ਮੋਦੀ ਦੇ ‘ਰੇਡਰਾਜ’ ਤੋਂ ਨਹੀਂ ਡਰਨ ਵਾਲੀ ਰਾਜਸਥਾਨ ਦੀ ਜਨਤਾ : ਸੁਰਜੇਵਾਲਾ
Published : Jul 23, 2020, 9:09 am IST
Updated : Jul 23, 2020, 9:09 am IST
SHARE ARTICLE
Surjewala
Surjewala

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗ੍ਰਸੇਨ ਗਹਿਲੋਤ ਦੇ ਫਾਰਮ ਹਾਊਸ ਤੇ ਹੋਰ ਰਿਹਾਇਸ਼ਾਂ ’ਤੇ ਇਨਫ਼ੋਰਸਮੈਂਟ

ਜੈਪੁਰ, 22 ਜੁਲਾਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਭਰਾ ਅਗ੍ਰਸੇਨ ਗਹਿਲੋਤ ਦੇ ਫਾਰਮ ਹਾਊਸ ਤੇ ਹੋਰ ਰਿਹਾਇਸ਼ਾਂ ’ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਛਾਪਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ’ਤੇ ਹਮਲਾ ਕਰਦੇ ਹੋਏ ਕਾਂਗਰਸ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ‘ਰੇਡਰਾਜ’ ਤੋਂ ਰਾਜਸਥਾਨ ਦੀ ਜਨਤਾ ਡਰਨ ਵਾਲੀ ਨਹੀਂ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਤੋਂ ਸੂਬੇ ਦੀ ਕਾਂਗਰਸ ਸਰਕਾਰ ਨਹੀਂ ਡਿੱਗੇਗੀ।

File Photo File Photo

ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪੈ੍ਰਸ ਕਾਨਫਰੰਸ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਇਸ ਦੇਸ਼ ’ਚ ‘ਰੇਡਰਾਜ’ ਪੈਦਾ ਕੀਤਾ ਹੋਇਆ ਹੈ। ਤੁਹਾਡੇ ਇਸ ਰੇਡਰਾਜ ਤੋਂ ਰਾਜਸਥਾਨ ਡਰਨ ਵਾਲਾ ਨਹੀਂ ਹੈ। ਤੁਹਾਡੇ ਰੇਡਰਾਜ ਤੋਂ ਰਾਜਸਥਾਨ ਦੀ ਅੱਠ ਕਰੋੜ ਜਨਤਾ ਘਬਰਾਉਣ ਵਾਲੀ ਨਹੀਂ।’’ ਅਧਿਕਾਰੀਆਂ ਮੁਤਾਬਕ ਈ.ਡੀ. ਨੇ ਖਾਦ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਮਾਮਲੇ ’ਚ ਰਾਜਸਥਾਨ ਦੇ ਮੁੱਖ ਮੰਤਰੀ ਦੇ ਭਰਾ ਦੀਆਂ ਰਿਹਾਇਸ਼ਾਂ ਅਤੇ ਦੇਸ਼ ’ਚ ਕਈ ਹੋਰ ਸਥਾਨਾਂ ’ਤੇ ਛਾਪੇਮਾਰੀ ਕੀਤੀ। 

ਸੁਰਜੇਵਾਲਾ ਨੇ ਕਿਹਾ, ‘‘ਜਿਵੇਂ ਹੀ ਭਾਜਪਾ ਦੀ ਰਾਜਸਥਾਨ ਦੀ ਚੁਣੀ ਹੋਈ ਸਰਕਾਰ ਨੂੰ ਡੇਗੱਣ ਦੀ ਸਾਜਿਸ਼ ਸ਼ੁਰੂ ਹੋਈ ਉਦੋਂ ਤੋਂ ਹੀ ਕੇਂਦਰ ਸਰਕਾਰ ਵਲੋਂ ਟੈਕਸ, ਈ.ਡੀ. ਅਤੇ ਸੀ.ਬੀ.ਆਈ. ਤੋਂ ਇਸ ਤਰ੍ਹਾਂ ਦੇ ਕੰਮ ਕਰਵਾਏ ਜਾ ਰਹੇ ਹਨ। ਜਦੋਂ ਉਹ ਇਨ੍ਹਾਂ ਸਾਰਿਆਂ ਹੀ ਚਾਲਾਂ ’ਚ ਫੇਲ ਹੋ ਗਏ ਤਾਂ ਉਹ ਛਾਪੇਮਾਰੀ ਦਾ ਕੰਮ ਕਰ ਰਹੇ ਹਨ।’’ ਸੁਰਜੇਵਾਲਾ ਮੁਤਾਬਕ ਅਗ੍ਰਸੇਨ ਗਹਿਲੋਤ ਦਾ ਦੋਸ਼ ਸਿਰਫ਼ ਇਨਾਂ ਹੈ ਕਿ ਉਹ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਵੱਡੇ ਭਰਾ ਹਨ। ਉਹ ਨਾਲ ਸਿਆਸਤ ’ਚ ਹਨ, ਨਾ ਹੀ ਸਿਆਸਤ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਹੈ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM
Advertisement