
ਘਟਨਾ ਲਗਭਗ ਤਿੰਨ ਦਿਨ ਪੁਰਾਣੀ
ਬਾਂਦਾ (ਉੱਤਰ ਪ੍ਰਦੇਸ਼) : ਬਾਂਦਾ ਨਾਲ ਲੱਗਦੇ ਹਮੀਰਪੁਰ ਜ਼ਿਲ੍ਹੇ ਦੇ ਰਾਠ ਕਸਬੇ 'ਚ ਅਪਣੀ ਪਤਨੀ ਦੀ ਖ਼ੁਦਕੁਸ਼ੀ ਤੋਂ ਦੁਖੀ ਇਕ ਵਿਅਕਤੀ ਨੇ ਅਪਣੇ ਡੇਢ ਸਾਲ ਦੇ ਬੇਟੇ ਦੀ ਗਲਾ ਘੁੱਟ ਕੇ ਹਤਿਆ ਕਰ ਦਿਤੀ ਅਤੇ ਖੁਦ ਵੀ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ।
Death
ਹਮੀਰਪੁਰ ਦੇ ਪੁਲਿਸ ਸੁਪਰਡੈਂਟ ਹੇਮਰਾਜ ਮੀਨਾ ਨੇ ਮੰਗਲਵਾਰ ਨੂੰ ਦਸਿਆ ਕਿ ਜ਼ਿਲ੍ਹੇ ਦੇ ਰਾਠ ਕਸਬੇ ਦੇ ਗੁਲਾਬ ਨਗਰ ਮੁਹੱਲੇ ਵਿਚ ਇਕ ਘਰ ਤੋਂ ਸੋਮਵਾਰ ਨੂੰ ਬ੍ਰਜੇਂਦਰ ਰਾਠੌੜ (31) ਅਤੇ ਉਸ ਦੀ ਪਤਨੀ ਗੀਤਾ (25) ਦੀ ਲਾਸ਼ ਫਾਂਸੀ ਨਾਲ ਲਟਕੀ ਹੋਈ ਮਿਲੀ, ਜਦਕਿ ਡੇਢ ਸਾਲ ਦੇ ਬੇਟੇ ਪਾਰਥ ਦੀ ਲਾਸ਼ ਜ਼ਮੀਨ 'ਤੇ ਪਈ ਸੀ। ਉਨ੍ਹਾਂ ਨੇ ਦਸਿਆ ਕਿ ਇਹ ਲਾਸ਼ਾਂ ਕਈ ਦਿਨ ਪੁਰਾਣੀਆਂ ਲੱਗ ਰਹੀਆਂ ਹਨ।
Suicide
ਜਾਣਕਾਰੀ ਅਨੁਸਾਰ ਬੱਚੇ ਦੀ ਲਾਸ਼ ਚਾਦਰ ਨਾਲ ਢੱਕੀ ਸੀ ਅਤੇ ਉਸ ਦੇ ਉਪਰ ਇਕ ਸੁਸਾਈਡ ਨੋਟ ਰੱਖਿਆ ਸੀ, ਜਿਸ ਵਿਚ ਬ੍ਰਜੇਂਦਰ ਨੇ ਆਪਸੀ ਵਿਵਾਦ 'ਤੇ ਪਤਨੀ ਗੀਤਾ ਵਲੋਂ ਫ਼ਾਂਸੀ ਲਗਾਏ ਜਾਣ ਤੋਂ ਬਾਅਦ ਅਪਣੇ ਡੇਢ ਸਾਲ ਦੇ ਬੱਚੇ ਦੀ ਗਲਾ ਘੁੱਟ ਕੇ ਹਤਿਆ ਕਰ ਖੁਦ ਫ਼ਾਂਸੀ ਲਗਾ ਲੈਣ ਦੀ ਗੱਲ ਲਿਖੀ ਹੈ। ਮੀਨਾ ਨੇ ਦਸਿਆ ਕਿ ਨੋਟ ਦੇ ਅਖ਼ੀਰ ਵਿਚ ਬ੍ਰਜੇਂਦਰ ਨੇ ਖੁਦ ਨੂੰ 'ਕਾਤਲ' ਲਿਖਿਆ ਹੈ।
Suicide
ਸੋਮਵਾਰ ਨੂੰ ਜਦੋਂ ਬ੍ਰਜੇਂਦਰ ਦਾ ਚਚੇਰਾ ਭਰਾ ਉਸ ਨੂੰ ਮਿਲਣ ਉਸ ਦੇ ਘਰ ਗਿਆ, ਉਦੋਂ ਘਟਨਾ ਦਾ ਖੁਲਾਸਾ ਹੋਇਆ। ਉਨ੍ਹਾਂ ਨੇ ਦਸਿਆ ਕਿ ਲਾਸ਼ਾਂ ਸੜ ਚੁਕੀਆਂ ਸਨ, ਜਿਸ ਤੋਂ ਲੱਗਦਾ ਹੈ ਕਿ ਘਟਨਾ ਲਗਭਗ ਤਿੰਨ ਦਿਨ ਪੁਰਾਣੀ ਹੈ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਤਿੰਨੇਂ ਲਾਸ਼ਾਂ ਪਰਵਾਰਕ ਮੈਂਬਰਾਂ ਨੂੰ ਸੌਂਪ ਦਿਤੀਆਂ ਗਈਆਂ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।