
ਔਨਲਾਈਨ ਸੁਵਿਧਾ ਰਹੇਗੀ ਜਾਰੀ
ਨਵੀਂ ਦਿੱਲੀ - ਸਾਲ ਦਾ ਅਕਤੂਬਰ ਦਾ ਮਹੀਨਾ ਵਰਤ ਅਤੇ ਤਿਉਹਾਰਾਂ ਨਾਲ ਭਰਪੂਰ ਹੋਣ ਵਾਲਾ ਹੈ। ਇਸ ਮਹੀਨੇ ਦੁਰਗਾ ਪੂਜਾ, ਦੁਸਹਿਰਾ, ਦੀਵਾਲੀ, ਕਰਵਾ ਚੌਥ, ਨਵਰਾਤਰੇ ਸਮੇਤ ਕਈ ਹੋਰ ਤਿਉਹਾਰ ਮਨਾਏ ਜਾਣਗੇ। ਇਸ ਕਰ ਕੇ ਅਕਤੂਬਰ 'ਚ ਕਾਫੀ ਛੁੱਟੀਆਂ ਹੋਣਗੀਆਂ। ਗੱਲ ਕਰੀਏ ਬੈਂਕਾਂ ਦੀ ਤਾਂ ਬੈਂਕ ਇਸ ਮਹੀਨੇ ਸਿਰਫ 9 ਦਿਨ ਕੰਮ ਹੋਵੇਗਾ ਯਾਨੀ 21 ਦਿਨ ਬੈਂਕਾਂ 'ਚ ਛੁੱਟੀ ਰਹੇਗੀ।
ਰਿਜ਼ਰਵ ਬੈਂਕ ਹਰ ਕੈਲੰਡਰ ਸਾਲ ਵਿਚ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇੱਥੇ ਦੱਸਣਾ ਜ਼ਰੂਰੀ ਹੈ ਕਿ ਅਕਤੂਬਰ 'ਚ ਦੇਸ਼ ਭਰ ਦੇ ਸਾਰੇ ਬੈਂਕ 21 ਦਿਨਾਂ ਤੱਕ ਬੰਦ ਨਹੀਂ ਰਹਿਣਗੇ। ਆਰਬੀਆਈ ਦੁਆਰਾ ਜਾਰੀ ਛੁੱਟੀਆਂ ਦੀ ਸੂਚੀ ਦੇ ਅਨੁਸਾਰ, ਇਹਨਾਂ ਵਿੱਚੋਂ ਬਹੁਤ ਸਾਰੀਆਂ ਛੁੱਟੀਆਂ ਰਾਸ਼ਟਰੀ ਪੱਧਰ ਦੀਆਂ ਹਨ। ਉਸ ਦਿਨ ਦੇਸ਼ ਭਰ ਵਿਚ ਬੈਂਕਿੰਗ ਸੇਵਾਵਾਂ ਬੰਦ ਰਹਿਣਗੀਆਂ। ਇਸ ਦੇ ਨਾਲ ਹੀ, ਕੁਝ ਛੁੱਟੀਆਂ ਸਥਾਨਕ ਜਾਂ ਖੇਤਰੀ ਪੱਧਰ ਦੀਆਂ ਹੁੰਦੀਆਂ ਹਨ। ਬੈਂਕ ਦੀਆਂ ਸ਼ਾਖਾਵਾਂ ਸਿਰਫ਼ ਸਬੰਧਤ ਰਾਜਾਂ ਵਿੱਚ ਹੀ ਇਨ੍ਹਾਂ ਦਿਨਾਂ ਵਿੱਚ ਬੰਦ ਹੁੰਦੀਆਂ ਹਨ। ਵੱਖ-ਵੱਖ ਰਾਜਾਂ ਲਈ ਛੁੱਟੀਆਂ ਦੀ ਸੂਚੀ ਵੀ ਵੱਖ-ਵੱਖ ਹੁੰਦੀ ਹੈ।
ਤੁਸੀਂ ਛੁੱਟੀਆਂ ਸਮੇਂ ਔਨਲਾਈਨ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। ਮੋਬਾਈਲ ਬੈਂਕਿੰਗ ਅਤੇ ਨੈੱਟ ਬੈਂਕਿੰਗ ਨੇ ਲੋਕਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਹੈ। ਹਾਲਾਂਕਿ ਅਜੇ ਵੀ ਕਈ ਅਜਿਹੇ ਕੰਮ ਹਨ, ਜੋ ਬੈਂਕ ਦੀ ਸ਼ਾਖਾ ਵਿਚ ਜਾ ਕੇ ਹੀ ਕੀਤੇ ਜਾਂਦੇ ਹਨ। ਇਸ ਕਾਰਨ ਹਰ ਬੈਂਕ ਗਾਹਕ ਨੂੰ ਬੈਂਕ ਛੁੱਟੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਤਾਂ ਜੋ ਉਹ ਆਪਣੇ ਬੈਂਕ ਨਾਲ ਸੰਬੰਧਤ ਸਾਰੇ ਕੰਮ ਨਿਪਟਾ ਸਕਣ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਬੈਂਕ ਛੁੱਟੀਆਂ ਅਕਤੂਬਰ, 2022
1 ਅਕਤੂਬਰ – ਬੈਂਕ ਦੀ ਛਿਮਾਹੀ ਕਲੋਜ਼ਿੰਗ (ਦੇਸ਼ ਭਰ ਵਿੱਚ ਛੁੱਟੀ)
2 ਅਕਤੂਬਰ - ਐਤਵਾਰ ਅਤੇ ਗਾਂਧੀ ਜਯੰਤੀ ਦੀ ਛੁੱਟੀ (ਦੇਸ਼ ਭਰ ਵਿੱਚ ਛੁੱਟੀ)
3 ਅਕਤੂਬਰ – ਮਹਾਂ ਅਸ਼ਟਮੀ (ਦੁਰਗਾ ਪੂਜਾ)
4 ਅਕਤੂਬਰ – ਮਹਾਨਵਮੀ / ਸ਼੍ਰੀਮੰਤ ਸੰਕਰਦੇਵ ਦਾ ਜਨਮਦਿਨ
5 ਅਕਤੂਬਰ – ਦੁਰਗਾ ਪੂਜਾ/ਦੁਸਹਿਰਾ (ਵਿਜੇ ਦਸ਼ਮੀ) (ਦੇਸ਼ ਭਰ ਵਿੱਚ ਛੁੱਟੀ)
6 ਅਕਤੂਬਰ – ਦੁਰਗਾ ਪੂਜਾ (ਦਸਾਈ) (ਗੰਗਟੋਕ ਵਿੱਚ ਛੁੱਟੀਆਂ)
7 ਅਕਤੂਬਰ – ਦੁਰਗਾ ਪੂਜਾ (ਦਸਾਈ)
8 ਅਕਤੂਬਰ – ਦੂਜੇ ਸ਼ਨੀਵਾਰ ਦੀ ਛੁੱਟੀ ਅਤੇ ਮਿਲਾਦ-ਏ-ਸ਼ਰੀਫ/ਈਦ-ਏ-ਮਿਲਾਦ-ਉਲ-ਨਬੀ
9 ਅਕਤੂਬਰ - ਐਤਵਾਰ
13 ਅਕਤੂਬਰ - ਕਰਵਾ ਚੌਥ
14 ਅਕਤੂਬਰ – ਈਦ-ਏ-ਮਿਲਾਦ-ਉਲ-ਨਬੀ
16 ਅਕਤੂਬਰ - ਐਤਵਾਰ
18 ਅਕਤੂਬਰ – ਕਾਟੀ ਬਿਹੂ
22 ਅਕਤੂਬਰ - ਚੌਥਾ ਸ਼ਨੀਵਾਰ
23 ਅਕਤੂਬਰ - ਐਤਵਾਰ
24 ਅਕਤੂਬਰ – ਕਾਲੀ ਪੂਜਾ/ਦੀਵਾਲੀ/ਨਰਕ ਚਤੁਰਦਸ਼ੀ)
25 ਅਕਤੂਬਰ – ਲਕਸ਼ਮੀ ਪੂਜਾ/ਦੀਵਾਲੀ/ਗੋਵਰਧਨ ਪੂਜਾ (ਗੰਗਟੋਕ, ਹੈਦਰਾਬਾਦ, ਇੰਫਾਲ ਅਤੇ ਜੈਪੁਰ ਵਿੱਚ ਛੁੱਟੀ)
26 ਅਕਤੂਬਰ – ਗੋਵਰਧਨ ਪੂਜਾ/ਵਿਕਰਮ ਸੰਵਤ ਨਵੇਂ ਸਾਲ ਦਾ ਦਿਨ/ਭਾਈ ਦੂਜ/ਦੀਵਾਲੀ (ਬਾਲੀ ਪ੍ਰਤੀਪਦਾ)/ਲਕਸ਼ਮੀ ਪੂਜਾ/ਪ੍ਰਵੇਸ਼ ਦਿਵਸ
27 ਅਕਤੂਬਰ – ਭਾਈ ਦੂਜ / ਚਿਤਰਗੁਪਤ ਜਯੰਤੀ / ਲਕਸ਼ਮੀ ਪੂਜਾ / ਦੀਪਾਵਲੀ / ਨਿੰਗੋਲ ਚੱਕੂਬਾ
30 ਅਕਤੂਬਰ - ਐਤਵਾਰ
31 ਅਕਤੂਬਰ – ਸਰਦਾਰ ਵੱਲਭ ਭਾਈ ਪਟੇਲ ਦਾ ਜਨਮਦਿਨ / ਸੂਰਿਆ ਸ਼ਸ਼ਠੀ ਦਾਲਾ ਛਠ (ਸਵੇਰ ਅਰਘਿਆ) / ਛਠ ਪੂਜਾ