
NIA ਕਰ ਰਹੀ ਹੈ ਮਾਮਲੇ ਦੀ ਜਾਂਚ
ਕੇਰਲ - ਕੇਰਲ ਦੀ ਸੱਤਾ ਨੂੰ ਹਿਲਾ ਕੇ ਰੱਖ ਦੇਣ ਵਾਲੇ ਸੋਨੇ ਦੀ ਤਸਕਰੀ ਮਾਮਲੇ ਦੀ ਮੁੱਖ ਸਰਗਨਾ ਸਵਪਨਾ ਸੁਰੇਸ਼ ਨੂੰ ਫਰਜ਼ੀ ਡਿਗਰੀ ਦੇਣ ਦੇ ਦੋਸ਼ 'ਚ ਅੰਮ੍ਰਿਤਸਰ ਦੇ ਛਾਉਣੀ ਖੇਤਰ ਤੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਨੌਜਵਾਨ ਦੀ ਪਛਾਣ ਸਚਿਨ ਦਾਸ ਵਜੋਂ ਹੋਈ ਹੈ, ਜੋ ਕਿ ਛਾਉਣੀ ਥਾਣਾ ਅਧੀਨ ਪੈਂਦੇ ਇਲਾਕੇ ਦਾ ਰਹਿਣ ਵਾਲਾ ਹੈ। ਫਿਲਹਾਲ ਕੇਰਲ ਪੁਲਿਸ ਉਸ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਗਈ ਹੈ।
Swapna Suresh
ਜਾਣਕਾਰੀ ਮੁਤਾਬਕ ਕੇਰਲ ਗੋਲਡ ਸਮਗਲਿੰਗ ਮਾਮਲੇ ਦੀ ਕਿੰਗਪਿਨ ਸਵਪਨਾ ਤੋਂ ਪੁੱਛਗਿੱਛ 'ਚ ਪਤਾ ਲੱਗਾ ਹੈ ਕਿ ਉਸ ਨੇ ਸਮੇਂ ਸਿਰ ਸਕੂਲ ਛੱਡ ਦਿੱਤਾ ਸੀ ਪਰ ਉਸ ਤੋਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਓਪਨ ਯੂਨੀਵਰਸਿਟੀ ਦੀ ਡਿਗਰੀ ਹਾਸਲ ਕੀਤੀ। ਫਰਜ਼ੀ ਸਰਟੀਫਿਕੇਟਾਂ ਦੇ ਆਧਾਰ 'ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਪ੍ਰਮੁੱਖ ਸਕੱਤਰ ਆਈਏਐਸ ਅਧਿਕਾਰੀ ਐਮ ਸ਼ਿਵਸ਼ੰਕਰ ਨੂੰ ਆਈਟੀ ਵਿਭਾਗ 'ਚ ਨੌਕਰੀ ਮਿਲੀ।
Swapna Suresh
ਪੁੱਛਗਿੱਛ ਦੌਰਾਨ ਦੋਸ਼ੀ ਸਚਿਨ ਦਾਸ ਦਾ ਨਾਂ ਸਾਹਮਣੇ ਆਇਆ ਅਤੇ ਕੇਰਲ ਪੁਲਿਸ ਨੇ ਮੰਗਲਵਾਰ ਸਵੇਰੇ ਉਸ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਫਿਲਹਾਲ ਉਸ ਦਾ ਤਿੰਨ ਦਿਨ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ। ਵੀਰਵਾਰ ਨੂੰ ਕੇਰਲ ਪਹੁੰਚੇ ਦਾਸ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਸੋਨੇ ਦੀ ਤਸਕਰੀ ਦੇ ਇਸ ਮਾਮਲੇ ਨੇ ਕੇਰਲ ਦੀ ਰਾਜਨੀਤੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਸੀ। 5 ਜੁਲਾਈ 2020 ਨੂੰ ਸ਼ੁਰੂ ਹੋਏ ਇਸ ਕੇਸ ਨੇ ਹਰ ਵਾਰ ਨਵਾਂ ਮੋੜ ਲਿਆ।
ਕੀ ਹੈ ਸੋਨੇ ਦੀ ਤਸਕਰੀ ਦਾ ਮਾਮਲਾ
- 5 ਜੁਲਾਈ, 2020 ਨੂੰ ਤਿਰੂਵਨੰਤਪੁਰਮ ਵਿਚ ਕਸਟਮ ਵਿਭਾਗ ਦੁਆਰਾ ਲਗਭਗ 15 ਕਰੋੜ ਰੁਪਏ ਦਾ 30 ਕਿਲੋ ਸੋਨਾ ਜ਼ਬਤ ਕੀਤਾ ਗਿਆ ਸੀ।
- ਮੁਲਜ਼ਮ ਸਵਪਨਾ ਇਸ ਮਾਮਲੇ ਵਿਚ 16 ਮਹੀਨੇ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਰਿਹਾਅ ਹੋ ਗਈ ਸੀ।
- ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਪ੍ਰਮੁੱਖ ਸਕੱਤਰ ਐੱਮ. ਸ਼ਿਵਸ਼ੰਕਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ
- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਜਾਂਚ 'ਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਦੋਸ਼ੀਆਂ 'ਚੋਂ ਇਕ ਦੇ ਸਵਪਨਾ ਸੁਰੇਸ਼ ਨਾਲ ਸਬੰਧ ਸਨ।
Swapna Suresh
- ਸਵਪਨਾ ਸੁਰੇਸ਼ ਨੇ ਸੂਬੇ ਦੇ ਮੁੱਖ ਮੰਤਰੀ 'ਤੇ ਗੰਭੀਰ ਦੋਸ਼ ਲਗਾਏ ਸਨ
- ਕੇਰਲ ਸੋਨੇ ਦੀ ਤਸਕਰੀ ਮਾਮਲੇ ਦੀ ਦੋਸ਼ੀ ਸਵਪਨਾ ਸੁਰੇਸ਼ ਨੇ ਮੁੱਖ ਮੰਤਰੀ ਪਿਨਾਰਾਈ ਵਿਜਯਨ 'ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ ਹੈ।
- ਸਵਪਨਾ ਸੁਰੇਸ਼ ਨੇ ਕਿਹਾ ਕਿ ਉਹ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਮੈਨੂੰ ਪਰੇਸ਼ਾਨ ਕਰ ਰਹੇ ਹਨ
- ਇਸ ਤੋਂ ਪਹਿਲਾਂ ਸਵਪਨਾ ਸੁਰੇਸ਼ ਨੇ ਕਿਹਾ ਸੀ ਕਿ ਉਸ ਨੂੰ 2 ਜੁਲਾਈ 2022 ਤੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਤਸਕਰੀ ਮਾਮਲੇ 'ਚ ਮੁੱਖ ਮੰਤਰੀ ਪਿਨਾਰਾਈ ਵਿਜਯਨ, ਉਨ੍ਹਾਂ ਦੇ ਪਰਿਵਾਰ ਜਾਂ ਐੱਲ.ਡੀ.ਐੱਫ. ਦੇ ਵਿਧਾਇਕ ਕੇ.ਟੀ.ਜਲੀਲ ਦਾ ਨਾਂ ਲੈਣਾ ਬੰਦ ਨਹੀਂ ਕਰਦੀ ਤਾਂ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ।