ਰਾਫ਼ੇਲ ਕਰਾਰ : ਅੰਬਾਨੀ ਨੇ ਕਾਂਗਰਸ ਨੂੰ ਦਿਤੀ ਚੇਤਾਵਨੀ
Published : Aug 23, 2018, 8:46 am IST
Updated : Aug 23, 2018, 8:46 am IST
SHARE ARTICLE
Anil Ambani
Anil Ambani

ਅਰਬਾਂ ਡਾਲਰ ਦੇ ਰਾਫ਼ੇਲ ਕਰਾਰ ਨਾਲ ਨਾਜਾਇਜ਼ ਫ਼ਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ..............

ਨਵੀਂ ਦਿੱਲੀ : ਅਰਬਾਂ ਡਾਲਰ ਦੇ ਰਾਫ਼ੇਲ ਕਰਾਰ ਨਾਲ ਨਾਜਾਇਜ਼ ਫ਼ਾਇਦਾ ਪਾਉਣ ਨੂੰ ਲੈ ਕੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਨੇ ਕਾਂਗਰਸ ਦੇ ਕਈ ਆਗੂਆਂ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਹੈ ਕਿ ਉਹ ਅਜਿਹੇ ਦੋਸ਼ ਲਾਉਣੇ ਬੰਦ ਕਰਨ। ਹਾਲਾਂਕਿ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕਿ ਅੰਬਾਨੀ ਦੀ ਕੰਪਨੀ ਵਲੋਂ ਭੇਜਿਆ ਨੋਟਿਸ 'ਭਾਜਪਾ ਅਤੇ ਕਾਰਪੋਰੇਟ ਜਗਤ ਵਿਚਕਾਰ ਗੰਢਤੁਪ' ਦਾ ਸਬੂਤ ਹੈ। ਕਾਂਗਰਸ ਆਗੂਆਂ ਨੇ ਕਿਹਾ ਕਿ ਉਹ ਅਜਿਹੇ ਨੋਟਿਸਾਂ ਤੋਂ ਡਰਨ ਜਾਂ ਚੁਪ ਹੋਣ ਵਾਲੇ ਨਹੀਂ ਹਨ।

ਰਿਲਾਇੰਸ ਵਲੋਂ ਕਾਂਗਰਸੀ ਆਗੂਆਂ ਨੂੰ ਨੋਟਿਸ ਅਜਿਹੇ ਸਮੇਂ ਭੇਜੇ ਗਏ ਹਨ ਜਦੋਂ ਕਾਂਗਰਸ ਨੇ ਰਾਫ਼ੇਲ ਕਰਾਰ ਦੇ ਮੁੱਦੇ 'ਤੇ ਕਰੀਬ ਇਕ ਮਹੀਨੇ ਤਕ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਆਗੂ 25 ਅਗੱਸਤ ਤੋਂ 6 ਸਤੰਬਰ ਤਕ ਦੇਸ਼ ਭਰ 'ਚ ਪ੍ਰੈੱਸ ਕਾਨਫ਼ਰੰਸਾਂ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਣਗੇ। ਪਾਰਟੀ ਨੇ ਸੱਤ ਸਤੰਬਰ ਤੋਂ ਜ਼ਿਲ੍ਹਾ ਅਤੇ ਸੂਬਾ ਪੱਧਰੀ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਵੀ ਉਲੀਕੀ ਹੈ।

ਹਾਲਾਂਕਿ ਰਿਲਾਇੰਸ ਸਮੂਹ ਨੇ ਕਾਂਗਰਸ ਦੇ ਦੋਸ਼ ਨਕਾਰੇ ਹਨ। ਕਰਾਰ ਹੇਠ ਫ਼ਰਾਂਸ ਦੀ ਦਸ਼ਾਅ ਕੰਪਨੀ ਲੜਾਕੂ ਜਹਾਜ਼ਾਂ ਦੀ ਸਪਲਾਈ ਕਰੇਗੀ। ਉਸ ਨੇ ਅਨਿਲ ਅੰਬਾਨੀ ਦੀ ਅਗਵਾਈ ਵਾਲੇ ਰਿਲਾਇੰਸ ਸਮੂਹ ਦੀ ਇਕ ਕੰਪਨੀ ਨਾਲ ਸਾਂਝਾ ਅਦਾਰਾ ਵੀ ਕਾਇਮ ਕੀਤਾ ਹੈ ਤਾਕਿ ਕਰਾਰ ਦੀਆਂ 'ਆਫ਼ਸੈੱਟ' ਜ਼ਰੂਰਤਾਂ ਪੂਰੀਆਂ ਕੀਤੀਆਂ ਜਾ ਸਕਣ।   (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement