
ਉਹਨਾਂ ਨੇ ਰੂਸੀ ਬੱਚੀ ਵੈਸਿਲੀਨਾ ਨਾਟਜ਼ੇਨ ਦੀ ਵੀਡੀਓ ਸਾਂਝੀ ਕੀਤੀ ਹੈ।
ਨਵੀਂ ਦਿੱਲੀ: ਵਪਾਰਕ ਕਾਰਕੁਨ ਆਨੰਦ ਮਹਿੰਦਰਾ ਟਵਿੱਟਰ 'ਤੇ ਬਹੁਤ ਸਰਗਰਮ ਰਹਿੰਦੇ ਹਨ। ਉਹਨਾਂ ਦੇ ਟਵੀਟ ਲੋਕਾਂ ਵੱਲੋਂ ਬਹੁਤ ਪਸੰਦ ਕੀਤੇ ਗਏ ਹਨ। ਇਸ ਵਾਰ ਉਹਨਾਂ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਵੇਖ ਕੇ ਉਹ ਆਪ ਵੀ ਭਾਵੁਕ ਹੋ ਗਏ। ਉਹਨਾਂ ਨੇ ਰੂਸੀ ਬੱਚੀ ਵੈਸਿਲੀਨਾ ਨਾਟਜ਼ੇਨ ਦੀ ਵੀਡੀਓ ਸਾਂਝੀ ਕੀਤੀ ਹੈ। ਜਿਸ ਦੇ ਜਨਮ ਤੋਂ ਹੀ ਹੱਥ ਨਹੀਂ ਹਨ ਪਰ ਉਹ ਬਿਨਾਂ ਕਿਸੇ ਸਹਾਇਤਾ ਦੇ ਅਪਣੇ ਪੈਰਾਂ ਨਾਲ ਭੋਜਨ ਖਾ ਰਹੀ ਹੈ।
Been seeing my grandson recently, which is why I couldn’t restrain the tears when I saw this whatsapp post. Life, whatever its imperfections & challenges, is a gift; it’s up to us to make the most of it. Images like this help me retain my unfailing optimism pic.twitter.com/AXRYAqsuG0
— anand mahindra (@anandmahindra) September 21, 2019
ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ 2 ਸਾਲ ਦੀ ਲੜਕੀ ਵੈਸਿਲੀਨਾ ਚਮਚੇ ਨੂੰ ਲੱਤ ਨਾਲ ਫੜ ਕੇ ਆਪਣੇ ਆਪ ਭੋਜਨ ਖਾ ਰਹੀ ਹੈ। ਆਨੰਦ ਮਹਿੰਦਰਾ ਨੇ ਵੀਡੀਓ ਨੂੰ ਟਵੀਟ ਕੀਤਾ ਅਤੇ ਲਿਖਿਆ- "ਹਾਲ ਹੀ ਵਿਚ ਮੈਂ ਆਪਣੇ ਪੋਤੇ ਨੂੰ ਵੇਖਿਆ, ਉਸ ਤੋਂ ਬਾਅਦ ਜਦੋਂ ਮੈਂ ਇਸ ਵਟਸਐਪ ਪੋਸਟ ਨੂੰ ਵੇਖਿਆ ਤਾਂ ਮੈਂ ਆਪਣੇ ਹੰਝੂ ਨਹੀਂ ਰੋਕ ਸਕਿਆ।" ਜ਼ਿੰਦਗੀ ਵਿਚ ਜੋ ਵੀ ਕਮੀਆਂ ਅਤੇ ਚੁਣੌਤੀਆਂ ਹਨ ਉਹ ਇਕ ਤੋਹਫਾ ਹੈ।
ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਇਸ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ। ਇਸ ਕਿਸਮ ਦੀਆਂ ਤਸਵੀਰਾਂ ਮੈਨੂੰ ਆਸ਼ਾਵਾਦ ਬਣਾਈ ਰੱਖਣ ਵਿਚ ਸਹਾਇਤਾ ਕਰਦੀਆਂ ਹਨ। ਇਸ ਵੀਡੀਓ ਨੂੰ ਅਨੰਦ ਮਹਿੰਦਰਾ ਨੇ 21 ਸਤੰਬਰ ਨੂੰ ਸਾਂਝਾ ਕੀਤਾ ਸੀ, ਜਿਸ ਨੂੰ ਖਬਰ ਲਿਖੇ ਜਾਣ ਤੱਕ 5 ਲੱਖ ਤੋਂ ਵੱਧ ਵਿਯੂਜ਼ 50 ਹਜ਼ਾਰ ਤੋਂ ਵੱਧ ਪਸੰਦ ਅਤੇ 10 ਹਜ਼ਾਰ ਤੋਂ ਵੱਧ ਰੀ-ਟਵੀਟ ਮਿਲ ਚੁੱਕੇ ਹਨ। ਟਿੱਪਣੀ ਭਾਗ ਵਿਚ, ਬਹੁਤ ਸਾਰੇ ਲੋਕਾਂ ਨੇ ਲੜਕੀ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਅਸੀਸ ਦਿੱਤੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।