
ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼-ਦੁਨੀਆ ਵਿਚ ਲੋਕਾਂ ਦਾ ਜੀਵਨ ਕਾਫੀ ਮੁਸ਼ਕਿਲਾਂ ਵਿਚੋਂ ਗੁਜ਼ਰ ਰਿਹਾ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਕਾਰਨ ਦੇਸ਼-ਦੁਨੀਆ ਵਿਚ ਲੋਕਾਂ ਦਾ ਜੀਵਨ ਕਾਫੀ ਮੁਸ਼ਕਿਲਾਂ ਵਿਚੋਂ ਗੁਜ਼ਰ ਰਿਹਾ ਹੈ। ਇਸ ਸੰਕਟ ਦੇ ਚਲਦਿਆਂ ਕੁਝ ਲੋਕ ਅਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਕਾਫੀ ਮਿਹਨਤ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅਸਮ ਤੋਂ ਸਾਹਮਣੇ ਆਇਆ ਹੈ।
Lockdown
ਦੇਸ਼ ਵਿਚ ਲਾਗੂ ਹੋਏ ਲੌਕਡਾਊਨ ਕਾਰਨ ਇੱਥੇ ਇਕ ਪ੍ਰਵਾਸੀ ਮਜ਼ਦੂਰ ਦੀ ਨੌਕਰੀ ਚਲੀ ਗਈ। ਇਸ ਤੋਂ ਬਾਅਦ ਪਰਿਵਾਰ ਦਾ ਢਿੱਡ ਭਰਨ ਲਈ ਪੈਸੇ ਦੀ ਤੰਗੀ ਹੋਣ ਲੱਗੀ ਤਾਂ ਮਜ਼ਦੂਰ ਨੇ ਪੈਸਿਆਂ ਲਈ ਅਪਣੀ 4 ਮਹੀਨੇ ਦੀ ਬੱਚੀ ਨੂੰ ਵੇਚ ਦਿੱਤਾ। ਪੁਲਿਸ ਨੇ ਬੱਚੀ ਨੂੰ ਬਚਾ ਕੇ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Migrant Workers
ਇਹ ਘਟਨਾ ਅਸਮ ਦੇ ਕੋਕਰਾਝਾਰ ਦੀ ਹੈ। ਇੱਥੇ ਰਹਿਣ ਵਾਲਾ ਦੀਪਕ ਇਕ ਪ੍ਰਵਾਸੀ ਮਜ਼ਦੂਰ ਹੈ। ਉਹ ਲੌਕਡਾਊਨ ਤੋਂ ਪਹਿਲਾਂ ਗੁਜਰਾਤ ਵਿਚ ਮਜ਼ਦੂਰੀ ਕਰਦਾ ਸੀ ਪਰ ਲੌਕਡਾਊਨ ਲੱਗਣ ਕਾਰਨ ਉਸ ਦਾ ਕੰਮ ਬੰਦ ਹੋ ਗਿਆ। ਉਸ ਨੇ ਜਿੰਨੇ ਵੀ ਪੈਸੇ ਕਮਾਏ ਉਹ ਉਹਨਾਂ ਨੂੰ ਲੈ ਕੇ ਅਪਣੇ ਪਿੰਡ ਪਹੁੰਚ ਗਿਆ, ਇਸ ਤੋਂ ਬਾਅਦ ਪਰਿਵਾਰ ਵਿਚ ਆਰਥਕ ਤੰਗੀ ਆਉਣ ਲੱਗੀ, ਅਜਿਹੇ ਵਿਚ ਦੀਪਕ ਨੇ ਅਪਣੀ 4 ਮਹੀਨੇ ਦੀ ਬੱਚੀ ਨੂੰ 45000 ਰੁਪਏ ਵਿਚ ਵੇਚ ਦਿੱਤਾ।
Migrant Worker
ਪਰਿਵਾਰ ਦਾ ਕਹਿਣਾ ਹੈ ਕਿ ਬਿਨਾਂ ਪੈਸਿਆਂ ਦੇ ਪਰਿਵਾਰਾ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਸੀ ਅਜਿਹੇ ਵਿਚ ਉਹਨਾਂ ਕੋਲ ਬੱਚੀ ਨੂੰ ਵੇਚਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਹਾਲਾਂਕਿ ਪਿੰਡ ਵਾਲੀਆਂ ਤੋਂ ਮਿਲੀ ਸੂਚਨਾ ਦੇ ਅਧਾਰ ‘ਤੇ ਪੁਲਿਸ ਅਤੇ ਇਕ ਐਨਜੀਓ ਨਾਲ ਮਿਲ ਕੇ ਬੱਚੀ ਨੂੰ ਬਚਾ ਲਿਆ। ਪੁਲਿਸ ਨੇ ਬੱਚੀ ਦੇ ਮਾਤਾ-ਪਿਤਾ ਸਮੇਤ ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।