ਰਾਜ ਸਭਾ ਦੇ ਨਵੇਂ ਚੁਣੇ 45 ਮੈਂਬਰਾਂ ਨੇ ਚੁੱਕੀ ਸਹੁੰ
Published : Jul 23, 2020, 10:17 am IST
Updated : Jul 23, 2020, 10:23 am IST
SHARE ARTICLE
 45 newly elected members of Rajya Sabha take oath
45 newly elected members of Rajya Sabha take oath

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲਾਗੂ ਨਿਯਮਾਂ ਦਾ ਰਖਿਆ ਖ਼ਾਸ ਖ਼ਿਆਲ

ਨਵੀਂ ਦਿੱਲੀ, 22 ਜੁਲਾਈ : ਕੇਂਦਰੀ ਮੰਤਰੀ ਰਾਮਦਾਸ ਆਠਵਲੇ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ, ਕਾਂਗਰਸ ਦੇ ਮਲਿਕਾਰਜੁਨ ਖੜਗੇ ਅਤੇ ਦਿਗਵਿਜੇ ਸਿੰਘ ਅਤੇ ਕਾਂਗਰਸ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਆਏ ਜਿਓਤਿਰਾਦਿਤਿਆ ਸਿੰਧੀਆ ਅਤੇ ਭੁਵਨੇਸ਼ਵਰ ਕਲਿਤਾ ਸਮੇਤ 45 ਨੇਤਾਵਾਂ ਨੇ ਬੁਧਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁਕੀ।

ਰਾਜ ਸਭਾ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਵੇਰੇ ਸਦਨ ’ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲਾਗੂ ਸੁਰੱਖਿਅਤ ਦੂਰੀ, ਮਾਸਕ ਅਤੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਦੇ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਵਾਉਂਦੇ ਹੋਏ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ।  ਇਸ ਮੌਕੇ ਰਾਜ ਸਭਾ ਦੇ ਨੇਤਾ ਥਾਵਰ ਚੰਦ ਗਹਿਲੋਤ, ਸਦਨ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ, ਸੰਸਦੀ ਕਾਰਜ ਮੰਤਰੀ ਐੱਸ. ਮੁਰਲੀਧਰਨ ਅਤੇ ਅਰਜੁਨ ਰਾਮ ਮੇਘਵਾਲ ਮੌਜੂਦ ਸਨ।

File Photo File Photo

ਨਵੇਂ ਚੁਣੇ ਮੈਂਬਰਾਂ ਨੇ ਹਿੰਦੀ, ਅੰਗਰੇਜ਼ੀ, ਕੰਨੜ, ਤਮਿਲ ਅਤੇ ਆਪਣੀ ਮਾਂ ਬੋਲੀ ’ਚ ਸਹੁੰ ਚੁੱਕੀ। ਕਈ ਮੈਂਬਰ ਅਪਣੇ ਰਵਾਇਤੀ ਪਹਿਰਾਵੇ ’ਚ ਸਨ। ਮਣੀਪੁਰ ਤੋਂ ਭਾਜਪਾ ਦੇ ਟਿਕਟ ’ਤੇ ਚੁਣ ਕੇ ਆਏ ਮਹਾਰਾਜਾ ਸਾਨਾਜਾਓਬਾ ਲਿਸ਼ੇਮਬਾ ਨੇ ਰਾਜਸੀ ਪੁਸ਼ਾਕ ਪਾਈ ਹੋਈ ਸੀ। ਸਹੁੰ ਚੁੱਕਣ ਤੋਂ ਪਹਿਲਾਂ ਸਿੰਧੀਆ ਵਿਰੋਧੀ ਮੈਂਬਰਾਂ ਵੱਲ ਆਏ ਅਤੇ ਕਈ ਮੈਂਬਰਾਂ ਨਾਲ ਗੱਲਬਾਤ ਕਰਦੇ ਦਿਖਾਈ ਦਿਤੇ।

ਗਹਿਲੋਤ ਅਤੇ ਜੋਸ਼ੀ ਨੇ ਵੀ ਵਿਰੋਧੀ ਮੈਂਬਰਾਂ ਨਾਲ ਗੱਲਬਾਤ ਕੀਤੀ। ਇਹ ਪਹਿਲੀ ਵਾਰ ਹੈ ਕਿ ਰਾਜ ਸਭਾ ਰੂਮ ’ਚ ਸਦਨ ਦਾ ਸੈਸ਼ਨ ਨਹੀਂ ਰਹਿਣ ਦੇ ਬਾਵਜੂਦ ਸਹੁੰ ਚੁੱਕ ਸਮਾਰੋਹ ਆਯੋਜਿਤ ਕੀਤਾ ਗਿਆ ਹੈ। ਸੰਹੁ ਚੁਕਣ ਵਾਲੇ ਮੈਂਬਰਾਂ ਵਿਚ 36 ਮੈਂਬਰ ਅਜਿਹੇ ਵੀ ਹਨ ਜਿਨ੍ਹਾਂ ਨੇ ਪਹਿਲੀ ਵਾਰ ਰਾਜਸਭਾ ਦੇ ਮੈਂਬਰ ਦੇ ਤੌਰ ’ਤੇ ਸਹੁੰ ਚੁੱਕੀ। ਸਾਰੇ ਮੈਂਬਰਾਂ ਵਲੋਂ ਸਮਾਜਕ ਦੂਰੀ ਦਾ ਖ਼ਾਸ ਧਿਆਨ  ਰਖਿਆ ਗਿਆ। (ਪੀਟੀਆਈ)

File Photo File Photo

ਮੋਦੀ ਨੇ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੂੰ ਕਿਹਾ, ਨਾ ਸਿਰਫ਼ ਸਦਨ ਵਿਚ, ਬਲਕਿ ਲੋਕਾਂ ਵਿਚ ਵੀ ਪ੍ਰਭਾਵਸ਼ਾਲੀ ਬਣੋ
ਨਵੀਂ ਦਿੱਲੀ, 22 ਜੁਲਾਈ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਰਾਜ ਸਭਾ ਲਈ ਨਵੇਂ ਚੁਣੇ ਗਏ ਭਾਜਪਾ ਸੰਸਦ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਉਨ੍ਹਾਂ ਨੂੰ ਨਾ ਸਿਰਫ਼ ਸਦਨ ਵਿਚ, ਬਲਕਿ ਲੋਕਾਂ ਵਿਚ ਵੀ ਇਕ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਅੱਜ ਉੱਚ ਸਦਨ ਦੇ ਨਵੇਂ ਚੁਣੇ ਗਏ 45 ਨਵੇਂ ਮੈਂਬਰਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਨ੍ਹਾਂ ਵਿਚੋਂ 17 ਮੈਂਬਰ ਭਾਜਪਾ ਦੇ ਸਨ। ਮੋਦੀ ਨੇ ਟਵੀਟ ਕੀਤਾ, “ਮੈਂ ਸੰਸਦ ਮੈਂਬਰਾਂ ਨੂੰ ਨੀਤੀਗਤ ਮੁੱਦਿਆਂ ’ਤੇ ਅਪਣੇ ਆਪ ਨੂੰ ਅਪਡੇਟ ਰੱਖਣ ਦੀ ਬੇਨਤੀ ਕੀਤੀ ਹੈ।’’ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement