ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋਏ ਪੱੱਤਰਕਾਰ ਦੀ ਇਲਾਜ ਦੌਰਾਨ ਮੌਤ
Published : Jul 23, 2020, 9:15 am IST
Updated : Jul 23, 2020, 9:15 am IST
SHARE ARTICLE
Journalist Shot In Ghaziabad Passes Away
Journalist Shot In Ghaziabad Passes Away

ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਦਮਾਸ਼ਾਂ ਵਲੋਂ ਗੋਲੀ ਮਾਰਨ ਕਾਰਨ ਜ਼ਖ਼ਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਸਵੇਰੇ

ਗਾਜ਼ੀਆਬਾਦ, 22 ਜੁਲਾਈ : ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿਚ ਬਦਮਾਸ਼ਾਂ ਵਲੋਂ ਗੋਲੀ ਮਾਰਨ ਕਾਰਨ ਜ਼ਖ਼ਮੀ ਪੱਤਰਕਾਰ ਵਿਕਰਮ ਜੋਸ਼ੀ ਦੀ ਅੱਜ ਸਵੇਰੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।  ਜੋਸ਼ੀ ਨੂੰ ਬਦਮਾਸ਼ਾਂ ਨੇ ਉਨ੍ਹਾਂ ਦੇ ਘਰ ਦੇ ਨੇੜੇ ਵਿਜੇਨਗਰ ਖੇਤਰ ’ਚ ਸੋਮਵਾਰ ਦੀ ਰਾਤ ਕਰੀਬ ਸਾਢੇ 10 ਵਜੇ ਸਿਰ ’ਚ ਗੋਲੀ ਮਾਰੀ ਸੀ। ਉਹ ਗਾਜ਼ੀਆਬਾਦ ਦੇ ਨਹਿਰੂ ਨਗਰ ਸਥਿਤ ਯਸ਼ੋਦਾ ਹਸਪਤਾਲ ’ਚ ਦਾਖ਼ਲ ਸਨ,

File Photo File Photo

ਜਿਥੇ ਅੱਜ ਤੜਕੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ 16 ਜੁਲਾਈ ਨੂੰ ਅਪਣੀ ਭਾਣਜੀ ਨਾਲ ਛੇੜਛਾੜ ਕਰਨ ਵਾਲੇ ਨੌਜਵਾਨਾਂ ਵਿਰੁਧ ਪੁਲਿਸ ’ਚ ਸ਼ਿਕਾਇਤ ਦਿਤੀ ਸੀ।ਜੋਸ਼ੀ ਨੂੰ ਜਦੋਂ ਗੋਲੀ ਮਾਰੀ ਗਈ, ਉਸ ਸਮੇਂ ਉਹ ਆਪਣੀਆਂ ਦੋਹਾਂ ਬੇਟੀਆਂ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਵਿਚ ਸੜਕ ਦੇ ਗੋਲੀ ਮਾਰ ਦਿਤੀ। ਗੋਲੀ ਮਾਰਨ ਦੀ ਇਹ ਪੂਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਸੀ। ਇਸੇ ਫੁਟੇਜ ਦੇ ਆਧਾਰ ’ਤੇ ਹੀ ਇਸ ਮਾਮਲੇ ਵਿਚ ਪੁਲਿਸ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

File Photo File Photo

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਾਨਾਥ ਨੇ ਗਾਜ਼ੀਆਬਾਦ ਦੇ ਪੱਤਰਕਾਰ ਵਿਕਰਮ ਜੋਸ਼ੀ ਦੀ ਮੌਤ ’ਤੇ ਡੂੰਘਾ ਦੁਖ ਜਤਾਇਆ। ਸੀ.ਐੱਮ. ਯੋਗੀ ਨੇ ਪ੍ਰਵਾਰ ਵਾਲਿਆਂ ਨੂੰ ਤੁਰੰਤ 10 ਲੱਖ ਰੁਪਏ ਦੀ ਆਰਥਿਕ ਮਦਦ, ਪਤਨੀ ਨੂੰ ਸਰਕਾਰੀ ਨੌਕਰੀ ਅਤੇ ਬੱਚਿਆਂ ਨੂੰ ਮੁਫ਼ਤ ਸਿਖਿਆ ਦੇਣ ਦਾ ਐਲਾਨ ਕੀਤਾ। ਗਾਜ਼ੀਆਬਾਦ ’ਚ ਪੱਤਰਕਾਰ ਵਿਕਰਮ ਜੋਸ਼ੀ ਨੂੰ 20 ਜੁਲਾਈ ਨੂੰ ਵਿਜੇ ਨਗਰ ਇਲਾਕੇ ’ਚ ਬਦਮਾਸ਼ਾਂ ਨੇ ਉਸ ਸਮੇਂ ਗੋਲੀ ਮਾਰ ਦਿਤੀ ਸੀ, ਜਦੋਂ ਆਪਣੀਆਂ 2 ਧੀਆਂ ਨਾਲ ਘਰ ਆ ਰਹੇ ਸਨ। 

ਰਾਹੁਲ ਗਾਂਧੀ ਨੇ ਪੱਤਰਕਾਰ ਦੇ ਕਤਲ ’ਤੇ ਪ੍ਰਗਟਾਇਆ ਅਫ਼ਸੋਸ
ਨਵੀਂ ਦਿੱਲੀ, 22 ਜੁਲਾਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਰਾਜਧਾਨੀ ਖੇਤਰ-ਐੱਨ.ਸੀ.ਆਰ. ਦੇ ਗਾਜ਼ੀਆਬਾਦ ’ਚ ਭਾਣਜੀ ਨਾਲ ਬਦਸਲੂਕੀ ਦਾ ਵਿਰੋਧ ਕਰਨ ’ਤੇ ਪੱਤਰਕਾਰ ਨੂੰ ਗੋਲੀ ਮਾਰਨ ਦੀ ਘਟਨਾ ’ਤੇ ਡੂੰਘਾ ਸੋਗ ਜ਼ਾਹਰ ਕੀਤਾ।

File Photo File Photo

ਰਾਹੁਲ ਨੇ ਦੋਸ਼ ਲਗਾਇਆ ਕਿ ਰਾਮ ਰਾਜ ਦੇਣ ਦਾ ਵਾਅਦਾ ਕਰ ਕੇ ਸੱਤਾ ’ਚ ਆਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ’ਚ ਸੂਬੇ ’ਚ ਗੁੰਡਾਰਾਜ ਫੈਲਿਆ ਹੈ। ਰਾਹੁਲ ਨੇ ਬੁਧਵਾਰ ਨੂੰ ਟਵੀਟ ਕੀਤਾ,‘‘ਅਪਣੀ ਭਾਣਜੀ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਪੱਤਰਕਾਰ ਵਿਕਰਮ ਜੋਸ਼ੀ ਦਾ ਕਤਲ ਕਰ ਦਿਤਾ ਗਿਆ। ਸੋਗ ਪੀੜਤ ਪ੍ਰਵਾਰ ਨੂੰ ਮੇਰੀ ਹਮਦਰਦੀ। ਵਾਅਦਾ ਸੀ ਰਾਮ ਰਾਜ ਦਾ, ਦੇ ਦਿਤਾ ਗੁੰਡਾਰਾਜ।’’

ਯੂ.ਪੀ. ’ਚ ਕੋਰੋਨਾ ਤੋਂ ਵੱਧ ਖ਼ਤਰਨਾਕ ਬਣ ਚੁਕਿਆ ਹੈ ਕ੍ਰਾਈਮ ਵਾਇਰਸ : ਮਾਇਆਵਤੀ
ਲਖਨਊ, 22 ਜੁਲਾਈ : ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁਧਵਾਰ ਨੂੰ ਕਿਹਾ ਕਿ ਉੱਤਰ ਪ੍ਰਦੇਸ਼ ’ਚ ਕੋਰੋਨਾ ਇਨਫੈਕਸ਼ਨ ਤੋਂ ਵੱਧ ਕ੍ਰਾਈਮ ਵਾਇਰਸ ਦਾ ਪ੍ਰਕੋਪ ਚੱਲ ਰਿਹਾ ਹੈ।

File Photo File Photo

ਮਾਇਆਵਤੀ ਨੇ ਟਵੀਟ ਕੀਤਾ,‘‘ਪੂਰੇ ਯੂ.ਪੀ. ’ਚ ਕਤਲ ਅਤੇ ਮਹਿਲਾ ਅਸੁਰੱਖਿਆ ਸਮੇਤ ਜਿਸ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਗੰਭੀਰ ਅਪਰਾਧਾਂ ਦਾ ਹੜ੍ਹ ਲਗਾਤਾਰ ਜਾਰੀ ਹੈ, ਉਸ ਤੋਂ ਸਪੱਸ਼ਟ ਹੈ ਕਿ ਯੂ.ਪੀ. ’ਚ ਕਾਨੂੰਨ ਦਾ ਨਹੀਂ ਸਗੋਂ ਜੰਗਲਰਾਜ ਚੱਲ ਰਿਹਾ ਹੈ। ਯਾਨੀ ਯੂ.ਪੀ. ’ਚ ਕੋਰੋਨਾ ਵਾਇਰਸ ਤੋਂ ਵੱਧ ਅਪਰਾਧੀਆਂ ਦਾ ਕ੍ਰਾਈਮ ਵਾਇਰਸ ਹਾਵੀ ਹੈ। ਜਨਤਾ ਪੀੜਤ ਹੈ। ਸਰਕਾਰ ਇਸ ਵਲ ਧਿਆਨ ਦੇਵੇ।’’           (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement