
ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਵਿਧਾਇਕ ਗਿਰਰਾਜ ਸਿੰਘ ਮਲਿੰਗਾ ਤੋਂ ਭਾਜਪਾ ਵਿਚ ਜਾਣ ਲਈ
ਜੈਪੁਰ, 22 ਜੁਲਾਈ : ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸ ਦੇ ਵਿਧਾਇਕ ਗਿਰਰਾਜ ਸਿੰਘ ਮਲਿੰਗਾ ਤੋਂ ਭਾਜਪਾ ਵਿਚ ਜਾਣ ਲਈ ਪੈਸੇ ਦੀ ਪੇਸ਼ਕਸ਼ ਕਰਨ ਦਾ ਦੋਸ਼ ਲਗਾਉਂਦਿਆਂ ਇਕ ਰੁਪਏ ਅਤੇ ਲਿਖਤੀ ਮਾਫ਼ੀ ਮੰਗੀ ਹੈ। ਪਾਇਲਟ ਨੇ ਅਪਣੇ ਵਕੀਲ ਰਾਹੀਂ ਮਲਿੰਗਾ ਨੂੰ ਸੱਤ ਦਿਨਾਂ ਦੇ ਅੰਦਰ ਪ੍ਰੈਸ ਵਿਚ ਲਿਖਤੀ ਮਾਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ।
File Photo
ਨੋਟਿਸ ਵਿਚ ਕਿਹਾ ਗਿਆ ਹੈ, “ਸਾਡੇ ਮੁੱਵਕਿਲ ਖ਼ਿਲਾਫ਼ ਝੂਠੇ ਅਤੇ ਤੱਥਹੀਣ ਦੋਸ਼ ਲਗਾਉਣ ਲਈ, ਇਹ ਨੋਟਿਸ ਮਿਲਣ ਦੇ ਸੱਤ ਦਿਨਾਂ ਦੇ ਅੰਦਰ ਸਾਡੇ ਮੁੱਵਕਿਲ ਨੂੰ ਇਕ ਰੁਪਏ ਦੀ ਰਕਮ ਦੇਣ ਅਤੇ ਪ੍ਰੈਸ ਅੱਗੇ ਇਕ ਲਿਖਤੀ ਮਾਫ਼ੀ ਮੰਗਣ ਦੀ ਮੰਗ ਕਰਦੇ ਹਾਂ।’’ ਨੋਟਿਸ ਮੁਤਾਬਕ ਜੇ ਮਲਿੰਗਾ ਲਿਖਤੀ ਰੂਪ ਵਿਚ ਮਾਫ਼ੀ ਨਹੀਂ ਮੰਗਦਾ ਅਤੇ ਰਕਮ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਉਨ੍ਹਾਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਮਲਿੰਗਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਇਸ ਮਾਮਲੇ ’ਤੇ ਕੁਝ ਨਹੀਂ ਕਹਿਣਾ। (ਪੀਟੀਆਈ)