ਰਾਫੇਲ ਸਮਝੌਤਾ : ਅਨਿਲ ਅੰਬਾਨੀ ਦੇ ਨੋਟਿਸ ਤੇ ਕਾਂਗਰਸ ਦਾ ਪਲਲਵਰ, ਕਿਹਾ - ਨਹੀਂ ਡਰਾਂਗੇ
Published : Aug 23, 2018, 12:25 pm IST
Updated : Aug 23, 2018, 12:25 pm IST
SHARE ARTICLE
Rafale deal
Rafale deal

ਅਰਬਾਂ ਡਾਲਰ ਦੇ ਰਾਫੇਲ ਡੀਲ ਨਾਲ ਅਣਉਚਿਤ ਫਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗੁਵਾਈ ਵਾਲੇ ਰਿਲਾਇੰਸ ਗਰੁੱਪ ਨੇ ਕਾਂਗਰਸ ਦੇ ਕਈ...

ਨਵੀਂ ਦਿੱਲੀ : ਅਰਬਾਂ ਡਾਲਰ ਦੇ ਰਾਫੇਲ ਡੀਲ ਨਾਲ ਅਣਉਚਿਤ ਫਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗੁਵਾਈ ਵਾਲੇ ਰਿਲਾਇੰਸ ਗਰੁੱਪ ਨੇ ਕਾਂਗਰਸ ਦੇ ਕਈ ਨੇਤਾਵਾਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਅਜਿਹੇ ਇਲਜ਼ਾਮ ਲਗਾਉਣ ਤੋਂ ਬਾਜ਼ ਆ ਜਾਓ। ਫਿਰ, ਕਾਂਗਰਸ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਅੰਬਾਨੀ ਦੀ ਕੰਪਨੀ ਦੇ ਵਲੋਂ ਭੇਜਿਆ ਗਿਆ ਨੋਟਿਸ ‘‘ਭਾਜਪਾ ਅਤੇ ਕਾਰਪੋਰੇਟ ਦੁਨੀਆਂ 'ਚ ਗੱਠਜੋਡ਼’’ ਦਾ ਸਬੂਤ ਹੈ। ਕਾਂਗਰਸ ਨੇਤਾਵਾਂ ਨੇ ਕਿਹਾ ਕਿ ਉਹ ਅਜਿਹੇ ਨੋਟਿਸ ਤੋਂ ਡਰਨ ਜਾਂ ਚੁਪ ਹੋਣ ਵਾਲੇ ਨਹੀਂ ਹਨ।

Rafale dealRafale deal

ਧਿਆਨ ਯੋਗ ਹੈ ਕਿ ਰਿਲਾਇੰਸ ਗਰੁੱਪ ਨੇ ਕਾਂਗਰਸ ਦੇ ਕਈ ਬੁਲਾਰਿਆਂ ਅਤੇ ਨੇਤਾਵਾਂ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਅਜਿਹੇ ਸਮੇਂ ਵਿਚ ਭੇਜੇ ਗਏ ਹਨ ਜਦੋਂ ਕਾਂਗਰਸ ਨੇ ਰਾਫੇਲ ਸਮਝੌਤੇ ਦੇ ਮੁੱਦੇ 'ਤੇ ਲਗਭੱਗ ਮਹੀਨੇ ਭਰ ਤੱਕ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਦੇ ਤਹਿਤ ਕਾਂਗਰਸ ਦੇ ਸੀਨੀਅਰ ਨੇਤਾ 25 ਅਗਸਤ ਤੋਂ ਛੇ ਸਤੰਬਰ ਤੱਕ ਦੇਸ਼ ਭਰ ਵਿਚ ਪ੍ਰੈਸ ਕਾਨਫਰੰਸ ਅਤੇ ਪ੍ਰਦਰਸ਼ਨ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣਗੇ। ਪਾਰਟੀ ਨੇ ਸੱਤ ਸਤੰਬਰ ਤੋਂ ਜਿਲ੍ਹਾ ਅਤੇ ਰਾਜ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਦੀ ਵੀ ਯੋਜਨਾ ਬਣਾਈ ਹੈ।

Anil AmbaniAnil Ambani

ਰਿਲਾਇੰਸ ਗਰੁੱਪ ਸਮਝੌਤੇ ਨਾਲ ਸਬੰਧਤ ਦੋਸ਼ਾਂ ਤੋਂ ਇਨਕਾਰ ਕਰਦਾ ਹੈ। ਇਸ ਸਮਝੌਤੇ ਦੇ ਤਹਿਤ ਫ਼ਰਾਂਸ ਦੀ ਦਸ਼ਾ ਕੰਪਨੀ ਲੜਾਕੂ ਜਹਾਜ਼ਾਂ ਦੀ ਸਪਲਾਈ ਕਰੇਗੀ। ਉਸ ਨੇ ਅਨਿਲ ਅੰਬਾਨੀ ਦੀ ਅਗੁਵਾਈ ਵਾਲੇ ਰਿਲਾਇੰਸ ਗਰੁੱਪ ਦੀ ਇਕ ਕੰਪਨੀ ਦੇ ਨਾਲ ਸਾਂਝਾ ਕੰਮ ਵੀ ਕੀਤਾ ਹੈ ਤਾਂਕਿ ਸਮਝੌਤੇ ਦੀ ‘ਆਫਸੈਟ’ ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ। ਅੰਬਾਨੀ ਨੇ ਰਾਫੇਲ ਸਮਝੌਤੇ ਦੇ ਮੁੱਦੇ 'ਤੇ ਹਾਲ ਹੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਇਸ ਮਾਮਲੇ ਵਿਚ ‘‘ਖਤਰਨਾਕ ਨਿਹਿਤ ਸਵਾਰਥ ਅਤੇ ਕਾਰਪੋਰੇਟ ਵਿਰੋਧੀ’’ ਵਲੋਂ ਉਨ੍ਹਾਂ ਦੀ ਪਾਰਟੀ ਨੂੰ ‘‘ਗਲਤ ਸੂਚਨਾ ਦਿਤੀ ਜਾ ਰਹੀ ਹੈ, ਗਲਤ ਦਿਸ਼ਾ ਵਿਚ ਲਿਜਾਇਆ ਜਾ ਰਿਹਾ ਹੈ ਅਤੇ ਗੁੰਮਰਾਹ ਕੀਤਾ ਜਾ ਰਿਹਾ ਹੈ।’’

Anil Ambani and Rahul GandhiAnil Ambani and Rahul Gandhi

ਰਾਫੇਲ ਦੇ ਮੁੱਦੇ 'ਤੇ ਪਿੱਛਲੀ ਯੂਪੀਏ ਸਰਕਾਰ ਨਾਲ ਕੀਤੀ ਗਈ ਗੱਲਬਾਤ ਵਿਚ ਤੈਅ ਹੋਈ ਕੀਮਤ ਤੋਂ ਕਿਤੇ ਜ਼ਿਆਦਾ ਕੀਮਤ 'ਤੇ ਕਰਾਰ 'ਤੇ ਦਸਤਖ਼ਤ ਕਰਨ ਨੂੰ ਲੈ ਕੇ ਰਾਹੁਲ ਮੋਦੀ ਸਰਕਾਰ 'ਤੇ ਲਗਾਤਾਰ ਹਮਲੇ ਬੋਲ ਰਹੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਮੋਦੀ ਸਰਕਾਰ ਨੇ ‘‘ਇਕ ਕਾਰੋਬਾਰੀ’’ਨੂੰ ਫਾਇਦਾ ਪਹੁੰਚਾਉਣ ਲਈ ਇਹ ਸਮਝੌਤਾ ਕੀਤਾ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਰਾਫੇਲ ਕਰਾਰ ਦੇ ਮੁੱਦੇ 'ਤੇ ‘‘ਇਲਜ਼ਾਮ ਲਗਾਉਣ’’ ਤੋਂ ਬਾਜ ਆ ਜਾਣ।

Rafale dealRafale deal

ਫਿਰ ਵੀ ਜਾਖੜ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਰਾਫੇਲ ਦਾ ਮਾਮਲਾ ਕਾਂਗਰਸ ਲਈ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਇਕ ਗੰਭੀਰ ਮੁੱਦਾ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਾਨੂੰਨੀ ਨੋਟਿਸ ‘‘ਭਾਜਪਾ ਅਤੇ ਕਾਰਪੋਰੇਟ ਦੁਨੀਆਂ 'ਚ ਗੱਠਜੋਡ਼’’ ਦਾ ਨਤੀਜਾ ਹੈ। ਕਾਂਗਰਸ ਦੀ ਪੰਜਾਬ ਯੂਨਿਟ ਦੇ ਪ੍ਰਧਾਨ ਅਤੇ ਲੋਕਸਭਾ ਮੈਂਬਰ ਜਾਖੜ ਨੇ ਕਿਹਾ ਕਿ ਮੈਂ ਦੁਹਰਾਉਂਦਾ ਹਾਂ, ਹਵਾਈ ਜਹਾਜ਼ ਬਣਾਉਣ ਦਾ ਮੇਰਾ ਹੁਨਰ (ਜਿਵੇਂ ਕਿ ਲੋਕਸਭਾ ਵਿਚ ਦਿਖਾਇਆ ਸੀ) ਤੁਹਾਡੇ ਤੋਂ ਬਿਹਤਰ ਹੈ। ਜਾਖੜ ਨੇ ਰਿਲਾਇੰਸ ਵਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਕਾਗਜ ਦਾ ਜਹਾਜ਼ ਬਣਾ ਕੇ ਉਸ ਦੀ ਤਸਵੀਰ ਟਵਿੱਟਰ 'ਤੇ ਪਾਈ ਸੀ।

Sunil JakharSunil Jakhar

ਉਨ੍ਹਾਂ ਨੇ ਕਿਹਾ ਕਿ ਇਹ ਲੋਕਤੰਤਰ ਲਈ ਇਕ ਕਾਲਾ ਦਿਨ ਹੈ। ਕਿਸੇ ਉਦਯੋਗਪਤੀ ਵਲੋਂ ਕਿਸੇ ਜਨਤਕ ਪ੍ਰਤੀਨਿਧ ਨੂੰ ਕਾਨੂੰਨੀ ਨੋਟਿਸ ਭੇਜਣਾ ਇਕ ਗੰਭੀਰ ਮੁੱਦਾ ਹੈ। ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਰਿਲਾਇੰਸ ਦੀਆਂ ਕੰਪਨੀਆਂ ਵੱਲੋਂ ਮੁੰਬਈ ਦੇ ਵਕੀਲਾਂ ਵਲੋਂ ਰਣਦੀਪ ਸੁਰਜੇਵਾਲਾ, ਅਸ਼ੋਕ ਚੌਹਾਨ, ਅਭੀਸ਼ੇਕ ਮਨੂੰ ਸਿੰਘਵੀ ਅਤੇ ਸੁਨੀਲ ਜਾਖੜ ਸਮੇਤ ਕਈ ਹੋਰ ਨੇਤਾਵਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।

Randeep SurjewalaRandeep Surjewala

ਨੋਟਿਸ ਵਿਚ ਕਿਹਾ ਗਿਆ ਹੈ ਕਿ ਉਹ ਸਰਕਾਰ ਤੋਂ ਸਰਕਾਰ 'ਚ ਹੋਏ ਸਮਝੌਤੇ ਵਿਚ ਫ਼ਰਾਂਸ ਤੋਂ ਭਾਰਤ ਵਲੋਂ 36 ਰਾਫੇਲ ਲੜਾਕੂ ਜਹਾਜ਼ ਦੀ ਖਰੀਦ ਦੇ ਸਮਝੌਤੇ ਬਾਰੇ ਪ੍ਰੈਸ ਅਤੇ ਇਲੈਕਟਰਾਨਿਕ ਮੀਡੀਆ ਵਿਚ ਅਸ਼ਲੀਲ ਅਤੇ ਮਾਨਹਾਨਿਕਾਰਕ ਬਿਆਨ ਦੇ ਰਹੇ ਹਨ। ਨੋਟਿਸ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਨ੍ਹਾਂ ਨੂੰ ਦੋ ਅਜਿਹੇ ਨੋਟਿਸ ਮਿਲੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement