
ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਇਕ ਵੱਡੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਤਹਿਤ ਹਰ ਇਕ ਭਾਰਤੀ ਨੂੰ ਯੂਨਿਕ ਹੈਲਥ ਆਈ ਮਿਲੇਗੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਸਤੰਬਰ ਨੂੰ ਇਕ ਵੱਡੀ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਸ ਦੇ ਤਹਿਤ ਹਰ ਇਕ ਭਾਰਤੀ ਨੂੰ ਯੂਨਿਕ ਹੈਲਥ ਆਈ ਮਿਲੇਗੀ। ਦਰਅਸਲ ਪ੍ਰਧਾਨ ਮੰਤਰੀ ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ (Pradhan Mantri Digital Health Mission) ਨੂੰ ਲਾਂਚ ਕਰਨਗੇ। ਸਿਹਤ ਮੰਤਰੀ ਮਨਸੁਖ ਮੰਡਵੀਆ ਨੇ ਇਹ ਜਾਣਕਾਰੀ ਦਿੱਤੀ ਹੈ।
PM modi
ਹੋਰ ਪੜ੍ਹੋ: ਮੇਰੇ ਵਰਗੇ ਸੀਨੀਅਰ ਆਗੂ ਨਾਲ ਅਜਿਹਾ ਸਲੂਕ ਹੋਇਆ ਤਾਂ ਵਰਕਰਾਂ ਨਾਲ ਕਿਹੋ ਜਿਹਾ ਹੁੰਦਾ ਹੋਵੇਗਾ- ਕੈਪਟਨ
ਅਧਿਕਾਰੀਆਂ ਨੇ ਦੱਸਿਆ ਕਿ ਪੀਐਮ-ਡੀਐਚਐਮ ਅਧੀਨ ਲੋਕਾਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਡਿਜੀਟਲ ਹੈਲਥ ਆਈਡੀ ਵਿਚ ਨਾਗਰਿਕ ਦਾ ਸਿਹਤ ਰਿਕਾਰਡ ਸ਼ਾਮਲ ਹੋਵੇਗਾ। ਇਸ ਯੂਨਿਕ ਕਾਰਡ ਨਾਲ ਇਹ ਪਤਾ ਚੱਲ ਜਾਵੇਗਾ ਕਿ ਕਿਸੇ ਮਰੀਜ਼ ਦਾ ਇਲਾਜ ਕਿੱਥੇ ਕੀਤਾ ਗਿਆ ਹੈ।
Digital Health Mission
ਹੋਰ ਪੜ੍ਹੋ: 'ਹਵਾ ਪ੍ਰਦੂਸ਼ਣ ਨਾਲ ਹਰ ਸਾਲ ਹੋ ਰਹੀਆਂ 70 ਲੱਖ ਮੌਤਾਂ', WHO ਨੇ ਸਖ਼ਤ ਕੀਤੇ ਨਿਯਮ
ਇਸ ਦੇ ਨਾਲ ਹੀ ਵਿਅਕਤੀ ਦੀ ਸਿਹਤ ਨਾਲ ਜੁੜੀ ਹਰ ਜਾਣਕਾਰੀ ਇਸ ਯੂਨਿਕ ਸਿਹਤ ਕਾਰਡ ਵਿਚ ਦਰਜ ਕੀਤੀ ਜਾਵੇਗੀ। ਇਸ ਕਾਰਨ ਮਰੀਜ਼ ਨੂੰ ਹਰ ਥਾਂ ਫਾਈਲ ਆਪਣੇ ਨਾਲ ਨਹੀਂ ਰੱਖਣੀ ਪਵੇਗੀ। ਡਾਕਟਰ ਜਾਂ ਹਸਪਤਾਲ ਮਰੀਜ਼ ਦੀ ਯੂਨਿਕ ਹੈਲਥ ਆਈਡੀ ਨੂੰ ਦੇਖ ਕੇ ਮਰੀਜ਼ ਦੀ ਸਥਿਤੀ ਨੂੰ ਜਾਣ ਸਕਣਗੇ ਅਤੇ ਫਿਰ ਇਸ ਦੇ ਅਧਾਰ ’ਤੇ ਹੋਰ ਇਲਾਜ ਸ਼ੁਰੂ ਕੀਤਾ ਜਾ ਸਕਦਾ ਹੈ।
Unique Health Card
ਕੀ ਹੈ ਯੂਨਿਕ ਹੈਲਥ ਆਈਡੀ?
ਯੂਨਿਕ ਹੈਲਥ ਆਈਡੀ ਇਕ 14 ਅੰਕਾਂ ਦਾ ਨੰਬਰ ਹੋਵੇਗਾ। ਇਸ ਦੀ ਮਦਦ ਨਾਲ ਵਿਅਕਤੀ ਦਾ ਹੈਲਥ ਰਿਕਾਰਡ ਦੇਖਿਆ ਜਾ ਸਕਦਾ ਹੈ। ਹੈਲਥ ਆਈਡੀ ਕਾਰਡ ਵਿਅਕਤੀ ਦੇ ਅਧਾਰ ਕਾਰਡ ਜਾਂ ਮੋਬਾਈਲ ਨੰਬਰ ਨਾਲ ਤਿਆਰ ਕੀਤਾ ਜਾ ਸਕਦਾ ਹੈ।
Unique Health Card
ਹੋਰ ਪੜ੍ਹੋ: ਦੀਪਇੰਦਰ ਪਟਵਾਲੀਆ ਹੋਣਗੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਅਤੁਲ ਨੰਦਾ ਦੀ ਥਾਂ ਸੰਭਾਲਣਗੇ ਜ਼ਿੰਮੇਵਾਰੀ
ਪ੍ਰਧਾਨ ਮੰਤਰੀ ਡਿਜੀਟਲ ਹੈਲਥ ਮਿਸ਼ਨ ਕੇਂਦਰ ਸਰਕਾਰ ਦੀ ਪਾਇਲਟ ਪ੍ਰਾਜੈਕਟ ਸਕੀਮ ਹੈ। ਇਸ ਨੂੰ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਅਤੇ ਦਮਨ ਅਤੇ ਦੀਵ, ਲੱਦਾਖ, ਲਕਸ਼ਦੀਪ ਅਤੇ ਪੁਡੂਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਅੰਕੜੇ ਇਕੱਠੇ ਕੀਤੇ ਜਾ ਰਹੇ ਹਨ।