
Gold and silver price : 23 ਜੁਲਾਈ 2025, ਆਪਣੇ ਸ਼ਹਿਰ ਦੇ ਜਾਣੋ ਰੇਟ
Gold and silver price : ਸਾਲ 2025 ਵਿੱਚ ਸੋਨੇ ਦੀ ਕੀਮਤ ਇੱਕ ਨਵੀਂ ਸਿਖਰ ਨੂੰ ਛੂਹ ਗਈ ਹੈ ਅਤੇ ਇਸਦੀ ਚਮਕ ਲਗਾਤਾਰ ਵੱਧ ਰਹੀ ਹੈ। ਅੱਜ 23 ਜੁਲਾਈ 2025 ਨੂੰ, ਭਾਰਤ ਵਿੱਚ 24 ਕੈਰੇਟ ਸੋਨੇ ਦੀ ਕੀਮਤ 1,02,330 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ, ਜੋ ਕਿ ਕੱਲ੍ਹ 20 ਜੁਲਾਈ 2025 ਨੂੰ 1,00,160 ਰੁਪਏ / 10 ਗ੍ਰਾਮ ਸੀ। ਇਸ ਦੇ ਨਾਲ ਹੀ 1,19,000 ਰੁਪਏ ਪ੍ਰਤੀ ਕਿਲੋ ਚਾਂਦੀ ਦੀ ਕੀਮਤ ਹੋਈ। ਕੱਲ੍ਹ ਚਾਂਦੀ ਦੀ ਕੀਮਤ 1,15,900 ਰੁਪਏ ਪ੍ਰਤੀ ਕਿਲੋ ਸੀ, ਜੋ ਅੱਜ 23 ਜੁਲਾਈ ਨੂੰ 11,19,000 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਇਨ੍ਹਾਂ ਸੂਬਿਆਂ ’ਚ ਸੋਨੇ ਦੀ ਕੀਮਤ
ਦਿੱਲੀ: 24 ਕੈਰੇਟ ਸੋਨੇ ਦੀ ਕੀਮਤ 1,02,480 ਅਤੇ 22 ਕੈਰੇਟ ਸੋਨੇ ਦੀ ਕੀਮਤ 93,950
ਮੁੰਬਈ: 24 ਕੈਰੇਟ ਸੋਨੇ ਦੀ ਕੀਮਤ 1,02,330 ਅਤੇ 22 ਕੈਰੇਟ ਸੋਨੇ ਦੀ ਕੀਮਤ 93,800
ਕੋਲਕਾਤਾ: 24 ਕੈਰੇਟ ਸੋਨੇ ਦੀ ਕੀਮਤ 1,02,330 ਅਤੇ 22 ਕੈਰੇਟ ਸੋਨੇ ਦੀ ਕੀਮਤ 93,800
ਚੇਨਈ: 24 ਕੈਰੇਟ ਸੋਨੇ ਦੀ ਕੀਮਤ 1,02,330 ਅਤੇ 22 ਕੈਰੇਟ ਸੋਨੇ ਦੀ ਕੀਮਤ 93,800
ਭੋਪਾਲ: 24 ਕੈਰੇਟ ਸੋਨੇ ਦੀ ਕੀਮਤ 102,380 ਅਤੇ 22 ਕੈਰੇਟ ਸੋਨੇ ਦੀ ਕੀਮਤ 93,850
ਜਾਣੋ ਚਾਂਦੀ ਦੀ ਕੀਮਤ
ਸੋਨੇ ਦੇ ਮਗਰੋਂ ਚਾਂਦੀ ਦੀ ਵੀ ਕੀਮਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਸਦੀ ਕੀਮਤ ਵੀ ਲਗਾਤਾਰ ਆਪਣੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਅਤੇ ਨਵੀਆਂ ਉਚਾਈਆਂ 'ਤੇ ਪਹੁੰਚ ਰਹੀ ਹੈ। ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਐਮਸੀਐਕਸ ਚਾਂਦੀ ਦੀਆਂ ਦਰਾਂ ਦੀ ਗੱਲ ਕਰੀਏ ਤਾਂ, ਇਹ ਖੁੱਲ੍ਹਦੇ ਹੀ ਇੱਕ ਨਵੇਂ ਜੀਵਨ ਕਾਲ ਦੇ ਉੱਚ ਪੱਧਰ ਨੂੰ ਛੂਹ ਗਈ ਅਤੇ 5 ਸਤੰਬਰ ਨੂੰ ਸਮਾਪਤ ਹੋਣ ਵਾਲੀ 1 ਕਿਲੋ ਚਾਂਦੀ ਦੀ ਕੀਮਤ 1,16,275 ਰੁਪਏ ਤੱਕ ਪਹੁੰਚ ਗਈ। ਜੇਕਰ ਅਸੀਂ ਇਸ ਸਾਲ ਚਾਂਦੀ ਦੀ ਕੀਮਤ ਵਿੱਚ ਵਾਧੇ 'ਤੇ ਨਜ਼ਰ ਮਾਰੀਏ ਤਾਂ 1 ਜਨਵਰੀ, 2025 ਨੂੰ ਚਾਂਦੀ 93,010 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਅਤੇ ਜੇਕਰ ਤਾਜ਼ਾ ਦਰ ਨਾਲ ਤੁਲਨਾ ਕੀਤੀ ਜਾਵੇ ਤਾਂ ਇਸਦੀ ਕੀਮਤ ਹੁਣ ਤੱਕ 23,265 ਰੁਪਏ ਵਧ ਗਈ ਹੈ।
(For more news apart from Gold and silver prices surge News in Punjabi, stay tuned to Rozana Spokesman)