ਬ੍ਰਿਟੇਨ 'ਚ 2.55 ਕਰੋੜ ਰੁਪਏ 'ਚ ਨਿਲਾਮ ਹੋਈ ਮਹਾਤਮਾ ਗਾਂਧੀ ਦੀ ਐਨਕ
Published : Aug 23, 2020, 1:43 am IST
Updated : Aug 23, 2020, 1:43 am IST
SHARE ARTICLE
image
image

ਬ੍ਰਿਟੇਨ 'ਚ 2.55 ਕਰੋੜ ਰੁਪਏ 'ਚ ਨਿਲਾਮ ਹੋਈ ਮਹਾਤਮਾ ਗਾਂਧੀ ਦੀ ਐਨਕ

ਲੰਦਨ, 22 ਅਗੱਸਤ : ਬ੍ਰਿਟੇਨ ਦੇ ਬ੍ਰਿਸਟਲ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਐਨਕ ਦੀ ਸ਼ੁਕਰਵਾਰ ਨੂੰ ਆਨਲਾਈਨ ਨਿਲਾਮੀ ਹੋਈ। ਮਹਾਤਮਾ ਗਾਂਧੀ ਦੀ ਇਸ ਐਨਕ ਦੀ ਨਿਲਾਮੀ ਈਸਟ ਬ੍ਰਿਸਟਲ ਆਕਸ਼ਨਜ਼ ਏਜੰਸੀ ਵਲੋਂ ਹੋਈ ਜਿਸ ਨੂੰ ਇਕ ਅਮਰੀਕੀ ਕੁਲੈਕਟਰ ਨੇ 2,60,00 ਪੌਂਡ (2 ਕਰੋੜ 55 ਲੱਖ ਰੁਪਏ) 'ਚ ਖਰੀਦਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਮਹਾਤਮਾ ਗਾਂਧੀ ਨੇ ਪਹਿਨਿਆ ਸੀ ਤੇ ਬਾਅਦ 'ਚ ਇਕ ਪ੍ਰਵਾਰ ਨੂੰ ਬਤੌਰ ਤੋਹਫ਼ਾ ਦੇ ਦਿਤਾ ਸੀ। ਐਨਕ ਦੀ ਬੋਲੀ 10-15 ਹਜ਼ਾਰ ਪੌਂਡ (ਲਗਭਗ 9.77-14.66 ਲੱਖ ਰੁਪਏ) ਤਕ ਪਹੁੰਚਣ ਦੀ ਸੰਭਾਵਨਾ ਸੀ ਪਰ ਇਹ ਦੋ ਕਰੋੜ ਰੁਪਏ ਤੋਂ ਜ਼ਿਆਦਾ 'ਚ ਵਿਕਿਆ।
ਨਿਊਜ ਏਜੰਸੀ ਪੀਟੀਆਈ ਮੁਤਾਬਕ ਨਿਲਾਮੀਕਰਤਾ ਨੇ ਦਸਿਆ ਕਿ ਇਹ ਐਨਕ ਇੰਗਲੈਂਡ ਦੇ ਇਕ ਅਣਪਛਾਤੇ ਬਜ਼ੁਰਗ ਵਿਕ੍ਰੇਤਾ ਦੇ ਪ੍ਰਵਾਰ ਕੋਲ ਸੀ। ਵਿਕ੍ਰੇਤਾ ਨੂੰ ਪਿਤਾ ਨੇ ਦਸਿਆ ਕਿ ਇਹ ਐਨਕ ਉਨ੍ਹਾਂ ਦੇ ਚਾਚਾ ਨੂੰ ਮਹਾਤਮਾ ਗਾਂਧੀ ਨੇ ਉਸ ਸਮੇਂ ਤੋਹਫ਼ੇ ਦੇ ਤੌਰ 'ਤੇ ਦਿਤੀ ਸੀ ਜਦੋਂ ਇਹ ਸਾਲ 1910-30 'ਚ ਦਖਣੀ ਅਫ਼ਰੀਕਾ 'ਚ ਬ੍ਰਿਟਿਸ਼ ਪੈਟਰੋਲੀਅਮ 'ਚ ਕੰਮ ਕਰਦੇ ਸੀ। ਨਿਲਾਮੀਕਰਤਾ ਮੁਤਾਬਕ ਐਨਕ ਦਾ ਮਾਲਕ ਨਿਲਾਮੀ ਤੋਂ ਪ੍ਰਾਪਤ ਰਾਸ਼ੀ ਨੂੰ ਅਪਣੀ ਲੜਕੀ ਨਾਲ ਵੰਡੇਗਾ।
ਮਹਾਤਮਾ ਗਾਂਧੀ ਦੇ ਨਿੱਜੀ ਐਨਕ ਦਾ ਨਿਲਾਮੀ ਆਯੋਜਨ 21 ਅਗੱਸਤ ਨੂੰ ਹੋਇਆ। ਇਸ ਆਨਲਾਈਨ ਨਿਲਾਮੀ ਨੇ ਪਹਿਲਾਂ ਹੀ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕੀਤਾ। ਭਾਰਤੀਆਂ ਨੇ ਇਸ 'ਚ ਵਿਸ਼ੇਸ਼ ਰੁਚੀ ਦਿਖਾਈ। ਇਸ ਐimageimageਨਕ ਦੀ ਪਹਿਲਾਂ ਹੀ 6,000 ਪਾਊਂਡ ਦੀ ਆਨਲਾਈਨ ਬੋਲੀ ਲਾਈ ਜਾ ਚੁੱਕੀ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement