
ਬ੍ਰਿਟੇਨ ਦੇ ਬ੍ਰਿਸਟਲ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਐਨਕ ਦੀ ਸ਼ੁਕਰਵਾਰ ਨੂੰ ਆਨਲਾਈਨ ਨਿਲਾਮੀ ਹੋਈ।
ਲੰਦਨ: ਬ੍ਰਿਟੇਨ ਦੇ ਬ੍ਰਿਸਟਲ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਐਨਕ ਦੀ ਸ਼ੁਕਰਵਾਰ ਨੂੰ ਆਨਲਾਈਨ ਨਿਲਾਮੀ ਹੋਈ। ਮਹਾਤਮਾ ਗਾਂਧੀ ਦੀ ਇਸ ਐਨਕ ਦੀ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਜ਼ ਏਜੰਸੀ ਵਲੋਂ ਹੋਈ ਜਿਸ ਨੂੰ ਇਕ ਅਮਰੀਕੀ ਕੁਲੈਕਟਰ ਨੇ 2,60,00 ਪੌਂਡ (2 ਕਰੋੜ 55 ਲੱਖ ਰੁਪਏ) 'ਚ ਖਰੀਦਿਆ।
Mahatma Gandhi
ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਨੇ ਪਹਿਨਿਆ ਸੀ ਤੇ ਬਾਅਦ 'ਚ ਇਕ ਪ੍ਰਵਾਰ ਨੂੰ ਬਤੌਰ ਤੋਹਫ਼ਾ ਦੇ ਦਿਤਾ ਸੀ। ਐਨਕ ਦੀ ਬੋਲੀ 10-15 ਹਜ਼ਾਰ ਪੌਂਡ (ਲਗਭਗ 9.77-14.66 ਲੱਖ ਰੁਪਏ) ਤਕ ਪਹੁੰਚਣ ਦੀ ਸੰਭਾਵਨਾ ਸੀ ਪਰ ਇਹ ਦੋ ਕਰੋੜ ਰੁਪਏ ਤੋਂ ਜ਼ਿਆਦਾ 'ਚ ਵਿਕਿਆ।
Mahatma Gandhi
ਨਿਊਜ ਏਜੰਸੀ ਪੀਟੀਆਈ ਮੁਤਾਬਕ ਨਿਲਾਮੀਕਰਤਾ ਨੇ ਦਸਿਆ ਕਿ ਇਹ ਐਨਕ ਇੰਗਲੈਂਡ ਦੇ ਇਕ ਅਣਪਛਾਤੇ ਬਜ਼ੁਰਗ ਵਿਕ੍ਰੇਤਾ ਦੇ ਪ੍ਰਵਾਰ ਕੋਲ ਸੀ। ਵਿਕ੍ਰੇਤਾ ਨੂੰ ਪਿਤਾ ਨੇ ਦਸਿਆ ਕਿ ਇਹ ਐਨਕ ਉਨ੍ਹਾਂ ਦੇ ਚਾਚਾ ਨੂੰ ਮਹਾਤਮਾ ਗਾਂਧੀ ਨੇ ਉਸ ਸਮੇਂ ਤੋਹਫ਼ੇ ਦੇ ਤੌਰ 'ਤੇ ਦਿਤੀ ਸੀ ਜਦੋਂ ਇਹ ਸਾਲ 1910-30 'ਚ ਦਖਣੀ ਅਫ਼ਰੀਕਾ 'ਚ ਬ੍ਰਿਟਿਸ਼ ਪੈਟਰੋਲੀਅਮ 'ਚ ਕੰਮ ਕਰਦੇ ਸੀ।
Mahatma Gandhi
ਨਿਲਾਮੀਕਰਤਾ ਮੁਤਾਬਕ ਐਨਕ ਦਾ ਮਾਲਕ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਨੂੰ ਅਪਣੀ ਲੜਕੀ ਨਾਲ ਵੰਡੇਗਾ। ਮਹਾਤਮਾ ਗਾਂਧੀ ਦੇ ਨਿੱਜੀ ਐਨਕ ਦਾ ਨਿਲਾਮੀ ਆਯੋਜਨ 21 ਅਗੱਸਤ ਨੂੰ ਹੋਇਆ। ਇਸ ਆਨਲਾਈਨ ਨਿਲਾਮੀ ਨੇ ਪਹਿਲਾਂ ਹੀ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕੀਤਾ। ਭਾਰਤੀਆਂ ਨੇ ਇਸ 'ਚ ਵਿਸ਼ੇਸ਼ ਰੁਚੀ ਦਿਖਾਈ। ਇਸ ਐਨਕ ਦੀ ਪਹਿਲਾਂ ਹੀ 6,000 ਪਾਊਂਡ ਦੀ ਆਨਲਾਈਨ ਬੋਲੀ ਲਾਈ ਜਾ ਚੁੱਕੀ ਸੀ।