
ਦੱਸੇ ਗਏ ਢੰਗ ਨੂੰ ਅਪਣਾਉਣ ਵਾਲੇ ਕਿਸਾਨ ਸਫ਼ਲ ਹੋਏ : ਪੰਨੂ
ਚੰਡੀਗੜ੍ਹ : ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਵਿਚ ਫ਼ਸਲ ਵਾਹ ਕੇ ਦੁਬਾਰਾ ਝੋਨਾ ਲਾਇਆ ਹੈ, ਇਹ ਉਨ੍ਹਾਂ ਦੀ ਮਰਜ਼ੀ ਕਾਰਨ ਹੋਇਆ ਹੈ। ਕਿਸਾਨਾਂ ਨੂੰ ਵਾਰ-ਵਾਰ ਸੂਚਿਤ ਕੀਤਾ ਗਿਆ ਸੀ ਕਿ ਝੋਨੇ ਦੀ ਸਿੱਧੀ ਬਿਜਾਈ ਤੋਂ 24 ਘੰਟਿਆਂ ਦੇ ਅੰਦਰ ਅੰਦਰ ਨਦੀਨ ਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਹੈ, ਜਿਨ੍ਹਾਂ ਕਿਸਾਨਾਂ ਨੇ ਦਵਾਈ ਦੇ ਛਿੜਕਾ ਵਿਚ ਦੇਰੀ ਕੀਤੀ ਉਨ੍ਹਾਂ ਦੇ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਅਤੇ ਫਿਰ ਕਾਬੂ ਵਿਚ ਨਹੀਂ ਆਉਂਦਾ।
Direct Sowing Paddy
ਇਹ ਜਾਣਕਾਰੀ ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂੰ ਨੇ ਪੁਛੇ ਜਾਣ 'ਤੇ ਦਿਤੀ। ਉਨ੍ਹਾਂ ਨੂੰ ਪੁਛਿਆ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਸਿੱਧੀ ਬਿਜਾਈ ਦੀ ਫ਼ਸਲ ਵਾਹ ਕੇ ਦੁਬਾਰਾ ਪੁਰਾਣੇ ਢੰਗ ਨਾਲ ਝੋਨਾ ਬੀਜਿਆ ਹੈ ਉਸ ਦਾ ਕੀ ਕਾਰਨ ਹੈ। ਉਨ੍ਹਾਂ ਮੰਨਿਆ ਕਿ ਕੁੱਝ ਕਿਸਾਨਾਂ ਨੇ ਇਸ ਤਰ੍ਹਾਂ ਕੀਤਾ ਹੈ ਪਰ ਉਨ੍ਹਾਂ ਦੀ ਸੰਖਿਆ ਬਾਹੁਤ ਥੋਹੜੀ ਹੈ।
Direct Sowing Paddy
ਸਾਰੇ ਪੰਜਾਬ ਵਿਚ ਮੁਸ਼ਕਲ ਨਾਲ 25-30 ਹਜ਼ਾਰ ਏਕੜ ਵਿਚ ਦੁਬਾਰਾ ਬਿਜਾਈ ਹੋਈ ਹੈ। ਪਰ ਸਿਧੀ ਬਿਜਾਈ ਰਾਹੀ ਬੀਜਿਆ ਗਿਆ ਝੋਨਾ ਇਸ ਸਮੇਂ 5 ਲੱਖ 50 ਹਜ਼ਾਰ ਹੈਕਟੇਅਰ ਵਿਚ ਖੜ੍ਹਾ ਹੈ ਅਤੇ ਇਹ ਫ਼ਸਲ ਬਾਹੁਤ ਹੀ ਵਧੀਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਜ਼ਮੀਨ ਵਿਚ ਝੋਨਾ ਦੁਬਾਰਾ ਲਾਇਆ ਗਿਆ ਉਹ ਕਿਸਾਨਾਂ ਦੀ ਅਣਗਹਿਲੀ ਕਾਰਨ ਹੋਇਆ ਹੈ। ਸ. ਪੰਨੂੰ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਨਾਲ ਲਾਏ ਝੋਨੇ ਦੀ ਫ਼ਸਲ ਬਾਹੁਤ ਵਧੀਆ ਹੈ ਕਿ ਭਵਿਖ ਵਿਚ ਕਿਸਾਨ ਇਸ ਦੀ ਵਰਤੋਂ ਪਹਿਲ ਦੇ ਆਧਾਰ 'ਤੇ ਕਰਨਗੇ।
Direct Sowing Paddy
ਸਪੋਕਸਮੈਨ ਦੇ ਪੱਤਰਕਾਰ ਨੇ ਫ਼ਰੀਦਕੋਟ ਅਤੇ ਮੁਕਤਸਰ ਦੇ ਕੁੱਝ ਕਿਸਾਨਾਂ ਨਾਲ ਗਲ ਕੀਤੀ ਤਾਂ ਉਨ੍ਹਾਂ ਮੰਨਿਆ ਕਿ ਅਣਗਹਿਲੀ ਅਤੇ ਪੂਰੀ ਜਾਣਕਾਰੀ ਨਾ ਹੋਣ ਕਾਰਨ ਕੁੱਝ ਖੇਤਾਂ ਵਿਚ ਨਦੀਨ ਜ਼ਿਆਦਾ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਭਵਿਖ ਵਿਚ ਖੇਤ ਨੂੰ ਦੋ ਵਾਰ ਰਾਉਣੀ ਕਰ ਕੇ ਝੋਨੇ ਦੀ ਸਿੱਧੀ ਬਿਜਾਈ ਕਰਨਗੇ। ਇਸ ਤਰ੍ਹਾਂ ਕਰਨ ਨਾਲ ਇਕ ਤਾਂ ਨਦੀਨ ਨਹੀਂ ਰਹੇਗਾ ਅਤੇ ਤਿੰਨ ਹਫ਼ਤਿਆਂ ਲਈ ਪਾਣੀ ਦੇਣ ਦੀ ਲੋੜ ਨਹੀਂ ਹੋਵੇਗੀ। ਜਿਨ੍ਹਾਂ ਕਿਸਾਨਾਂ ਨੇ ਸਿਧੀ ਬਿਜਾਈ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ 6 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਬਚਤ ਹੋਈ ਹੈ ਅਤੇ ਪਾਣੀ ਵੀ ਬਹੁਤ ਘੱਟ ਵਰਤਣਾ ਪਿਆ ਹੈ।
Direct Sowing Paddy
ਦੱਸ ਦਈਏ ਕਿ ਪੰਜਾਬ ਅੰਦਰ ਕਈ ਕਿਸਾਨ ਅਜਿਹੇ ਵੀ ਸਨ, ਜਿਨ੍ਹਾਂ ਦੇ ਖੇਤਾਂ 'ਚ ਨਦੀਨਾਂ ਦੀ ਸਮੱਸਿਆ ਬਹੁਤ ਜ਼ਿਆਦਾ ਆ ਗਈ ਸੀ ਪਰ ਬਾਅਦ 'ਚ ਬਾਜ਼ਾਰ 'ਚ ਮੌਜੂਦ ਨੌਮਨੀਗੋਲਡ ਵਰਗੀਆਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਨਦੀਨ ਪੂਰੀ ਤਰ੍ਹਾਂ ਕੰਟਰੋਲ ਹੋ ਗਈ ਹਨ। ਝੋਨਾ ਵਾਹੁਣ ਵਾਲੇ ਜ਼ਿਆਦਾਤਰ ਕਿਸਾਨਾਂ ਨੂੰ ਜਾਂ ਤਾਂ ਨਾਕਰਾਤਮਕ ਸੋਚ ਵਾਲਿਆਂ ਨੇ ਗੁੰਮਰਾਹ ਕੀਤਾ , ਜਾਂ ਉਹ ਇਸ ਤਕਨੀਕ 'ਤੇ ਪੂਰਾ ਭਰੋਸਾ ਕਰਨ 'ਚ ਅਸਮਰਥ ਰਹੇ ਹਨ। ਕਈ ਥਾਈ ਬਿਲਕੁਲ ਵਿਪਰੀਤ ਪ੍ਰਸਥਿਤੀਆਂ 'ਚ ਵੀ ਸਿੱਧੀ ਬਿਜਾਈ ਵਾਲਾ ਝੋਨਾ ਕਾਮਯਾਬ ਹੋਇਆ ਹੈ। ਇਸ ਤੋਂ ਇਸ ਤਕਨੀਕ ਦੇ ਆਉਂਦੇ ਸਾਲਾਂ ਦੌਰਾਨ ਵੱਡੀ ਪੱਧਰ 'ਤੇ ਇਸਤੇਮਾਲ ਹੋਣ ਦੇ ਅਸਾਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।