
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵਲੋਂ ਸਿੱਖਾਂ ਬਾਰੇ ਕੀਤੀ ਮੰਦਭਾਗੀ ਟਿਪਣੀ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ
ਨਵੀਂ ਦਿੱਲੀ, 22 ਜੁਲਾਈ (ਅਮਨਦੀਪ ਸਿੰਘ): ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਬ ਵਲੋਂ ਸਿੱਖਾਂ ਬਾਰੇ ਕੀਤੀ ਮੰਦਭਾਗੀ ਟਿਪਣੀ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਕਿਹਾ ਹੈ ਕਿ ਸਿੱਖਾਂ ਨੇ ਅਪਣੀ ਘੱਟ ਆਬਾਦੀ ਦੇ ਬਾਵਜੂਦ ਦੁਨੀਆਂ ਭਰ ਦੇ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ, ਪਰ ਬਿਪਲਬ ਦੇਵ ਅਪਣੀ ਹੋਛੀ ਮਤ ਕਰ ਕੇ ਅਪਣੀ ਹੀ ਪਾਰਟੀ ਭਾਜਪਾ ਦੀ ਮਿੱਟੀ ਪਲੀਤ ਕਰ ਰਿਹਾ ਹੈ।
paramjit Singh Sarna
ਉਨ੍ਹਾਂ ਕਿਹਾ, “ਜਦ ਤੁਸੀਂ ਗੂਗਲ ’ਤੇ ਸਿੱਖਾਂ ਬਾਰੇ ਖੋਜ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਇਹ ਨਤੀਜਾ ਆਉਂਦਾ ਹੈ ਕਿ ਸਿੱਖ ਕੌਮਾਂਤਰੀ ਮਾਮਲਿਆਂ, ਆਰਥਕ, ਮੀਡੀਆ, ਸੂਚਨਾ ਤਕਨਾਲੋਜੀ ਆਦਿ ਸਤਿਕਾਰਤ ਅਹੁਦਿਆਂ ’ਤੇ ਹਨ, ਪਰ ਇਸ ਦੇ ਉਲਟ ਜਦੋਂ ਤੁਸੀਂ ਗੂਗਲ ’ਤੇ ਬਿਪਲਬ ਦੇਬ ਬਾਰੇ ਖੋਜ ਕਰਦੇ ਹੋ, ਤਾਂ ਤੁਹਾਡੇ ਸਾਹਮਣੇ ਆਉਂਦਾ ਹੈ ਕਿ ਉਹ ਇਕ ਮੰਦਬੁੱਧੀ ਸਿਆਸੀ ਆਗੂ ਹੈ ਜਿਸ ਦਾ ਇਕੋ ਇਕ ਯੋਗਦਾਨ ਆਪਣੀ ਮੂਰਖ਼ਾਨਾ ਟਿਪਣੀਆਂ ਨਾਲ ਅਪਣੀ ਪਾਰਟੀ (ਭਾਜਪਾ) ਨੂੰ ਸ਼ਰਮਿੰਦਾ ਕਰਨਾ ਹੈ।’’