ਇਕ ਪੁਲਿਸ ਕਾਂਸਟੇਬਲ ਦੀ ਹੋਈ ਮੌਤ
ਨਵੀਂ ਦਿੱਲੀ: ਦਿੱਲੀ ਤੋਂ ਪੱਛਮੀ ਉੱਤਰ ਪ੍ਰਦੇਸ਼ ਤੱਕ ਮੀਂਹ ਦਾ ਕਹਿਰ ਜਾਰੀ ਹੈ। ਇਸ ਕਾਰਨ ਕਈ ਥਾਵਾਂ ’ਤੇ ਹਾਦਸੇ ਵੀ ਵਾਪਰ ਚੁੱਕੇ ਹਨ। ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਭਾਰੀ ਮੀਂਹ 'ਚ ਤੇਜ਼ ਰਫਤਾਰ 4 ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕ ਉਤਰਾਖੰਡ ਪੁਲਿਸ ਦਾ ਕਾਂਸਟੇਬਲ ਦੱਸਿਆ ਜਾ ਰਿਹਾ ਹੈ।
ਸਹਾਰਨਪੁਰ ਦੇਹਰਾਦੂਨ ਮੋਹੰਦ ਦੇ ਜੰਗਲ 'ਚ ਰਾਜਾਜੀ ਨੈਸ਼ਨਲ ਟਾਈਗਰ ਰਿਜ਼ਰਵ ਪਾਰਕ ਦੇ ਸਾਹਮਣੇ ਚਾਰ ਵਾਹਨਾਂ ਦੀ ਟੱਕਰ ਹੋ ਗਈ। ਜਿਸ ਵਿੱਚ ਮੋਟਰਸਾਈਕਲ ਨੰਬਰ UK 08 AD-0486 'ਤੇ ਸਵਾਰ ਉੱਤਰਾਖੰਡ ਪੁਲਿਸ ਦੇ ਹੌਲਦਾਰ ਜਵਾਹਰ ਸਿੰਘ ਤੋਮਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦੀ ਤਾਇਨਾਤੀ ਥਾਣਾ ਮੰਗਲੌਰ ਜ਼ਿਲ੍ਹਾ ਹਰਿਦੁਆਰ ਵਿੱਚ ਸੀ।
ਇਸ ਤੋਂ ਇਲਾਵਾ ਗੱਡੀ ਨੰਬਰ ਯੂਪੀ 11-ਬੀਐਲ 4557 ਕ੍ਰੇਟਾ ਦੇ ਡਰਾਈਵਰ ਸੁਨੇਹਰਾ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਗੱਡੀ ਨੰਬਰ ਡੀਐਲ 7 ਸੀ ਕਿਊ 5882 ਹੌਂਡਾ ਅਮੇਜ਼ ਵਿੱਚ ਰਮੇਸ਼ ਪੁੱਤਰ ਤੋਲਾ ਦੱਤ ਭੱਟ ਨੀ ਸਲਵਾਲਾ ਥਾਣਾ ਹਾਥੀ ਬਡਕਾਲਾ ਦੇਹਰਾਦੂਨ ਅਤੇ ਉਹਨਾਂ ਦੀ ਪਤਨੀ ਸੁਸ਼ੀਲਾ ਪਤਨੀ ਰਮੇਸ਼ ਭੱਟ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਫਤਿਹਪੁਰ ਭੇਜ ਦਿੱਤਾ ਗਿਆ ਹੈ।