
ਮਾਂ ਦੀ ਬਦਲੀ ਨੂੰ ਲੈ ਕੇ ਸੋਮਵਾਰ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚਿਆ ਵਿਦਿਆਰਥੀ
ਜੈਪੁਰ: ਰਾਜਸਥਾਨ ਦੀ ਰਾਜਧਾਨੀ ਜੈਪੁਰ ਦਾ ਇਕ ਵਿਦਿਆਰਥੀ ਅਪਣੀ ਮਾਂ ਦੀ ਬਦਲੀ ਨੂੰ ਲੈ ਕੇ ਸੋਮਵਾਰ ਨੂੰ ਰਖਿਆ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚ ਗਿਆ। ਰਖਿਆ ਮੰਤਰੀ ਇਥੇ ਪ੍ਰੋਗਰਾਮ ਤੋਂ ਬਾਅਦ ਰਵਾਨਾ ਹੋਣ ਲਈ ਅਪਣੀ ਗੱਡੀ ਵਲ ਜਾ ਰਹੇ ਸਨ ਤਾਂ ਅਚਾਨਕ ਇਕ ਵਿਦਿਆਰਥੀ ਉਨ੍ਹਾਂ ਵਲ ਵਧਿਆ। ਹਾਲਾਂਕਿ ਸੁਰਖਿਆ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਦੂਰ ਕਰ ਦਿਤਾ। ਇਸ ਘਟਨਾ ਦਾ ਇਕ ਵੀਡੀਉ ਵਾਇਰਲ ਹੋ ਗਿਆ। ਵਿਦਿਆਰਥੀ ਅਨੁਸਾਰ ਉਸ ਨੇ ਅਪਣੀ ਮਾਂ (ਅਧਿਆਪਕ) ਦੀ ਬਦਲੀ ਲਈ ਇਕ ਚਿੱਠੀ ਰਾਜਨਾਥ ਸਿੰਘ ਨੂੰ ਬਾਅਦ ’ਚ ਸੌਂਪੀ। ਹਾਲਾਂਕਿ, ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਬਾਰੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।
10ਵੀਂ ਜਮਾਤ ਦੇ ਵਿਦਿਆਰਥੀ ਹਰਸ਼ ਭਾਰਦਵਾਜ ਨੇ ਦੱਸਿਆ ਕਿ ਉਹ ਜੈਪੁਰ 'ਚ ਰਹਿੰਦਾ ਹੈ ਅਤੇ ਇਕੱਲਾ ਪੜ੍ਹਦਾ ਹੈ। ਉਸਦੀ ਮਾਂ ਝਾਲਾਵਾੜ ਵਿੱਚ ਇੱਕ ਸਰਕਾਰੀ ਅਧਿਆਪਕ ਹੈ। ਉਹ ਜੈਪੁਰ ਵਿੱਚ ਇਕੱਲਾ ਹੈ ਇਸ ਲਈ ਉਹ ਚਾਹੁੰਦਾ ਹੈ ਕਿ ਉਸਦੀ ਮਾਂ ਦਾ ਤਬਾਦਲਾ ਜੈਪੁਰ ਹੋ ਜਾਵੇ। ਪਰ ਉਸ ਦੀ ਮਾਂ ਦਾ ਤਬਾਦਲਾ ਜੈਪੁਰ ਨਹੀਂ ਕੀਤਾ ਜਾ ਰਿਹਾ ਹੈ। ਇਸ ਕਾਰਨ ਉਹ ਰਾਜਨਾਥ ਸਿੰਘ ਨੂੰ ਆਪਣੀ ਅਰਜ਼ੀ ਦੇ ਕੇ ਤਰਲੇ ਕਰ ਰਹੇ ਸਨ। ਉਸ ਨੇ ਦੱਸਿਆ ਕਿ ਉਸ ਦੀ ਅਰਜ਼ੀ ਪ੍ਰਵਾਨ ਨਹੀਂ ਹੋਈ। ਪਰ ਰਾਜਨਾਥ ਸਿੰਘ ਨੇ ਭਰੋਸਾ ਦਿੱਤਾ ਹੈ। ਹਾਲਾਂਕਿ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਘਟਨਾ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਰ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।