ਸੁੱਕੇ ਪੱਤਿਆਂ ’ਤੇ ਕਢਾਈ ਕਰ ਹਰ ਮਹੀਨੇ ਕਮਾ ਰਿਹਾ 80 ਹਜ਼ਾਰ ਰੁਪਏ, ਬਾਲੀਵੁੱਡ ’ਚ ਵੀ ਹੁਨਰ ਦੀ ਚਰਚਾ
Published : Aug 23, 2021, 11:05 am IST
Updated : Aug 23, 2021, 11:05 am IST
SHARE ARTICLE
21 year old Saurabh doing Embroidery on Leaves
21 year old Saurabh doing Embroidery on Leaves

ਹੁਣ ਤੱਕ ਸੌਰਭ ਨੇ ਦੋ ਵਰਕਸ਼ਾਪਾਂ ਵਿਚ ਲਗਭਗ 20 ਲੋਕਾਂ ਨੂੰ ਆਪਣੀ ਕਲਾ ਦੀ ਸਿਖਲਾਈ ਦਿੱਤੀ ਹੈ।

 

ਨਵੀਂ ਦਿੱਲੀ: ਲੋਕਾਂ ਨੂੰ ਕੱਪੜਿਆਂ 'ਤੇ ਕਢਾਈ ਕਰਦੇ ਤਾਂ ਬਹੁਤ ਦੇਖਿਆ ਹੋਵੇਗਾ, ਪਰ ਕੀ ਤੁਸੀਂ ਕਿਸੇ ਨੂੰ ਪੱਤਿਆਂ 'ਤੇ ਕਢਾਈ (Embroidery on Leaves) ਕਰਦੇ ਦੇਖਿਆ ਹੈ? ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਵਸਨੀਕ ਸੌਰਭ (Saurabh) ਨੇ ਇਸ ਦੀ ਪਹਿਲ ਕੀਤੀ ਹੈ। ਉਹ ਪਿਛਲੇ ਦੋ ਸਾਲਾਂ ਤੋਂ ਰੁੱਖ ਦੇ ਸੁੱਕੇ ਪੱਤਿਆਂ ਨੂੰ ਹੱਥਾਂ ਨਾਲ ਸਜਾ ਰਿਹਾ ਹੈ ਅਤੇ ਘਰ ਦੀ ਸਜਾਵਟ ਦਾ ਸਮਾਨ (Home Decor Items) ਬਣਾ ਰਿਹਾ ਹੈ। ਦੇਸ਼ ਭਰ ਵਿਚ ਉਸਦੇ ਇਸ ਹੁਨਰ ਦੀ ਚਰਚਾ ਹੈ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਉਤਪਾਦ ਦੀ ਮਾਰਕੀਟਿੰਗ (Social Media Marketing) ਵੀ ਕਰ ਰਿਹਾ ਹੈ। ਇਸ ਦੇ ਨਾਲ ਉਹ ਹਰ ਮਹੀਨੇ 80 ਹਜ਼ਾਰ ਰੁਪਏ ਤੋਂ ਵੀ ਵੱਧ ਕਮਾਈ ਕਰ ਰਿਹਾ ਹੈ।

SaurabhSaurabh

21 ਸਾਲਾ ਸੌਰਭ ਦੇ ਮਾਪੇ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਡਾਕਟਰ ਜਾਂ ਇੰਜੀਨੀਅਰ ਬਣੇ, ਪਰ ਬਚਪਨ ਤੋਂ ਹੀ ਸੌਰਭ ਨੂੰ ਕਢਾਈ ਅਤੇ ਬੁਣਾਈ ਦਾ ਬਹੁਤ ਸ਼ੌਕ ਸੀ। ਇਸੇ ਲਈ ਉਸਨੇ ਕਲਾ ਦੇ ਖੇਤਰ ਵਿਚ ਹੀ ਅੱਗੇ ਵਧਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਸਨੇ ਫੈਸ਼ਨ ਡਿਜ਼ਾਈਨਿੰਗ ਦੀ ਪੜ੍ਹਾਈ ਕਰਨ ਦੀ ਯੋਜਨਾ ਬਣਾਈ, ਪਰ ਪਰਿਵਾਰਕ ਮੈਂਬਰ ਇਸ ਨਾਲ ਸਹਿਮਤ ਨਹੀਂ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕਢਾਈ ਅਤੇ ਬੁਣਾਈ ਦਾ ਕੰਮ ਲੜਕੀਆਂ ਦਾ ਹੈ, ਇਸ ਵਿਚ ਕੋਈ ਕਰੀਅਰ ਨਹੀਂ ਹੈ। ਕਿਸੇ ਤਰ੍ਹਾਂ, ਸੌਰਭ ਨੇ ਉਨ੍ਹਾਂ ਨੂੰ ਮਨਾ ਲਿਆ ਅਤੇ ਪੁਣੇ ਦੇ ਇਕ ਕਾਲਜ ਵਿਚ ਦਾਖਲਾ ਲੈ ਲਿਆ।

21 year old Saurabh doing Embroidery on Leaves21 year old Saurabh doing Embroidery on Leaves

ਸੌਰਭ ਇਥੇ ਲੰਮੇ ਸਮੇਂ ਤੱਕ ਪੜ੍ਹਾਈ ਨਹੀਂ ਕਰ ਸਕਿਆ ਕਿਉਂਕਿ ਉਸਦੇ ਅਨੁਸਾਰ, ਕਾਲਜ ਵਿਚ ਰਚਨਾਤਮਕਤਾ (Creativity) ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਇਸ ਲਈ ਉਸਨੇ ਕਾਲਜ ਛੱਡ ਦਿੱਤਾ ਅਤੇ ਫਿਰ ਕਿਸੇ ਹੋਰ ਸੰਸਥਾ ਵਿਚ ਦਾਖਲਾ ਲੈ ਲਿਆ। ਇਥੇ ਉਸ ਦਾ ਮਨ ਲੱਗ ਗਿਆ ਸੀ ਅਤੇ ਪੜ੍ਹਾਈ ਦੌਰਾਨ ਉਸ ਨੇ ਕਢਾਈ ਵੀ ਸਿੱਖੀ। ਸੌਰਭ ਨੇ ਦੱਸਿਆ ਕਿ ਫਿਰ ਉਸ ਦੇ ਇਕ ਦੋਸਤ ਨੇ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ–ਨਾਲ ਕੁਝ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਕੁਝ ਪੈਸਾ ਕਮਾ ਸਕੀਏ। ਸੌਰਭ ਨੂੰ ਆਪਣੇ ਦੌਸਤ ਦਾ ਵਿਚਾਰ ਪਸੰਦ ਆਇਆ। 

21 year old Saurabh doing Embroidery on Leaves  21 year old Saurabh doing Embroidery on Leaves

ਇਸ ਦੌਰਾਨ ਉਨ੍ਹਾਂ ਦੇ ਇਕ ਸੀਨੀਅਰ ਅਹਿਮਦਾਬਾਦ ਵਿਚ ਡਿਜ਼ਾਈਨਿੰਗ ਨੂੰ ਲੈ ਕੇ ਸਟਾਲ ਲਗਾ ਰਹੇ ਸਨ, ਸੌਰਭ ਨੇ ਇੱਥੇ ਉਨ੍ਹਾਂ ਦੇ ਸਟਾਲ ਵਿਚ ਖੁਦ ਲਈ ਵੀ ਥੋੜੀ ਜਗ੍ਹਾ ਲੈ ਲਈ। ਆਪਣੀ ਮਾਂ ਤੋਂ 1500 ਰੁਪਏ ਲੈ ਕੇ ਸੌਰਭ ਨੇ ਕਢਾਈ ਲਈ ਸੂਈ, ਧਾਗਾ, ਸੂਤੀ ਕੱਪੜਾ ਅਤੇ ਹੂਪਸ ਖਰੀਦੇ। ਉਸਦੀ ਮਦਦ ਨਾਲ, ਕੰਨਾਂ ਦੇ ਝੁਮਕੇ, ਗਰਦਨ ਦੇ ਪੈਂਡੈਂਟ ਅਤੇ ਘਰ ਨੂੰ ਸਜਾਉਣ ਲਈ ਹੂਪਸ ਬਣਾਏ। ਸੌਰਭ ਦੇ ਸਾਰੇ ਉਤਪਾਦ ਸਿਰਫ਼ ਦੋ ਦਿਨਾਂ ਵਿਚ ਹੀ ਵਿਕ ਗਏ ਅਤੇ ਇਨ੍ਹਾਂ ਉਤਪਾਦਾਂ ਨੂੰ ਵੇਚ ਕੇ ਸੌਰਭ ਨੇ 3500 ਰੁਪਏ ਕਮਾਏ। ਇਸ ਤੋਂ ਬਾਅਦ, ਸੌਰਭ ਨੇ ਇਸ ਕਲਾ ਨੂੰ ਹੋਰ ਲੋਕਾਂ ਤੱਕ ਲੈ ਜਾਣ ਦਾ ਇਰਾਦਾ ਬਣਾਇਆ। ਆਪਣੀ ਪੜ੍ਹਾਈ ਦੇ ਦੌਰਾਨ, ਸੌਰਭ ਨੇ ਸੋਸ਼ਲ ਮੀਡੀਆ 'ਤੇ ਇਕ ਪੇਜ ਬਣਾਇਆ ਅਤੇ ਇਸ' ਤੇ ਆਪਣੇ ਉਤਪਾਦਾਂ ਦੀਆਂ ਫੋਟੋਆਂ ਅਪਲੋਡ ਕਰਨਾ ਸ਼ੁਰੂ ਕਰ ਦਿੱਤਾ।

21 year old Saurabh doing Embroidery on Leaves                                                 21 year old Saurabh doing Embroidery on Leaves

ਸੌਰਭ ਕਹਿੰਦਾ ਹੈ ਕਿ ਜਦੋਂ ਮੈਂ ਸੋਸ਼ਲ ਮੀਡੀਆ (Social Media Page) 'ਤੇ ਪੱਤਿਆਂ 'ਤੇ ਬਣੀ ਕਲਾ ਦੀਆਂ ਫੋਟੋਆਂ ਨੂੰ ਅਪਲੋਡ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ। ਲੋਕਾਂ ਨੇ ਇਸ ਰਚਨਾਤਮਕਤਾ ਨੂੰ ਵਿਲੱਖਣ ਪਾਇਆ ਅਤੇ ਜਲਦੀ ਹੀ ਲੋਕਾਂ ਤੋਂ ਮੰਗ ਆਉਣੀ ਸ਼ੁਰੂ ਹੋ ਗਈ। ਪਹਿਲਾਂ, ਜਿੱਥੇ ਮੈਂ ਹਰ ਮਹੀਨੇ ਸਿਰਫ਼ 7 ਤੋਂ 8 ਹਜ਼ਾਰ ਰੁਪਏ ਕਮਾ ਰਿਹਾ ਸੀ, ਇਸ ਨਾਲ ਹੋਰ ਕਮਾਈ ਕਰਨੀ ਸ਼ੁਰੂ ਕਰ ਦਿੱਤੀ। ਸੌਰਭ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਸ ਨੂੰ ਨੌਕਰੀ ਵੀ ਮਿਲ ਗਈ। ਇੱਥੇ ਤਨਖਾਹ ਚੰਗੀ ਸੀ, ਪਰ ਸੌਰਭ ਨੂੰ ਇਹ ਪਸੰਦ ਨਹੀਂ ਸੀ ਅਤੇ ਉਸ ਨੇ ਕੁਝ ਦਿਨ ਬਾਅਦ ਅਸਤੀਫ਼ਾ ਦੇ ਦਿੱਤਾ ਅਤੇ ਪੁਣੇ ਵਾਪਸ ਆ ਗਿਆ।

WorkshopWorkshop

ਵਾਪਸ ਆ ਕੇ ਸੌਰਭ ਨੇ ਆਪਣੇ ਕਾਰੋਬਾਰ ਨੂੰ ਅੱਗੇ ਵਧਾਉਣ ਬਾਰੇ ਸੋਚਿਆ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਭੈਣ ਪ੍ਰਜਾਕਤਾ ਅਤੇ ਭਰਾ ਅਨਿਕੇਤ ਵੀ ਸ਼ਾਮਲ ਹੋਏ। ਸੌਰਭ ਨੂੰ ਇਕ ਮਹੀਨੇ ਵਿਚ 25 ਤੋਂ 40 ਆਰਡਰ ਮਿਲਣ ਲੱਗ ਗਏ।  ਉਸ ਨੇ ਦੱਸਿਆ ਕਿ ਉਨ੍ਹਾਂ ਦੇ ਉਤਪਾਦ 400 ਰੁਪਏ ਤੋਂ ਸ਼ੁਰੂ ਹੁੰਦੇ ਹਨ। ਉਹ ਕੱਪੜੇ ’ਤੇ ਪੇਂਟ ਕਰਦੇ ਹਨ, ਕਢਾਈ-ਬੁਣਾਈ ਕਰਦੇ ਹਨ ਅਤੇ ਪੱਤਿਆਂ 'ਤੇ ਆਪਣੀ ਕਲਾਕਾਰੀ ਕਰਦੇ ਹਨ। ਸੌਰਭ ਇਸ ਵੇਲੇ ਅਸਾਮ, ਮਹਾਰਾਸ਼ਟਰ, ਹਰਿਆਣਾ, ਦਿੱਲੀ, ਪੰਜਾਬ, ਗੁਜਰਾਤ ਸਮੇਤ ਦੇਸ਼ ਭਰ ਵਿਚ ਆਪਣੇ ਉਤਪਾਦ ਦੀ ਮਾਰਕੀਟਿੰਗ ਕਰ ਰਿਹਾ ਹੈ।

21 year old Saurabh doing Embroidery on Leaves21 year old Saurabh doing Embroidery on Leaves

ਇੰਨਾ ਹੀ ਨਹੀਂ, ਬਹੁਤ ਸਾਰੇ ਬਾਲੀਵੁੱਡ (Bollywood) ਅਦਾਕਾਰ ਵੀ ਉਸਦੀ ਕਾਰੀਗਰੀ ਦੇ ਪ੍ਰਸ਼ੰਸਕ (Fan of his Art) ਹਨ। ਇਨ੍ਹਾਂ ਵਿਚ ਮਸ਼ਹੂਰ ਅਦਾਕਾਰਾ ਤਾਪਸੀ ਪੰਨੂ ਦਾ ਨਾਂ ਵੀ ਸ਼ਾਮਲ ਹੈ। ਉਸਨੇ ਤਾਪਸੀ ਦੇ ਲਈ ਇਕ ਖਾਸ ਹੁੱਪ ਅਤੇ ਕੰਨ ‘ਚ ਪਾਉਣ ਵਾਲੀ ਮੁੰਦਰਾ ਭੇਜੀ ਸੀ ਅਤੇ ਤਾਪਸੀ ਨੇ ਇਸਦੇ ਬਾਰੇ ਸੋਸ਼ਲ ਮੀਡੀਆ ਉੱਤੇ ਪੋਸਟ ਵੀ ਕੀਤਾ ਸੀ। ਸੌਰਭ ਨੇ ਪਿਛਲੇ ਮਹੀਨੇ ਹੀ 86 ਹਜ਼ਾਰ ਰੁਪਏ ਕਮਾਏ ਹਨ। ਉਸ ਨੇ ਕਈ ਵਰਕਸ਼ਾਪਾਂ (Workshops) ਵੀ ਕੀਤੀਆਂ ਹਨ।  ਹੁਣ ਤੱਕ ਉਸਨੇ ਦੋ ਵਰਕਸ਼ਾਪਾਂ ਵਿਚ ਲਗਭਗ 20 ਲੋਕਾਂ ਨੂੰ ਆਪਣੀ ਕਲਾ ਦੀ ਸਿਖਲਾਈ ਦਿੱਤੀ ਹੈ। ਸੌਰਭ ਦਾ ਕਹਿਣਾ ਹੈ ਕਿ ਉਹ ਇਸ ਕੰਮ ਨੂੰ ਵੱਡੇ ਪੱਧਰ 'ਤੇ ਲੈ ਕੇ ਜਾਣਾ ਚਾਹੁੰਦਾ ਹੈ।

Location: India, Delhi, New Delhi

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement