
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਬਾਂਦੀਪੋਰਾ ਜ਼ਿਲ੍ਹੇ ਨੂੰ ਛੱਡੇ ਕੇ ਪੂਰੀ ਕਸ਼ਮੀਰ ਘਾਟੀ ਵਿਚ 6 ਦਿਨਾਂ ਦੀ
ਸ਼੍ਰੀਨਗਰ, 22 ਜੁਲਾਈ : ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਕੋਵਿਡ 19 ਨੂੰ ਫੈਲਣ ਤੋਂ ਰੋਕਣ ਲਈ ਬਾਂਦੀਪੋਰਾ ਜ਼ਿਲ੍ਹੇ ਨੂੰ ਛੱਡੇ ਕੇ ਪੂਰੀ ਕਸ਼ਮੀਰ ਘਾਟੀ ਵਿਚ 6 ਦਿਨਾਂ ਦੀ ਤਾਲਾਬੰਦੀ ਲਾਗੂ ਕੀਤੀ ਹੈ। ਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਸ਼ਾਮ ਤੋਂ ਤਾਲਾਬੰਦੀ ਲਾਗੂ ਹੋਵੇਗੀ। ਉਨ੍ਹਾਂ ਇਹ ਵੀ ਦਸਿਆ ਕਿ 6 ਦਿਨਾਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਘਾਟੀ ਵਿਚ ਬੁਧਵਾਰ ਨੂੰ ਕੋਰੋਨਾ ਦੇ 502 ਨਵੇਂ ਮਾਮਲੇ ਸਾਹਮਣੇ ਆਏ ਸਨ। ਦਿਸ਼ਾ ਨਿਰਦੇਸ਼ਾਂ ਮੁਤਾਬਕ ਖੇਤੀ, ਬਾਗ਼ਬਾਨੀ ਅਤੇ ਨਿਰਮਾਣ ਗਤੀਵਿਧੀਆਂ ਜਾਰੀ ਰਹਿਣਗੀਆਂ।
ਜੰਮੂ ਕੰਸ਼ਮੀਰ ਪ੍ਰਸ਼ਾਸ਼ਨ ਦੇ ਸੂਚਨਾ ਵਿਭਾਗ ਨੇ ਟਵੀਟ ਕੀਤਾ, ‘‘ਬਾਂਦੀਪੋਰਾ ਨੂੰ ਛੱਡ ਕੇ ਕਸ਼ਮੀਰ ਦੇ ਸਾਰੇ ‘ਰੈਡ ਜ਼ੋਨ’ ਜ਼ਿਲਿ੍ਹਆਂ ਵਿਚ ਅੱਜ ਸ਼ਾਮ ਤੋਂ 27 ਜੁਲਾਈ ਸਵੇਰੇ 6 ਵਜੇ ਤਕ ਮੁਕੱਮਲ ਤਾਲਾਬੰਦੀ ਲਾਗੂ ਰਹੇਗੀ।’’ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਅਜੇ ਤਕ ਕੋਵਿਡ 19 ਤੋਂ 263 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ, ਜਿਨ੍ਹਾਂ ਵਿਚੋਂ 243 ਮਰੀਜ਼ਾਂ ਦੀ ਮੋਤ ਘਾਟੀ ’ਚ ਹੋਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਜੰਮੂ-ਕਸ਼ਮੀਰ ਵਿਚ ਕੋਰੋਨਾ ਦੇ ਕੁੱਲ 15,258 ਮਾਮਲੇ ਸਾਹਮਣੇ ਆਏ ਹਨ। (ਪੀਟੀਆਈ)