500 ਫੁੱਟ ਡੂੰਘੀ ਖੱਡ 'ਚ ਡਿਗੀ ਮਨਾਲੀ ਤੋਂ ਪਰਤ ਰਹੇ ਸੈਲਾਨੀਆਂ ਦੀ ਕਾਰ 

By : KOMALJEET

Published : Jul 23, 2023, 7:01 pm IST
Updated : Jul 23, 2023, 7:01 pm IST
SHARE ARTICLE
representational Image
representational Image

ਇਕ ਲੜਕੀ ਸਮੇਤ ਤਿੰਨ ਦੀ ਮੌਤ, ਦਿੱਲੀ ਦੇ ਰਹਿਣ ਵਾਲੇ ਸਨ ਸਾਰੇ ਮ੍ਰਿਤਕ 

ਹਿਮਾਚਲ : ਮਨਾਲੀ ਤੋਂ ਪਰਤ ਰਹੇ ਦਿੱਲੀ ਦੇ ਸੈਲਾਨੀਆਂ ਦੀ ਕਾਰ ਚੰਡੀਗੜ੍ਹ-ਮਨਾਲੀ ਰਾਸ਼ਟਰੀ ਰਾਜਮਾਰਗ 'ਤੇ ਸਵਾਰਘਾਟ ਨੇੜੇ ਧਾਰਕਾਂਸ਼ੀ ਵਿਖੇ ਕਰੀਬ 500 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਹਾਦਸੇ ਵਿਚ ਇਕ ਲੜਕੀ ਅਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪੰਚਕੂਲਾ 'ਚ ਲੱਗੀ ਹੁੱਕਾ ਪਰੋਸਣ 'ਤੇ ਪਾਬੰਦੀ

ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇਹ ਹਾਦਸਾ ਸ਼ਨੀਵਾਰ ਤੜਕੇ 4:30 ਵਜੇ ਵਾਪਰਿਆ ਪਰ ਹਨੇਰਾ ਹੋਣ ਕਾਰਨ ਕਿਸੇ ਨੂੰ ਕੁਝ ਦਿਖਾਈ ਨਹੀਂ ਦਿਤਾ। ਦਿਨ ਦੇ ਚੜਾਅ ਨਾਲ ਕੁੱਝ ਲੋਕਾਂ ਨੇ ਸੜਕ ਕਿਨਾਰੇ ਡਿੱਗੇ ਵਾਹਨ ਦੇ ਨਿਸ਼ਾਨ ਦੇਖੇ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। 
ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਕਾਰ ਸੜਕ ਤੋਂ ਹੇਠਾਂ ਦਰਖਤਾਂ ਵਿਚਕਾਰ ਫਸੀ ਹੋਈ ਨਜ਼ਰ ਆਈ। ਮੌਕੇ ਤੋਂ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਅਤੇ ਐਨ.ਡੀ.ਆਰ.ਐਫ਼. ਦੇ ਜਵਾਨਾਂ ਨੂੰ ਲਾਸ਼ਾਂ ਨੂੰ ਖੱਡ ਵਿੱਚੋਂ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।

ਇਹ ਵੀ ਪੜ੍ਹੋ: ਗੈਂਗਸਟਰ-ਅਤਿਵਾਦੀ ਗਠਜੋੜ ਮਾਮਲਾ : ਐਨ.ਆਈ.ਏ. ਨੇ ਤਿੰਨ ਸੂਚੀਬੱਧ ਅਤਿਵਾਦੀਆਂ ਸਮੇਤ 9 ਵਿਰੁਧ ਚਾਰਜਸ਼ੀਟ ਦਾਖ਼ਲ ਕੀਤੀ 

ਮ੍ਰਿਤਕਾਂ ਦੀ ਪਛਾਣ ਕਾਰ ਚਾਲਕ ਸਚਿਨ ਸਿੰਘ (26) ਪੁੱਤਰ ਜੈਕਰਨ ਸਿੰਘ ਵਾਸੀ ਓਮਨਗਰ ਬਦਰਪੁਰ ਦੱਖਣੀ ਦਿੱਲੀ, ਪਿੰਟੂ (26) ਪੁੱਤਰ ਰਵੀ ਨਾਇਕ ਵਾਸੀ ਮਕਾਨ ਨੰ.215 ਗਲੀ ਨੰਬਰ 8, ਓਮੰਗਰ ਬਦਰਪੁਰ ਨਵੀਂ ਦਿੱਲੀ ਅਤੇ ਖ਼ੁਸ਼ੀ ਗੁਪਤਾ (20) ਪੁੱਤਰੀ ਭਾਗੀਰਥ ਗੁਪਤਾ ਵਜੋਂ ਹੋਈ ਹੈ। ਸਵਾਰਘਾਟ ਥਾਣੇ ਦੇ ਇੰਚਾਰਜ ਰਾਜੇਸ਼ ਵਰਮਾ ਨੇ ਦਸਿਆ ਕਿ ਪਹਿਲੀ ਨਜ਼ਰੇ ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਜਾਪਦਾ ਹੈ।

Location: India, Himachal Pradesh

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement