
ਖੇਡਦੇ ਹੋਏ ਬੋਰਵੈੱਲ ਚ ਡਿੱਗ ਗਿਆ ਸੀ ਮਾਸੂਮ ਬੱਚਾ
ਨਾਲੰਦਾ: ਬਿਹਾਰ ਦੇ ਨਾਲੰਦਾ ਜ਼ਿਲੇ 'ਚ ਕਰੀਬ 150 ਫੁੱਟ ਡੂੰਘੇ ਬੋਰਵੈੱਲ 'ਚ ਫਸੇ ਮਾਸੂਮ ਨੂੰ 9 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਮਾਸੂਮ ਨੂੰ ਤੁਰੰਤ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਨਾਲੰਦਾ ਦੇ ਕੁਲ ਪਿੰਡ 'ਚ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ 'ਚ ਇਹ ਬਚਾਅ ਮੁਹਿੰਮ ਚਲਾਈ ਗਈ। ਐਨਡੀਆਰਐਫ ਦੀ ਟੀਮ ਨੇ ਬੱਚੇ ਨੂੰ ਬਚਾਇਆ।
ਇਹ ਵੀ ਪੜ੍ਹੋ: ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਕਾਰਜ ਜਾਰੀ, 27 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
ਬੱਚੇ ਨੂੰ ਸੁਰੱਖਿਅਤ ਬਚਾਏ ਜਾਣ ਤੋਂ ਬਾਅਦ ਨਾਲੰਦਾ ਦੇ ਐਨਡੀਆਰਐਫ ਅਧਿਕਾਰੀ ਰਣਜੀਤ ਕੁਮਾਰ ਨੇ ਦਸਿਆ ਕਿ ਬੱਚਾ ਠੀਕ ਹੈ ਅਤੇ ਬਚਾ ਲਿਆ ਗਿਆ ਹੈ। ਉਸ ਨੂੰ ਹੁਣੇ ਹਸਪਤਾਲ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਜਾਣਕਾਰੀ ਮੁਤਾਬਕ 4 ਸਾਲਾ ਬੱਚਾ ਸ਼ਿਵਮ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਿਆ। ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਥਾਨਕ ਪ੍ਰਸ਼ਾਸਨ ਚੌਕਸ ਹੋ ਗਿਆ। ਪੁਲਿਸ ਫੋਰਸ ਤੁਰੰਤ ਮੌਕੇ 'ਤੇ ਪਹੁੰਚ ਗਈ। ਜੇਸੀਬੀ ਮਸ਼ੀਨ ਮੰਗਵਾਈ ਗਈ। ਸਵੇਰ ਤੋਂ ਹੀ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਮੌਕੇ 'ਤੇ ਤਾਇਨਾਤ ਸਨ।