
ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਹਨ ਪਰ ਲੋੜ ਪੈਣ ‘ਤੇ ਉਹ ਆਮ ਲੋਕਾਂ ਲਈ ਫਰਿਸ਼ਤਾ ਵੀ ਬਣ ਜਾਂਦੇ ਹਨ।
ਨਵੀਂ ਦਿੱਲੀ: ਭਾਰਤੀ ਫੌਜ ਦੇ ਜਵਾਨ ਦੇਸ਼ ਦੀ ਰਾਖੀ ਕਰਨ ਲਈ ਜਾਣੇ ਜਾਂਦੇ ਹਨ ਪਰ ਲੋੜ ਪੈਣ ‘ਤੇ ਉਹ ਆਮ ਲੋਕਾਂ ਲਈ ਫਰਿਸ਼ਤਾ ਵੀ ਬਣ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉਤਰਾਖੰਡ ਦੇ ਪਿਥੌਰਾਗੜ੍ਹ ਤੋਂ ਸਾਹਮਣੇ ਆਇਆ ਹੈ। ਇੱਥੇ ਆਈਟੀਬੀਪੀ ਦੇ ਜਵਾਨਾਂ ਨੇ ਇਕ ਜ਼ਖਮੀ ਮਹਿਲਾ ਨੂੰ 40 ਕਿਲੋਮੀਟਰ ਤੱਕ ਅਪਣੇ ਮੋਢਿਆਂ ‘ਤੇ ਚੁੱਕ ਕੇ ਹਸਪਤਾਲ ਪਹੁੰਚਾਇਆ ਹੈ।
ITBP jawans travelled 40-km on foot for 15 hours carrying an injured woman
ਉਹਨਾਂ ਨੇ ਜ਼ਖਮੀ ਮਹਿਲਾ ਨੂੰ 15 ਘੰਟੇ ਅਪਣੇ ਮੋਢਿਆਂ ‘ਤੇ ਚੁੱਕਿਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਜਵਾਨਾਂ ਦਾ ਸ਼ੁਕਰੀਆ ਅਦਾ ਕੀਤਾ। ਮਿਲੀ ਜਾਣਕਾਰੀ ਮੁਤਾਬਕ ਪਿਥੌਰਗੜ੍ਹ ਜ਼ਿਲ੍ਹੇ ਦੀ ਚੌਂਕੀ ਦੇ ਨੇੜੇ ਸਰਹੱਦੀ ਪਿੰਡ ਵਿਚ ਇਕ ਔਰਤ ਪਹਾੜ ਤੋਂ ਡਿੱਗ ਕੇ ਜ਼ਖਮੀ ਹੋ ਗਈ ਸੀ। ਆਈਟੀਬੀਪੀ ਦੇ ਜਵਾਨਾਂ ਨੇ ਜ਼ਖਮੀ ਔਰਤ ਨੂੰ ਲਗਭਗ 40 ਕਿਲੋਮੀਟਰ ਦੇ ਪਹਾੜੀ ਰਸਤੇ ਰਾਹੀਂ ਪੈਦਲ ਚੱਲ ਕੇ ਹਸਪਤਾਲ ਪਹੁੰਚਾਇਆ ਹੈ।
ITBP jawans travelled 40-km on foot for 15 hours carrying an injured woman
ਦਰਅਸਲ ਬੀਤੀ 20 ਅਗਸਤ ਨੂੰ ਇਹ ਮਹਿਲਾ ਅਪਣੇ ਘਰ ਤੋਂ ਕੁਝ ਦੂਰ ਅਚਾਨਕ ਇਕ ਪਹਾੜੀ ਤੋਂ ਹੇਠਾਂ ਡਿੱਗ ਗਈ। ਇਸ ਹਾਦਸੇ ਵਿਚ ਉਸ ਦਾ ਪੈਰ ਟੁੱਟ ਗਿਆ ਅਤੇ ਉਸ ਦੀ ਹਾਲਤ ਕਾਫ਼ੀ ਗੰਭੀਰ ਸੀ। ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਦੇਹਰਾਦੂਨ ਤੋਂ ਬਰੇਲੀ ਤੱਕ ਹੀ ਆ ਸਕਿਆ। ਆਈਟੀਬੀਪੀ ਦੇ ਜਵਾਨਾਂ ਨੇ ਔਰਤ ਦੀ ਹਾਲਤ ਦੇਖਦਿਆਂ ਉਸ ਦੀ ਮਦਦ ਕੀਤੀ। ਬਾਰਿਸ਼ ਦੇ ਮੌਸਮ ਅਤੇ ਖਰਾਬ ਰਸਤੇ ਕਾਰਨ ਜਵਾਨਾਂ ਨੂੰ ਇਸ ਬਚਾਅ ਕਾਰਜ ਲਈ 15 ਘੰਟੇ ਲੱਗੇ।
#WATCH: ITBP jawans travelled 40-km on foot for 15 hours carrying an injured woman on a stretcher from a remote village, Lapsa to Munsyari in Pithoragarh, Uttarakhand yesterday. During this journey, they crossed flooded nullahs & landslide-prone areas: ITBP pic.twitter.com/kTycp5IizR
— ANI (@ANI) August 23, 2020