80 ਫੀਸਦੀ ਭਾਰਤੀ ਕਰਮਚਾਰੀ ਨਹੀਂ ਚਾਹੁੰਦੇ Work From Home, ਸਰਵੇ ਵਿਚ ਹੋਇਆ ਖੁਲਾਸਾ
Published : Jul 23, 2020, 4:13 pm IST
Updated : Jul 23, 2020, 4:22 pm IST
SHARE ARTICLE
Office
Office

ਲੌਕਡਾਊਨ ਦੇ ਚਲਦਿਆਂ ਵਰਕ ਫਰਾਮ ਹੋਮ ਦੀ ਸ਼ੁਰੂਆਤ ਹੋਈ ਸੀ ਤੇ ਜ਼ਿਆਦਾਤਰ ਦਫ਼ਤਰਾਂ ਦੇ ਕਰਮਚਾਰੀ ਘਰਾਂ ਤੋਂ ਕੰਮ ਕਰ ਰਹੇ ਸੀ।

ਨਵੀਂ ਦਿੱਲੀ: ਲੌਕਡਾਊਨ ਦੇ ਚਲਦਿਆਂ ਵਰਕ ਫਰਾਮ ਹੋਮ ਦੀ ਸ਼ੁਰੂਆਤ ਹੋਈ ਸੀ ਤੇ ਜ਼ਿਆਦਾਤਰ ਦਫ਼ਤਰਾਂ ਦੇ ਕਰਮਚਾਰੀ ਘਰਾਂ ਤੋਂ ਕੰਮ ਕਰ ਰਹੇ ਸੀ। ਇਸ ਨੂੰ ਲੈ ਕੇ ਹੋਏ ਇਕ ਸਰਵੇ ਵਿਚ ਖੁਲਾਸਾ ਹੋਇਆ ਹੈ ਕਿ ਹੁਣ ਇਹ ਕਰਮਚਾਰੀ ਅਪਣੇ ਦਫ਼ਤਰ ਵਿਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਵਰਕ ਫਰਾਮ ਹੋਮ ਕਾਰਨ ਉਹਨਾਂ ਦੇ ਨਿੱਜੀ ਅਤੇ ਦਫ਼ਤਰੀ ਜੀਵਨ ਵਿਚ ਕੋਈ ਅੰਤਰ ਨਹੀਂ ਬਚਿਆ ਹੈ।

Work from home 50 percent employees to work at home and other 50 percent officeOffice

ਇਸ ਦੇ ਚਲਦਿਆਂ ਉਹ ਵਾਪਸ ਅਪਣੇ ਦਫ਼ਤਰ ਵਿਚ ਜਾਣਾ ਚਾਹੁੰਦੇ ਹਨ। ਦਰਅਸਲ ਅਮਰੀਕੀ ਰਿਅਲ ਅਸਟੇਟ ਫਰਮ ਜੇਐਲਐਲ ਨੇ ਕਰਮਚਾਰੀਆਂ ਦੇ ਘਰ ‘ਤੇ ਕੰਮ ਕਰਨ ਨੂੰ ਲੈ ਕੇ ਪੈਦਾ ਹੋਏ ਇਕ ਨਵੇਂ ਮਾਹੌਲ ‘ਤੇ ਸਰਵੇ ਕੀਤਾ ਹੈ। ਇਸ ਸਰਵੇ ਮੁਤਾਬਕ 82 ਫੀਸਦੀ ਭਾਰਤੀ ਲੋਕ ਚਾਹੁੰਦੇ ਹਨ ਕਿ ਉਹ ਜਲਦ ਤੋਂ ਜਲਦ ਦਫ਼ਤਰ ਵਾਪਸ ਜਾਣ। ਸਰਵੇ ਵਿਚ ਸ਼ਾਮਲ ਕੁੱਲ ਲੋਕਾਂ ਵਿਚੋਂ 61 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਦਫ਼ਤਰ ਵਿਚ ਕੰਮ ਕਰਨਾ ਚਾਹੁੰਦੇ ਹਨ।

Office Office

ਉੱਥੇ ਹੀ 18 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਘਰ ਵਿਚ ਕੰਮ ਕਰਨ ਵਿਚ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਹੋ ਰਹੀ ਹੈ। ਸਰਵੇ ਵਿਚ ਪਾਇਆ ਗਿਆ ਕਿ  ‘ਖੇਤਰ ਦੇ 68 ਫੀਸਦੀ ਕਰਮਚਾਰੀ ਘਰ ਤੋਂ ਕੰਮ ਕਰਦੇ ਹਨ, ਜਿਨ੍ਹਾਂ ਵਿਚ 81ਫੀਸਦੀ ਕਰਮਚਾਰੀ ਸਿੰਗਾਪੁਰ ਦੇ ਹਨ’। ਇਸ ਸਰਵੇ ਵਿਚ ਜਿਨ੍ਹਾਂ ਕਰਮਚਾਰੀਆਂ ਨਾਲ ਗੱਲ ਕੀਤੀ ਗਈ, ਉਹਨਾਂ ਵਿਚੋਂ ਕਰੀਬ 66 ਫੀਸਦੀ ਕੋਰੋਨਾ ਸੰਕਟ ਕਾਰਨ ਘਰ ਤੋਂ ਹੀ ਕੰਮ ਕਰ ਰਹੇ ਹਨ।

Work From Home Work From Home

ਸਰਵੇ ਵਿਚ ਇਕ ਦਿਲਚਸਪ ਗੱਲ ਇਹ ਸਾਹਮਣੇ ਆਈ ਕਿ 54 ਫੀਸਦੀ ਕਰਮਚਾਰੀਆਂ ਨੇ ਮੰਨਿਆ ਹੈ ਕਿ ਜੋ ਚਰਚਾ ਦਫ਼ਤਰ ਦਾ ਮਾਹੌਲ ਵਿਚ ਕੀਤੀ ਜਾਂਦੀ ਹੈ, ਉਸ ਦੀ ਤੁਲਨਾ ਡਿਜ਼ੀਟਲ ਚਰਚਾ ਨਾਲ ਨਹੀਂ ਕੀਤੀ ਜਾ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਦਫ਼ਤਰ ਵਿਚ ਆਹਮਣੇ-ਸਾਹਮਣੇ ਹੋਣ ਵਾਲੀ ਚਰਚਾ ਨਾਲ ਬਿਹਤਰ ਨਜੀਤੇ ਨਿਕਲਦੇ ਹਨ।

OfficeOffice

ਉੱਥੇ ਹੀ 41 ਫੀਸਦੀ ਕਰਮਚਾਰੀਆਂ ਨੇ ਮੰਨਿਆ ਕਿ ਘਰ ਵਿਚ ਕੰਮ ਕਰਨ ਵਿਚ ਦਫ਼ਤਰੀ ਮਾਹੌਲ ਦੀ ਕਮੀ ਹੁੰਦੀ ਹੈ। ਜ਼ਿਕਰਯੋਗ ਹੈ ਕਿ ਇਹ ਸਰਵੇਖਣ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਪੰਜ ਦੇਸ਼ਾਂ ਦੇ 1,500 ਕਰਮਚਾਰੀਆਂ ਵੱਲੋਂ ਦਿੱਤੀ ਗਈ ਪ੍ਰਤੀਕ੍ਰਿਆ 'ਤੇ ਅਧਾਰਤ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement