆ। ਜਿਸ ਸਮੇਂ ਇਹ ਪੱਥਰ ਡਿੱਗਿਆ ਉਸ ਸਮੇਂ ਥੋੜ੍ਹੀ-ਥੋੜ੍ਹੀ ਬਾਰਿਸ਼ ਹੋ ਰਹੀ ਸੀ ਅਤੇ ਇਹ ਪੱਥਰ ਗਰਮ ਸੀ।
ਪੱਥਰ ਦੇ ਖੇਤ ਵਿਚ ਡਿੱਗਣ ਤੋਂ ਬਾਅਦ ਉਸ ਵਿਚੋਂ ਧੂੰਆਂ ਨਿਕਲਣ ਲੱਗਾ ਇਸ ਪੱਥਰ ਵਿਚ ਆਇਰਨ ਦੀ ਕੋਰ ਵੀ ਹੈ ਕਿਉਂਕਿ ਜਦੋਂ ਇਸ ਪੱਥਰ ਨਾਲ ਚੁੰਬਕ ਨੂੰ ਲਗਾਇਆ ਜਾਂਦਾ ਹੈ ਤਾਂ ਚੁੰਬਕ ਪੱਥਰ ਨਾਲ ਚਿਪਕ ਜਾਂਦੀ ਹੈ। ਜਦੋਂ ਇਸ ਪੱਥਰ ਡਿੱਗਣ ਦੀ ਖ਼ਬਰ ਪੂਰੇ ਇਲਾਕੇ ਵਿਚ ਫੈਲ ਗਈ ਤਾਂ ਸਾਰੇ ਲੋਕ ਇਸ ਨੂੰ ਦੇਖਣ ਲਈ ਉਸ ਖੇਤ ਵਿਚ ਗ ਜਿੱਥੇ ਇਹ ਪੱਥਰ ਡਿੱਗਿਆ ਸੀ ਅਤੇ ਨਾਲ ਹੀ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ