
ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿਚ ਇਕ 17 ਸਾਲਾ ਲੜਕੀ ਨੂੰ ਜੀਨ ਪਹਿਨਣ ਕਾਰਨ ਉਸ ਦੇ ਦਾਦੇ ਅਤੇ ਚਾਚੇ ਨੇ ਬੇਰਹਿਮੀ ਨਾਲ ਕੁੱਟਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।
ਲਖਨਊ: ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਵਿਚ ਇਕ 17 ਸਾਲਾ ਲੜਕੀ ਨੂੰ ਜੀਨ ਪਹਿਨਣ ਕਾਰਨ ਉਸ ਦੇ ਦਾਦੇ ਅਤੇ ਚਾਚੇ ਨੇ ਬੇਰਹਿਮੀ ਨਾਲ ਕੁੱਟਿਆ ਜਿਸ ਕਾਰਨ ਲੜਕੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਦੇ ਦਾਦੇ ਨੇ ਲੜਕੀ ਨੂੰ ਜੀਨ ਬਦਲਣ ਲਈ ਕਿਹਾ ਪਰ ਬੱਚੀ ਨਹੀਂ ਮੰਨੀ। ਇਸ ਤੋਂ ਬਾਅਦ ਨਾਰਾਜ਼ ਦਾਦੇ ਨੇ ਉਸ ਨੂੰ ਮਾਰਨ ਦਾ ਹੁਕਮ ਦਿੱਤਾ ਅਤੇ ਉਹਨਾਂ ਦੇ ਦੋਵੇਂ ਬੇਟਿਆਂ ਨੇ ਉਸ ਨੂੰ ਮਾਰ ਕੇ ਲਾਸ਼ ਨਦੀ ਵਿਚ ਸੁੱਟ ਦਿੱਤੀ।
Teenage girl allegedly thrashed after she insisted on wearing jeans, dies
ਹੋਰ ਪੜ੍ਹੋ: ਪੱਤਰਕਾਰਾਂ ’ਤੇ ਹਮਲਾ ਨਿੰਦਣਯੋਗ ਪਰ ਲੇਖੀ ਨੂੰ ਕਿਸਾਨਾਂ ਨੂੰ ਭੰਡਣ ਦਾ ਕੋਈ ਅਧਿਕਾਰ ਨਹੀਂ: ਕੈਪਟਨ
ਦੱਸਿਆ ਜਾ ਰਿਹਾ ਹੈ ਕਿ ਜਦੋਂ ਲੜਕੀ ਦੇ ਦਾਦੇ ਨੇ ਉਸ ਨੂੰ ਕੱਪੜੇ ਬਦਲਣ ਲਈ ਕਿਹਾ ਤਾਂ ਲੜਕੀ ਨੇ ਜਵਾਬ ਦਿੱਤਾ ਕਿ ਉਸ ਨੂੰ ਜੀਨ ਪਾਉਣਾ ਚੰਗਾ ਲੱਗਦਾ ਹੈ। ਲੜਕੀ ਦੀ ਮਾਂ ਨੇ ਕਿਹਾ ਕਿ ਉਹਨਾਂ ਦੀ ਧੀ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਹਸਪਤਾਲ ਲਿਜਾਉਣ ਦਾ ਬਹਾਨਾ ਲਾ ਕੇ ਲੜਕੀ ਦੀ ਲਾਸ਼ ਨੂੰ ਨਦੀ ਵਿਚ ਸੁੱਟ ਆਏ।
Teenage girl allegedly thrashed after she insisted on wearing jeans, dies
ਹੋਰ ਪੜ੍ਹੋ: ਸੰਪਾਦਕੀ: ਸਾਰੇ ਹੀ ਸਿੱਖ ਲੀਡਰਾਂ ਦਾ ਅਕਸ ਜਨਤਾ ਵਿਚ ਏਨਾ ਖ਼ਰਾਬ ਕਿਉਂ ਹੋ ਗਿਆ ਹੈ?
ਲੜਕੀ ਦੇ ਪਿਤਾ ਲੁਧਿਆਣਾ ਵਿਚ ਕੰਮ ਕਰਦੇ ਹਨ। ਧੀ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਪਿੰਡ ਪਰਤ ਆਏ। ਪੁਲਿਸ ਨੇ ਐਫਆਈਆਰ ਵਿਚ ਬੱਚੀ ਦੇ ਪਰਿਵਾਦ ਦੇ 10 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਐਸਪੀ ਨੇ ਕਿਹਾ ਕਿ ਲੜਕੀ ਅਤੇ ਉਸ ਦੇ ਦਾਦੇ ਵਿਚਾਲੇ ਜੀਨਸ ਅਤੇ ਟਾਪ ਪਹਿਨਣ ਨੂੰ ਲੈ ਕੇ ਵਿਵਾਦ ਹੋ ਗਿਆ ਸੀ।
Teenage girl allegedly thrashed after she insisted on wearing jeans, dies
ਹੋਰ ਪੜ੍ਹੋ: 'ਬ੍ਰਿਟੇਨ ਦੀ ਸੰਸਦ ’ਚ ਕਿਸਾਨਾਂ ਦੇ ਮੁੱਦਿਆਂ ’ਤੇ ਚਰਚਾ ਹੋਈ, ਪਰ ਭਾਰਤ ਦੀ ਸੰਸਦ ਵਿਚ ਨਹੀਂ'
ਇਸ ਤੋਂ ਬਾਅਦ ਲੜਕੀ ਦੇ ਦੋ ਚਾਚਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੀ ਮੌਤ ਹੋ ਗਈ। ਪਟਨਵਾ ਪੁਲ ’ਤੇ ਜਿੱਥੇ ਨਦੀ ਬਹਿੰਦੀ ਹੈ, ਉਸ ਤੋਂ ਹੇਠਾਂ ਲੜਕੀ ਦੀ ਲਾਸ਼ ਸੁੱਟ ਦਿੱਤੀ ਗਈ ਪਰ ਉਹ ਕਿਤੇ ਫਸ ਗਈ। ਲੜਕੀ ਦੀ ਲਾਸ਼ ਥਾਣਾ ਰਾਮਪੁਰ ਕਾਰਖਾਨਾ ਖੇਤਰ ਦੇ ਪਟਵਾ ਪੁਲ ਤੋਂ ਬਰਾਮਦ ਹੋਈ। ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।