ਕਰੋਨਾ ਦੇ ਵਧਦੇ ਕੇਸਾਂ ਨੇ ਮੁੜ ਵਧਾਈ ਚਿੰਤਾ, ਹੁਣ ਇਕੱਲੇ-ਇਕੱਲੇ ਸ਼ਹਿਰਾਂ 'ਚ ਲੱਗਣ ਲੱਗਾ ਲੌਕਡਾਊਨ!
Published : Jul 23, 2020, 5:09 pm IST
Updated : Jul 23, 2020, 5:09 pm IST
SHARE ARTICLE
Lockdown
Lockdown

ਕਸ਼ਮੀਰ ਵਾਦੀ ਤੋਂ ਬਾਅਦ ਭੋਪਾਲ 'ਚ ਲੱਗਿਆ ਮੁੜ ਲੌਕਡਾਊਨ

ਨਵੀਂ ਦਿੱਲੀ : ਦੇਸ਼ ਭਰ ਅੰਦਰ ਕਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਨਵੀਂ ਬਹਿਸ਼ ਸ਼ੁਰੂ ਹੋ ਗਈ ਹੈ। ਦੇਸ਼ ਅੰਦਰ ਮੁੜ ਲੌਕਡਾਊਨ ਲੱਗਣ ਦੀਆਂ ਅਫ਼ਵਾਹਾਂ ਵੀ ਫ਼ੈਲ ਰਹੀਆਂ ਹਨ। ਦੇਸ਼ ਅੰਦਰ ਕਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਉੱਚੀ ਦਰ ਅਤੇ ਮੌਤਾਂ ਦਾ ਅੰਕੜਾ ਵਿਸ਼ਵ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੋਣ ਦੇ ਬਾਵਜੂਦ ਸਰਕਾਰਾਂ ਕੋਈ ਰਿਸਕ ਲੈਣ ਦੀ ਹੱਕ 'ਚ ਨਹੀਂ ਹਨ।

LockdownLockdown

ਇਹੀ ਕਾਰਨ ਹੈ ਕਿ ਹੁਣ ਦੇਸ਼ ਅੰਦਰ ਜਿਹੜੇ ਖਿੱਤਿਆਂ ਅੰਦਰ ਕਰੋਨਾ ਦੇ ਵਧੇਰੇ ਕੇਸ ਸਾਹਮਣੇ ਆ ਰਹੇ ਹਨ, ਉਥੇ ਉਥੇ ਹੁਣ ਮੁੜ ਤੋਂ ਲੌਕਡਾਊਨ ਵਰਗੇ ਕਦਮ ਚੁੱਕੇ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਕਸ਼ਮੀਰ ਵਾਦੀ 'ਚ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਹੁਣ ਅਜਿਹੀ ਹੀ ਖ਼ਬਰ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਸਾਹਮਣੇ ਆ ਗਈ ਹੈ ਜਿੱਥੇ ਕਰੋਨਾ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ ਮੁੜ ਤੋਂ ਲੌਕਡਾਊਨ ਲਾਇਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਭੋਪਾਲ ਵਿਚ 10 ਦਿਨਾਂ ਲਈ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਇਹ ਲੌਕਡਾਊਨ 24 ਜੁਲਾਈ ਤੋਂ 3 ਅਗਸਤ ਤਕ ਜਾਰੀ ਰਹੇਗਾ।

LockdownLockdown

ਇਸ ਤੋਂ ਪਹਿਲਾਂ ਵੀ ਕੁਝ ਹੋਰ ਰਾਜਾਂ ਦੇ ਸ਼ਹਿਰ ਅੰਦਰ ਲੌਕਡਾਊਨ ਲਾਇਆ ਜਾ ਚੁੱਕਾ ਹੈ। ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਸਖਤੀ ਕੀਤੀ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਲੰਘੇ ਦਿਨ ਸੰਕੇਤ ਦਿਤੇ ਸਨ ਕਿ ਜੇਕਰ ਹਾਲਾਤ ਵਿਗੜੇ ਤਾਂ ਲੌਕਡਾਊਨ ਲਾਇਆ ਜਾ ਸਕਦਾ ਹੈ।

LockdownLockdown

ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਨਰੋਤਮ ਮਿਸ਼ਰਾ ਨੇ ਲੌਕਡਾਊਨ ਮੁਤਾਬਕ 24 ਜੁਲਾਈ ਨੂੰ ਸ਼ਾਮ 8 ਵਜੇ ਤੋਂ ਅਗਲੇ 10 ਦਿਨਾਂ ਲਈ ਭੋਪਾਲ ਵਿਚ ਮੁਕੰਮਲ ਲੌਕਡਾਊਨ ਲਾਗੂ ਰਹੇਗਾ। ਇਸ ਦੌਰਾਨ ਮੈਡੀਕਲ ਸੇਵਾ, ਸਰਕਾਰੀ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਭੋਪਾਲ ਦੀ ਸਰਹੱਦ ਸੀਲ ਰਹੇਗੀ। ਹਾਲਾਂਕਿ, ਪ੍ਰਸ਼ਾਸਨ ਈ-ਪਾਸ ਜਾਰੀ ਕਰੇਗਾ।

LockdownLockdown

ਗ੍ਰਹਿ ਮੰਤਰੀ ਪਹਿਲਾਂ ਹੀ ਲੋਕਾਂ ਨੂੰ ਜ਼ਰੂਰੀ ਸਾਮਾਨ ਖਰੀਦਣ ਦੀ ਅਪੀਲ ਕਰ ਚੁੱਕੇ ਹਨ। ਕਾਬਲੇਗੌਰ ਹੈ ਕਿ ਭੋਪਾਲ ਸ਼ਹਿਰ 'ਚ ਮਰੀਜ਼ਾਂ ਦੀ ਗਿਣਤੀ 5 ਹਜ਼ਾਰ ਦੇ ਨੇੜੇ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਪੂਰੇ ਮੱਧ ਪ੍ਰਦੇਸ਼ ਵਿਚ ਵੀ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸੂਬੇ ਵਿਚ ਕੁੱਲ 24,842 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਸ ਚੋਂ 7,236 ਕੇਸ ਐਕਟਿਵ ਹਨ, 770 ਲੋਕਾਂ ਦੀ ਮੌਤ ਹੋਈ ਹੈ ਜਦਕਿ 16,836 ਵਿਅਕਤੀ ਕਰੋਨਾ ਨੂੰ ਮਾਤ ਦੇਣ 'ਚ ਸਫ਼ਲ ਵੀ ਹੋਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM
Advertisement