Delhi News : ਸੰਸਦ ਭਵਨ ਦੇ ਬਾਹਰੋਂ ਸ਼ੱਕੀ ਦਿੱਖ ਵਾਲਾ ਵਿਅਕਤੀ ਕਾਬੂ 

By : BALJINDERK

Published : Aug 23, 2025, 7:20 pm IST
Updated : Aug 23, 2025, 7:20 pm IST
SHARE ARTICLE
ਸੰਸਦ ਭਵਨ ਦੇ ਬਾਹਰੋਂ ਸ਼ੱਕੀ ਦਿੱਖ ਵਾਲਾ ਵਿਅਕਤੀ ਕਾਬੂ 
ਸੰਸਦ ਭਵਨ ਦੇ ਬਾਹਰੋਂ ਸ਼ੱਕੀ ਦਿੱਖ ਵਾਲਾ ਵਿਅਕਤੀ ਕਾਬੂ 

Delhi News : ਸੁਰੱਖਿਆ ਬਲ ਜਵਾਨਾਂ ਨੇ ਵਿਅਕਤੀ ਨੂੰ ਅਗਲੇਰੀ ਜਾਂਚ ਲਈ ਪੁਲਿਸ ਦੇ ਹਵਾਲੇ ਕਰ ਦਿਤਾ

Delhi News in Punjabi : ਸੀ.ਆਈ.ਐਸ.ਐਫ. ਨੇ ਸਨਿਚਰਵਾਰ ਨੂੰ ਸੰਸਦ ਭਵਨ ਕੰਪਲੈਕਸ ਨੇੜੇ ਇਕ 20 ਸਾਲ ਦੇ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) ਦੇ ਜਵਾਨਾਂ ਨੇ ਉਸ ਵਿਅਕਤੀ ਨੂੰ ਅਗਲੇਰੀ ਜਾਂਚ ਲਈ ਪੁਲਿਸ ਦੇ ਹਵਾਲੇ ਕਰ ਦਿਤਾ ਹੈ। 

ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਇਕ ਦਿਨ ਪਹਿਲਾਂ ਹੀ ਇਕ ਵਿਅਕਤੀ ਨੂੰ ਉੱਚ ਸੁਰੱਖਿਆ ਵਾਲੀ ਇਮਾਰਤ ਦੀ ਕੰਧ ਟੱਪਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਸੀ। 

ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਸਨਿਚਰਵਾਰ ਸਵੇਰੇ ਕਰੀਬ 9:30 ਵਜੇ ਰੇਲ ਭਵਨ ਅਤੇ ਸੰਸਦ ਭਵਨ ਦੇ ਵਿਚਕਾਰ ਰਾਇਸੀਨਾ ਰੋਡ ਤੋਂ 20 ਸਾਲ ਦੇ ਵਿਅਕਤੀ ਨੂੰ ਰੋਕਿਆ ਅਤੇ ਉਸ ਨੂੰ ਫੜ ਲਿਆ। 

ਮੁੱਢਲੀ ਜਾਂਚ ਵਿਚ ਪਾਇਆ ਗਿਆ ਕਿ ਇਹ ਵਿਅਕਤੀ ਬੈਂਗਲੁਰੂ ਤੋਂ ਦਿੱਲੀ ਆਇਆ ਸੀ ਅਤੇ ਉਸ ਨੂੰ ਦੁਬਈ ਜਾਣਾ ਸੀ। ਇਕ ਸੀਨੀਅਰ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਉਸ ਕੋਲੋਂ ਕੁੱਝ ਵੀ ਅਪਰਾਧਕ ਬਰਾਮਦ ਨਹੀਂ ਹੋਇਆ ਹੈ ਅਤੇ ਉਸ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। 

ਉਸ ਦੇ ਫੋਨ ਵਿਚ ਉਸ ਦੇ ਆਧਾਰ ਅਤੇ ਪਾਸਪੋਰਟ ਦੀ ਕਾਪੀ ਮਿਲੀ। ਮੁੱਢਲੀ ਪੁੱਛ-ਪੜਤਾਲ ਤੋਂ ਬਾਅਦ ਉਸ ਨੂੰ ਅਗਲੇਰੀ ਜਾਂਚ ਲਈ ਕਰਤਵਿਆ ਮਾਰਗ ਥਾਣੇ ਦੇ ਹਵਾਲੇ ਕਰ ਦਿਤਾ ਗਿਆ। 

ਸੀ.ਆਈ.ਐਸ.ਐਫ. ਅਤੇ ਹੋਰ ਸੁਰੱਖਿਆ ਏਜੰਸੀਆਂ ਨੇ 22 ਅਗੱਸਤ ਦੀ ਘਟਨਾ ਤੋਂ ਬਾਅਦ ਸੰਸਦ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਲਈ ਇਕ ‘ਸਰਗਰਮ’ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) ਲਾਗੂ ਕੀਤੀ ਹੈ। 

ਇਕ ਹੋਰ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਇਸ ਪ੍ਰਕਿਰਿਆ ਦੇ ਹਿੱਸੇ ਵਜੋਂ ਸ਼ੱਕੀ ਜਾਂ ਸ਼ੱਕੀ ਦਿੱਖ ਵਾਲੇ ਵਿਅਕਤੀ ਦੀ ਪ੍ਰੋਫਾਈਲਿੰਗ ਦੇ ਆਧਾਰ ਉਤੇ ਸਰਗਰਮੀ ਨਾਲ ਜਾਂਚ ਕੀਤੀ ਜਾਵੇਗੀ ਅਤੇ ਉਸ ਵਿਅਕਤੀ ਨੂੰ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ ਜਾਵੇਗਾ। 

ਬਹੁਤ ਸਾਰੇ ਲੋਕ ਹਨ ਜੋ ਸੰਸਦ ਭਵਨ ਕੰਪਲੈਕਸ ਦੇ ਬਾਹਰ, ਤਸਵੀਰਾਂ ਖਿੱਚਣ ਜਾਂ ਹਰ ਰੋਜ਼ ਸ਼ਾਨਦਾਰ ਇਮਾਰਤ ਨੂੰ ਵੇਖਣ ਲਈ ਆਉਂਦੇ ਹਨ। ਅਧਿਕਾਰੀ ਨੇ ਕਿਹਾ ਕਿ ਕੰਪਲੈਕਸ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਸੁਰੱਖਿਅਤ ਰੱਖਣ ਲਈ ਸਿਰਫ ਉਨ੍ਹਾਂ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਜਿਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਜਾਂ ਧਮਕੀ ਭਰੀਆਂ ਲਗਦੀਆਂ ਹਨ। 

ਦਸੰਬਰ 2023 ਦੀ ਸੁਰੱਖਿਆ ਉਲੰਘਣਾ ਤੋਂ ਬਾਅਦ ਸੀ.ਆਰ.ਪੀ.ਐਫ. ਅਤੇ ਹੋਰ ਏਜੰਸੀਆਂ ਦੀ ਥਾਂ ਪਿਛਲੇ ਸਾਲ ਕੰਪਲੈਕਸ ਦੀ ਸੁਰੱਖਿਆ ਲਈ ਸੀ.ਆਈ.ਐਸ.ਐਫ. ਨੂੰ ਸ਼ਾਮਲ ਕੀਤਾ ਗਿਆ ਸੀ। ਸਾਲ 2023 ’ਚ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਦੋ ਲੋਕਾਂ ਨੇ ਸਦਨ ਦੇ ਅੰਦਰ ਪੀਲੇ ਧੂੰਏਂ ਦੇ ਡੱਬੇ ਛੱਡੇ ਸਨ ਅਤੇ ਸੰਸਦ ਮੈਂਬਰ ਮੌਜੂਦ ਸਨ। ਦੋ ਹੋਰਾਂ ਨੇ ਬਾਹਰ ਪ੍ਰਦਰਸ਼ਨ ਕੀਤਾ।  ਸਾਲ 2001 ’ਚ ਅਤਿਵਾਦੀਆਂ ਨੇ ਸੰਸਦ ਭਵਨ ਉਤੇ ਹਮਲਾ ਕੀਤਾ ਸੀ ਪਰ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਢੇਰ ਕਰ ਦਿਤਾ ਸੀ। 

 (For more news apart from Suspicious-looking man arrested outside Parliament House News in Punjabi, stay tuned to Rozana Spokesman)

Location: India

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement