ਅਮਰੀਕਾ ਦੀ ਸ਼ੇਰਿਡਨ ਜੇਲ੍ਹ ਤੋਂ ਰਿਹਾਅ ਹੋਏ 5 ਸਿੱਖ
Published : Aug 23, 2018, 3:27 pm IST
Updated : Aug 23, 2018, 3:27 pm IST
SHARE ARTICLE
Five Sikh migrants
Five Sikh migrants

ਸ਼ਿੰਗਟਨ, ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਦੀ ਵਿਵਾਦਿਤ ‘ਜ਼ੀਰੋ ਟਾਲਰੇਂਸ’ ਨੀਤੀ ਦੇ ਤਹਿਤ ਪਿਛਲੇ ਤਿੰਨ ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ੍ਹ ਵਿਚ...

ਵਸ਼ਿੰਗਟਨ, ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਦੀ ਵਿਵਾਦਿਤ ‘ਜ਼ੀਰੋ ਟਾਲਰੇਂਸ’ ਨੀਤੀ ਦੇ ਤਹਿਤ ਪਿਛਲੇ ਤਿੰਨ ਮਹੀਨੇ ਤੋਂ ਓਰੇਗਨ ਸੂਬੇ ਦੀ ਜੇਲ੍ਹ ਵਿਚ ਬੰਦ 5 ਗ਼ੈਰਕਾਨੂੰਨੀ ਸਿੱਖ ਬੰਧਕਾਂ ਸਮੇਤ ਕੁੱਲ 8 ਲੋਕਾਂ ਨੂੰ ਮੂਲ ਰੂਪ ਵਿਚ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਸਾਰੇ ਲੋਕਾਂ ਨੇ ਅਮਰੀਕਾ ਕੋਲੋਂ ਉੱਥੇ ਰਹਿਣ ਲਈ ਸ਼ਰਨ ਦੀ ਮੰਗ ਕੀਤੀ ਹੈ। ਇਮੀਗ੍ਰੇਸ਼ਨ ਵਕੀਲਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

AmericaAmericaਸ਼ਰਨ ਮੰਗਣ ਵਾਲੇ ਵੱਡੇ ਇਮੀਗ੍ਰੈਂਟ ਸਮੂਹ ਦਾ ਹਿੱਸਾ ਹੋਣ ਦੇ ਕਾਰਨ 52 ਭਾਰਤੀਆਂ ਦੇ ਇੱਕ ਸਮੂਹ ਨੂੰ ਮਈ ਮਹੀਨੇ ਤੋਂ ਹੀ ਓਰੇਗਨ ਦੇ ਇੱਕ ਹਿਰਾਸਤ ਕੇਂਦਰ ਵਿਚ ਰੱਖਿਆ ਗਿਆ ਹੈ। ਇਹਨਾਂ ਵਿਚ ਜ਼ਿਆਦਾਤਰ ਇਮੀਗ੍ਰੈਂਟਸ ਸਿੱਖ ਹਨ। ਸ਼ੇਰਿਡਨ ਜੇਲ੍ਹ ਵਿਚ ਬੰਦ ਸਾਰੇ ਇਮੀਗ੍ਰੈਂਟਸ ਵਿਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। Sikh detainees in AmericaJail In Americaਉੱਥੇ ਕੁੱਲ 124 ਗ਼ੈਰਕਾਨੂੰਨੀ ਪਰਵਾਸੀ ਬੰਦ ਹਨ। ਓਰੇਗਨ ਜੇਲ੍ਹ ਵਿਚ ਕਰੀਬ ਤਿੰਨ ਮਹੀਨੇ ਗੁਜ਼ਾਰਨ ਤੋਂ ਬਾਅਦ 5 ਇਮੀਗ੍ਰੈਂਟਸ ਬੁੱਧਵਾਰ ਨੂੰ ਪਹਿਲੀ ਵਾਰ ਬਾਹਰ ਨਜ਼ਰ ਆਏ।  ਓਰੇਗਨ ਤੋਂ ਮਿਲੀ ਜਾਣਕਾਰੀ ਅਨੁਸਾਰ, ਜੇਲ੍ਹ ਤੋਂ ਰਿਹਾਅ ਹੋਏ 24 ਸਾਲ ਦੇ ਕਰਨਦੀਪ ਸਿੰਘ ਦਾ ਕਹਿਣਾ ਹੈ, ਸ਼ੁਰੂਆਤ ਵਿਚ ਮੈਨੂੰ ਕੋਈ ਆਸ ਨਹੀਂ ਸੀ। ਹੁਣ ਇਹ ਇਕ ਸੁਪਨੇ ਵਰਗਾ ਲਗ ਰਿਹਾ ਹੈ। ਉਸਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ।

American Fedral JailAmerican  Jailਉਸਨੇ ਕਿਹਾ ਕਿ ਸਾਡੀ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਇਨ੍ਹਾਂ ਵਿਚੋਂ ਕਈ ਸਿੱਖਾਂ ਨੂੰ ਸ਼ੇਰਿਡਨ ਜੇਲ੍ਹ ਦੇ ਅੰਦਰ ਆਪਣੇ ਮੂਲ ਸਿੱਖ ਰੀਤੀ - ਰਿਵਾਜ਼ਾਂ ਦਾ ਪਾਲਣ ਕਰਨ ਵਿਚ ਵੀ ਮੁਸ਼ਕਿਲ ਹੋਈ ਹੈ। ਸਿੰਘ ਦਾ ਕਹਿਣਾ ਹੈ ਕਿ ਮੈਂ ਜੇਲ੍ਹ ਅਧਿਕਾਰੀਆਂ ਨੂੰ ਦੋਸ਼ ਨਹੀਂ ਦਿੰਦਾ। ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਸਿੱਖ ਕਿਸ ਤਰ੍ਹਾਂ ਅਰਦਾਸ ਕਰਦੇ ਹਨ। 

American JailAmerican Jailਉਥੇ ਹੀ, 22 ਸਾਲ ਦੇ ਲਵਪ੍ਰੀਤ ਦਾ ਕਹਿਣਾ ਹੈ ਕਿ ਅਸੀ ਬਹੁਤ ਉਦਾਸ ਸੀ। ਉਸਨੇ ਦੱਸਿਆ ਕਿ ਅਸੀ ਅਪਣੀਆਂ ਕੋਠੜੀਆਂ ਤੋਂ ਬਾਹਰ ਨਹੀਂ ਨਿਕਲ ਸਕਦੇ ਸੀ, ਆਪਣੇ ਪਰਵਾਰਾਂ ਨੂੰ ਫੋਨ ਕਰਨਾ ਤਾਂ ਦੂਰ ਦੀ ਗੱਲ ਹੈ। ਜੇਲ੍ਹ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਸੀ ਕਿ ਅਸੀ ਕੌਣ ਹਾਂ। ਊਂਸਨੇ ਕਿਹਾ ਕਿ ਸਾਡੇ ਪਰਵਾਰ ਸਾਡੀ ਮਦਦ ਕਿਵੇਂ ਕਰਦੇ, ਜਦੋਂ ਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਅਸੀ ਕਿੱਥੇ ਹਾਂ?  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement