
ਅਫ਼ਗਾਨਿਸਤਾਨ ਵਿਚ ਲਗਾਤਾਰ ਵਿਗੜ ਰਹੇ ਹਲਾਤਾਂ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ।
ਨਵੀਂ ਦਿੱਲੀ: ਅਫ਼ਗਾਨਿਸਤਾਨ (Afghanistan crisis) ਵਿਚ ਲਗਾਤਾਰ ਵਿਗੜ ਰਹੇ ਹਲਾਤਾਂ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ (Centre calls all-party meet) ਸੱਦੀ ਗਈ ਹੈ। ਇਹ ਮੀਟਿੰਗ 26 ਅਗਸਤ ਨੂੰ ਸਵੇਰੇ 11 ਵਜੇ ਹੋਵੇਗੀ, ਜਿਸ ਵਿਚ ਅਫ਼ਗਾਨਿਸਤਾਨ ਦੇ ਮਸਲੇ ’ਤੇ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ ਨੂੰ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਯੁੱਧ-ਗ੍ਰਸਤ ਦੇਸ਼ ਦੇ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ।
Taliban in Afghanistan
ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ ਪਹੁੰਚੇ Gurnam Charuni ਨੇ ਗੰਨਾ ਕਿਸਾਨਾਂ ਦੇ ਹੱਕ 'ਚ ਦਿੱਤਾ ਵੱਡਾ ਬਿਆਨ
ਉਹਨਾਂ ਟਵੀਟ ਕਰਕੇ ਕਿਹਾ ਕਿ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਇਸ ਮਾਮਲੇ ਵਿਚ ਅੱਗੇ ਜਾਣਕਾਰੀ ਦੇਣਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਸਵਾਲ ਚੁੱਕੇ ਹਨ। ਉਹਨਾਂ ਨੇ ਐਸ ਜੈਸ਼ੰਕਰ ਦੇ ਟਵੀਟ ਦਾ ਜਵਾਬ ਦਿੰਦਿਆਂ ਪੁੱਛਿਆ ਕਿ ਪੀਐਮ ਮੋਦੀ ਇਸ ਮੁੱਦੇ ’ਤੇ ਕਿਉਂ ਨਹੀਂ ਬੋਲਦੇ ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅਫ਼ਗਾਨਿਸਤਾਨ ਵਿਚ ਕੀ ਚੱਲ ਰਿਹਾ ਹੈ।
S Jaishankar
ਹੋਰ ਪੜ੍ਹੋ: ਬਿਜਲੀ ਸਮਝੌਤੇ ਰੱਦ ਕਰਨ ਲਈ AAP ਵੱਲੋਂ ਪੇਸ਼ ਪ੍ਰਾਈਵੇਟ ਬਿੱਲ ਦਾ ਸਮਰਥਨ ਕਰਨ ਸਾਰੇ ਦਲ: ਮੀਤ ਹੇਅਰ
ਦਰਅਸਲ ਅਫ਼ਗਾਨਿਸਤਾਨ (Taliban take over Afghanistan) ਵਿਚ ਭਾਰਤ ਦਾ ਵੱਡਾ ਨਿਵੇਸ਼ ਰਿਹਾ ਹੈ ਅਤੇ ਉਹ ਇਕ ਰਣਨੀਤੀਕਾਰ ਸਾਥੀ ਹੈ। ਅਜਿਹੇ ਵਿਚ ਉੱਥੇ ਤਾਲਿਬਾਨ ਦਾ ਕਬਜ਼ਾ ਹੋ ਜਾਣਾ ਭਾਰਤ ਲਈ ਵੱਡੀ ਚੁਣੌਤੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਸਾਰੀਆਂ ਸਿਆਸੀ ਧਿਰਾਂ ਦੇ ਨਾਲ ਮੰਥਨ ਕਰੇਗੀ।
Afghanistan crisis
ਹੋਰ ਪੜ੍ਹੋ: ਨਵਜੋਤ ਸਿੱਧੂ ਨਾਲ ਮੀਟਿੰਗ ਤੋਂ ਬਾਅਦ ਕੀ ਬੋਲੇ ਮਾਲਵਿੰਦਰ ਸਿੰਘ ਮਾਲੀ ਅਤੇ ਪਿਆਰੇ ਲਾਲ ਗਰਗ?
ਦੱਸ ਦਈਏ ਕਿ ਅਫ਼ਗਾਨਿਸਤਾਨ (Afghanistan Taliban crisis) ਦੀ ਸੱਤਾ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਦਿੱਤਾ ਗਿਆ। ਹਾਲਾਂਕਿ ਭਾਰਤ ਵੱਲੋਂ ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਹੁਣ ਤੱਕ 500 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਸੁਰੱਖਿਅਤ ਕੱਢਿਆ ਜਾ ਚੁੱਕਾ ਹੈ।