JNU VC ਦਾ ਹਿੰਦੂ ਦੇਵੀ-ਦੇਵਤਿਆਂ ਨੂੰ ਲੈ ਕੇ ਬਿਆਨ, ਹਿੰਦੂ ਦੇਵੀ-ਦੇਵਤੇ ਉੱਚ ਜਾਤੀ ਨਾਲ ਸਬੰਧਤ ਨਹੀਂ ਹਨ 
Published : Aug 23, 2022, 2:15 pm IST
Updated : Aug 23, 2022, 2:15 pm IST
SHARE ARTICLE
JNU VC
JNU VC

ਮਨੁੱਖਜਾਤੀ ਦੇ ਵਿਗਿਆਨ ਅਨੁਸਾਰ ਦੇਵਤੇ ਉੱਚ ਜਾਤੀ ਦੇ ਨਹੀਂ ਹੁੰਦੇ।

 

ਨਵੀਂ ਦਿੱਲੀ - ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੀ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਧੂਲੀਪੁੜੀ ਦਾ ਕਹਿਣਾ ਹੈ ਕਿ ਹਿੰਦੂ ਦੇਵੀ-ਦੇਵਤੇ ਉੱਚ ਜਾਤੀ ਨਾਲ ਸਬੰਧਤ ਨਹੀਂ ਹਨ। ਭਗਵਾਨ ਸ਼ਿਵ ਵੀ SC/ST (ਸ਼ੂਦਰ) ਨਾਲ ਸਬੰਧਤ ਹੋ ਸਕਦੇ ਹਨ। ਵਾਈਸ ਚਾਂਸਲਰ ਨੇ ਦੇਸ਼ ਵਿਚ ਜਾਤ-ਪਾਤ ਸਬੰਧੀ ਹਿੰਸਾ ਦੌਰਾਨ ਆਪਣੇ ਵਿਚਾਰ ਰੱਖੇ। ਉਹਨਾਂ ਕਿਹਾ ਕਿ ਮਨੁੱਖਜਾਤੀ ਦੇ ਵਿਗਿਆਨ ਅਨੁਸਾਰ ਦੇਵਤੇ ਉੱਚ ਜਾਤੀ ਦੇ ਨਹੀਂ ਹੁੰਦੇ।

ਸੋਮਵਾਰ ਨੂੰ ਡਾ.ਬੀ.ਆਰ.ਅੰਬੇਦਕਰ ਲੈਕਚਰ ਲੜੀ ਵਿਚ, ਡਾ.ਬੀ.ਆਰ. ਅੰਬੇਡਕਰ ਦੇ ਵਿਚਾਰ ਜੈਂਡਰ ਜਸਟਿਸ: ਡੀਕੋਡਿੰਗ ਦਾ ਯੂਨੀਫਾਰਮ ਸਿਵਲ ਕੋਡ (Dr B R Ambedkar's Thoughts on Gender Justice: Decoding the Uniform Civil Code)ਵਿਸ਼ੇ 'ਤੇ ਲੈਕਚਰ ਦਿੰਦੇ ਹੋਏ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਨੇ ਕਿਹਾ ਕਿ ਮਨੁਸਮ੍ਰਿਤੀ ਵਿਚ ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿੱਤਾ ਗਿਆ ਹੈ।

JNU VCJNU VC

ਉਹਨਾਂ ਨੇ ਇਹ ਵੀ ਕਿਹਾ ਕਿ “ਮੈਂ ਸਾਰੀਆਂ ਔਰਤਾਂ ਨੂੰ ਦੱਸਦੀ ਹਾਂ ਕਿ ਮਨੁਸਮ੍ਰਿਤੀ ਅਨੁਸਾਰ ਸਾਰੀਆਂ ਔਰਤਾਂ ਸ਼ੂਦਰ ਹਨ, ਇਸ ਲਈ ਕੋਈ ਵੀ ਔਰਤ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਹ ਬ੍ਰਾਹਮਣ ਹੈ ਜਾਂ ਕੋਈ ਹੋਰ ਹੈ ਅਤੇ ਤੁਹਾਨੂੰ ਵਿਆਹ ਰਾਹੀਂ ਪਿਤਾ ਜਾਂ ਪਤੀ ਤੋਂ ਹੀ ਜਾਤ ਮਿਲਦੀ ਹੈ।” ਮੈਨੂੰ ਲਗਦਾ ਹੈ ਕਿ ਇਹ ਉਹ ਚੀਜ਼ ਹੈ ਜੋ ਅਸਧਾਰਨ ਤੌਰ 'ਤੇ ਪ੍ਰਤੀਕਿਰਿਆਸ਼ੀਲ ਹੈ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ, ‘ਹਿੰਦੂ ਕੋਈ ਧਰਮ ਨਹੀਂ ਹੈ, ਇਹ ਜੀਵਨ ਜਾਂਚ ਹੈ ਅਤੇ ਜੇਕਰ ਇਹ ਜੀਵਨ ਜਿਊਣ ਦਾ ਤਰੀਕਾ ਹੈ ਤਾਂ ਅਸੀਂ ਆਲੋਚਨਾ ਤੋਂ ਕਿਉਂ ਡਰਦੇ ਹਾਂ। ਉਨ੍ਹਾਂ ਕਿਹਾ ਕਿ ‘ਗੌਤਮ ਬੁੱਧ ਸਾਡੇ ਅੰਦਰ ਨਿਹਿਤ, ਢਾਂਚਾਗਤ ਵਿਤਕਰਾ ਹੈ। ਪਰ ਉਹ ਸਾਨੂੰ ਜਗਾਉਣ ਵਾਲੇ ਪਹਿਲੇ ਲੋਕਾਂ ਵਿਚੋਂ ਇੱਕ ਸੀ।

SHARE ARTICLE

ਏਜੰਸੀ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement