
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਖਾਦ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਲੇ ’ਚ ਬੁਧਵਾਰ ਨੂੰ ਦੇਸ਼ ਭਰ ’ਚ ਕੀਤੀ ਗਈ
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਖਾਦ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਲੇ ’ਚ ਬੁਧਵਾਰ ਨੂੰ ਦੇਸ਼ ਭਰ ’ਚ ਕੀਤੀ ਗਈ ਛਾਪੇਮਾਰੀ ਦੀ ਕਾਰਵਾਈ ਤਹਿਤ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਦੇ ਘਰ ’ਚ ਵੀ ਛਾਪੇਮਾਰੀ ਕੀਤੀ।
Enforcement Directorate
ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਉਨ੍ਹਾਂ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਰਾਜਸਥਾਨ, ਪਛਮੀ ਬੰਗਾਲ, ਗੁਜਰਾਤ ਅਤੇ ਦਿੱਲੀ ’ਚ ਘੱਟੋਂ ਘੱਟ 13 ਸਥਾਨਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਜੋਧਪੁਰ ’ਚ ਅਗ੍ਰਸੇਨ ਗਹਿਲੋਤ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ ਗਈ। ਅਗ੍ਰਸੇਨ ਗਹਿਲੋਤ ਕਥਿਤ ਖਾਦ ਮਾਮਲੇ ’ਚ ਸੱਤ ਕਰੋੜ ਰੁਪਏ ਦੇ ਕਸਟਮ ਜ਼ੁਰਮਾਨੇ ਦਾ ਸਾਹਮਣਾ ਕਰ ਰਹੇ ਹਨ।
Money laundering prevention
ਈ.ਡੀ ਨੇ ਕਸਟਮ ਡਿਊਟੀ ਵਿਭਾਗ ਦੀ ਸ਼ਿਕਾਇਤ ਦੇ ਆਧਾਰ ’ਤੇ ਮਨੀ ਲਾਂਡਰਿੰਗ ਰੋਕਥਾਮ ਐਕਟ ਤੇ ਤਹਿਤ ਅਪਰਾਧਿਕ ਮਾਮਲਾ ਦਰਜ ਕੀਤਾ ਹੈ ਅਤੇ ਕਥਿਤ ਖਾਦ ਘੁਟਾਲਾ ਮਾਮਲੇ ’ਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਰਾਜਸਥਾਨ ’ਚ 6, ਗੁਜਰਾਤ ’ਚ ਚਾਰ, ਪੱਛਮੀ ਬੰਗਾਲ ’ਚ ਦੋ ਅਤੇ ਦਿੱਲੀ’ਚ ਇਕ ਸਥਾਨ ’ਤੇ ਏਜੰਸੀ ਨੇ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ। (ਪੀਟੀਆਈ)