ਪ੍ਰਾਈਵੇਟ ਕੰਪਨੀਆਂ ਦਾ ‘ਪਾਪਾ ਬਚਾਓ’ ਦੇ ਮਾਇੰਡਸੈਟ ਤੋਂ ਬਾਹਰ ਆਉਣਾ ਜ਼ਰੂਰੀ: ਚੀਫ ਇਕਨਾਮਿਕ ਐਡਵਾਇਜ਼ਰ
Published : Aug 23, 2019, 1:27 pm IST
Updated : Aug 23, 2019, 1:27 pm IST
SHARE ARTICLE
Economy
Economy

ਸੁਬਰਾਮਨੀਅਮ ਨੇ ਸਮਝਾਉਂਦਿਆਂ ਕਿਹਾ ਕਿ ਮੈਂ ਕਹਾਂਗਾ ਕਿ ਨਿੱਜੀ ਖੇਤਰ ਦੀ ਸ਼ੁਰੂਆਤ 1991 ਵਿਚ ਭਾਰਤ ਵਿਚ ਹੋਈ ਸੀ।

ਨਵੀਂ ਦਿੱਲੀ: ਆਰਥਿਕ ਮੰਦੀ ਕਾਰਨ ਪ੍ਰਾਈਵੇਟ ਕੰਪਨੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਕਾਰਨ ਕੰਪਨੀਆਂ ਸਰਕਾਰ ਤੋਂ ਰਾਹਤ ਪੈਕੇਜ ਦੀ ਮੰਗ ਕਰ ਰਹੀਆਂ ਹਨ। ਬੁੱਧਵਾਰ ਨੂੰ ਇੱਕ ਸਮਾਗਮ ਵਿਚ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬਰਾਮਨੀਅਮ ਨੇ ਕਿਹਾ ਕਿ ਨਿੱਜੀ ਖੇਤਰ ਨੂੰ ਸਰਕਾਰ ਤੋਂ ਮਦਦ ਲੈਣ ਦੀ ਬਜਾਏ ਆਪਣੇ ਪੈਰਾਂ ’ਤੇ ਖੜਨਾ ਸਿੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀਆਂ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।

Cea SubramniumKrishnamurthy Subramanianਉਹ ਲਾਭ ਆਪਣੇ ਕੋਲ ਰੱਖਦੇ ਹਨ। ਨੁਕਸਾਨ ਸਾਰਿਆਂ ਵਿਚ ਵੰਡੇ ਜਾਂਦੇ ਹਨ ਅਤੇ ਮੁਸ਼ਕਲ ਸਮੇਂ ਵਿਚ ਰਾਹਤ ਪੈਕੇਜ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਹਾਇਤਾ ਉਸ ਸਮੇਂ ਕੀਤੀ ਜਾ ਸਕਦੀ ਹੈ ਜਦੋਂ ਕੋਈ ਸੈਕਟਰ ਵਧ ਰਿਹਾ ਹੈ। ਸੁਬਰਾਮਨੀਅਮ ਨੇ ਸਮਝਾਉਂਦਿਆਂ ਕਿਹਾ ਕਿ ਮੈਂ ਕਹਾਂਗਾ ਕਿ ਨਿੱਜੀ ਖੇਤਰ ਦੀ ਸ਼ੁਰੂਆਤ 1991 ਵਿਚ ਭਾਰਤ ਵਿਚ ਹੋਈ ਸੀ। ਇਸ ਅਨੁਸਾਰ ਇਹ ਸੈਕਟਰ 30 ਸਾਲ ਪੁਰਾਣਾ ਹੈ।

Krishnamurthy SubramnKrishnamurthy Subramanian

ਹੁਣ ਇਸ 30 ਸਾਲ ਪੁਰਾਣੇ ਸੈਕਟਰ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ। ਮੈਨੂੰ ਆਪਣੇ ਪਿਤਾ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਸਾਨੂੰ ਅੱਗੇ ਵਧਣ ਦੀ ਲੋੜ ਹੈ। ਅਸੀਂ ਹੁਣ ਇੱਕ ਮਾਰਕੀਟ ਦੀ ਆਰਥਿਕਤਾ ਹਾਂ। ਅਜਿਹੀ ਆਰਥਿਕਤਾ ਵਿਚ ਜੇ ਕੋਈ ਸੰਪਤੀ ਨੂੰ ਸੰਭਾਲਿਆ ਨਹੀਂ ਜਾ ਸਕਦਾ, ਇਹ ਕਿਸੇ ਹੋਰ ਨੂੰ ਦਿੱਤੀ ਜਾਂਦੀ ਹੈ।

ਇਸ ਸਾਲ ਆਰਥਿਕ ਸਰਵੇਖਣ ਵਿਚ ਵੀ ਸੁਬਰਾਮਨੀਅਮ ਨੇ ਸੁਝਾਅ ਦਿੱਤਾ ਸੀ ਕਿ ਸਰਕਾਰ ਨੂੰ ਕੰਪਨੀਆਂ ਨੂੰ ਪ੍ਰੋਤਸਾਹਨ ਨਹੀਂ ਦੇਣੇ ਚਾਹੀਦੇ। ਅਜਿਹਾ ਹੋਣ ਤੇ ਉਹ ਹਮੇਸ਼ਾਂ ਸਟਾਰਟਅਪ ਰਹਿ ਜਾਂਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement