
ਪੀਐਮ ਮੋਦੀ ਸਮੇਤ ‘ਸ਼ਾਹੀਨ ਬਾਗ ਦੀ ਦਾਦੀ’ ਵੀ ਸ਼ਾਮਲ
ਨਵੀਂ ਦਿੱਲੀ: ਮਸ਼ਹੂਰ ਟਾਈਮ ਮੈਗਜ਼ੀਨ ਨੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਇਲਾਵਾ ਇਸ ਸੂਚੀ ਵਿਚ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ ਦਿੱਲੀ ਦੇ ਸ਼ਾਹੀਨ ਬਾਗ ਧਰਨੇ ਦਾ ਚਿਹਰਾ ਰਹੀ 82 ਸਾਲਾ ਬਿਲਕਿਸ ਬਾਨੋ ਨੂੰ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿਚ ਸ਼ਾਮਲ ਕੀਤਾ ਗਿਆ ਹੈ।
Narendra Modi
ਟਾਈਮਜ਼ ਮੈਗਜ਼ੀਨ ਦੀ ਸੂਚੀ ਵਿਚ ਅਦਾਕਾਰ ਆਯੁਸ਼ਮਾਨ ਖੁਰਾਨਾ, ਭਾਰਤੀ ਮੂਲ ਦੀ ਅਮਰੀਕੀ ਨੇਤਾ ਕਮਲਾ ਹੈਰਿਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਸੂਚੀ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਬਾਇਡੇਨ, ਐਂਜੇਲਾ ਮਰਕਲ ਅਤੇ ਨੈਨਸੀ ਪਾਲੋਸੀ ਆਦਿ ਵੱਡੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।
Ayushman khurana
ਇਸ ਸੂਚੀ ਵਿਚ ਸ਼ਾਮਲ ਹੋਰ ਭਾਰਤੀ ਲੋਕਾਂ ਵਿਚ ਗੂਗਲ ਦੇ ਸੀਈਓ ਸੁੰਦਰ ਪਿਚਾਈ ਅਤੇ ਐਚਆਈਵੀ ‘ਤੇ ਖੋਜ ਕਰਨ ਵਾਲੇ ਰਵਿੰਦਰ ਗੁਪਤਾ ਵੀ ਸ਼ਾਮਲ ਹਨ। ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਆਪਣੇ ਲੇਖ ਵਿਚ ਕਈ ਟਿਪਣੀਆਂ ਕੀਤੀਆਂ ਹਨ।
Kamla Harris
ਮੈਗਜ਼ੀਨ ਵਿਚ ਪੀਐਮ ਮੋਦੀ ਬਾਰੇ ਲਿਖਿਆ ਹੈ, ‘ਲੋਕਤੰਤਰ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਸੁਤੰਤਰ ਚੋਣਾਂ ਨਹੀਂ ਹਨ। ਇਸ ਵਿਚ ਸਿਰਫ਼ ਇਹੀ ਪਤਾ ਚੱਲਦਾ ਹੈ ਕਿ ਕਿਸ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਇਸ ਤੋਂ ਜ਼ਿਆਦਾ ਜ਼ਰੂਰੀ ਉਹਨਾਂ ਲੋਕਾਂ ਦਾ ਅਧਿਕਾਰ ਹੈ, ਜਿਨ੍ਹਾਂ ਨੇ ਜੇਤੂ ਨੂੰ ਵੋਟ ਨਹੀਂ ਦਿੱਤੀ। ਭਾਰਤ 7 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਰਿਹਾ ਹੈ। ਭਾਰਤ ਦੀ 1.3 ਅਰਬ ਅਬਾਦੀ ਵਿਚ ਈਸਾਈ, ਮੁਸਲਿਮ, ਸਿੱਖ, ਬੋਧੀ, ਜੈਨ ਅਤੇ ਹੋਰ ਧਰਮਾਂ ਦੇ ਲੋਕ ਸ਼ਾਮਲ ਹਨ’।
Shaheen Bagh Protest
ਟਾਈਮਜ਼ ਮੈਗਜ਼ੀਨ ਦੇ ਸੰਪਾਦਕ ਕਾਰਲ ਵਿਕ ਨੇ ਲਿਖਿਆ, ‘ਭਾਰਤ ਵਿਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਪਰ ਨਰਿੰਦਰ ਮੋਦੀ ਨੇ ਇਹਨਾਂ ਵਿਚ ਸ਼ੱਕ ਪੈਦਾ ਕਰ ਦਿੱਤਾ ਹੈ। ਭਾਰਤ ਦੇ ਜ਼ਿਆਦਾਤਰ ਪ੍ਰਧਾਨ ਮੰਤਰੀ ਕਰੀਬ 80 ਫੀਸਦ ਅਬਾਦੀ ਵਾਲੇ ਹਿੰਦੂ ਭਾਈਚਾਰੇ ਤੋਂ ਆਏ ਹਨ ਪਰ ਸਿਰਫ਼ ਮੋਦੀ ਹੀ ਅਜਿਹੇ ਹਨ, ਜਿਨ੍ਹਾਂ ਨੇ ਅਜਿਹਾ ਸ਼ਾਸਨ ਕੀਤਾ ਜਿਵੇਂ ਉਹਨਾਂ ਲਈ ਹੋਰ ਕੋਈ ਮਹੱਤਵ ਨਹੀਂ ਰੱਖਦਾ’।