
ਕੁਸ਼ਲਗੜ੍ਹ ਨਿਵਾਸੀ ਲੋਕਪਾਲ ਸੈਨੀ ਨੇ ਲਿਖਿਤ ਸ਼ਿਕਾਇਤ ਕੀਤੀ ਕਿ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਸਾਇਰ ਸਿੰਘ 12 ਅਕਤੂਬਰ ਨੂੰ ਉਸਦੀ ਦੁਕਾਨ ਦੇ ਆਏ।
ਜੈਪੁਰ, ( ਪੀਟੀਆਈ) : ਰਾਜਸਥਾਨ ਦੇ ਅਲਵਰ ਵਿਖੇ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਨੂੰ ਅਲਵਰ ਏਸੀਬੀ ਨੇ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗਿਰਫਤਾਰ ਕੀਤਾ ਹੈ। ਇਸਨੇ ਕੁਸ਼ਲਗੜ੍ਹ ਸਥਿਤ ਮਠਿਆਈ ਦੀ ਦੁਕਾਨ ਚਲਾਉਣ ਵਾਲੇ ਤੋਂ ਜੀਐਸਟੀ ਵਿਚ ਖਰਾਬੀ ਕਰਨ ਦਾ ਦੋਸ਼ ਲਗਾਉਂਦੇ ਹੋਏ ਚਾਰ ਲੱਖ ਦੀ ਰਿਸ਼ਵਤ ਮੰਗੀ ਸੀ। ਜਾਣਕਾਰੀ ਮੁਤਾਬਕ ਪੀੜਤ ਦੀ ਸ਼ਿਕਾਇਤ ਤੇ ਅਲਵਰ ਏਸੀਬੀ ਨੇ ਮਾਮਲੇ ਦੀ ਪੁਸ਼ਟੀ ਕਰਵਾਈ
ਅਤੇ ਉਸ ਤੋਂ ਬਾਅਦ ਅਲਵਰ ਦੇ ਨਗਲੀ ਸਰਕਲ ਤੋਂ ਇੰਸਪੈਕਟਰ ਨੂੰ ਰਿਸ਼ਵਤ ਦੇ ਪੈਸਿਆਂ ਨਾਲ ਕਾਬੂ ਕਰ ਲਿਆ। ਏਸੀਬੀ ਇੰਚਾਰਜ ਸਲੇਹ ਮੁਹੰਮਦ ਨੇ ਦੱਸਿਆ ਕਿ ਕੁਸ਼ਲਗੜ੍ਹ ਨਿਵਾਸੀ ਲੋਕਪਾਲ ਸੈਨੀ ਨੇ ਲਿਖਿਤ ਸ਼ਿਕਾਇਤ ਕੀਤੀ ਕਿ ਸੈਂਟਰਲ ਐਕਸਾਈਜ਼ ਜੀਐਸਟੀ ਇੰਸਪੈਕਟਰ ਸਾਇਰ ਸਿੰਘ 12 ਅਕਤੂਬਰ ਨੂੰ ਉਸਦੀ ਦੁਕਾਨ ਦੇ ਆਏ। ਉਨ੍ਹਾਂ ਦੀ ਦੁਕਾਨ ਕੁਸ਼ਲਗੜ੍ਹ ਅਤੇ ਥਾਨਾਗਾਜੀ ਵਿਚ ਹੈ। ਉਨ੍ਹਾਂ ਕਿਹਾ ਕਿ ਉਹ ਜੀਐਸੀਟੀ ਵਿਚ ਖਰਾਬੀ ਕਰ ਰਿਹਾ ਹੈ ਅਤੇ ਘੱਟ ਆਮਦਨੀ ਦਿਖਾ ਕੇ ਟੈਕਸ ਬਚਾ ਰਿਹਾ ਹੈ।
Bribery and Corruption
ਤੇਰੇ ਵਿਰੁਧ ਕਾਰਵਾਈ ਹੋਵੇਗੀ। ਉਸ ਤੋਂ ਬਾਅਦ ਫਿਰ 15 ਅਕਤੂਬਰ ਨੂੰ ਦੁਕਾਨ ਤੇ ਆ ਕੇ ਕਾਰਵਾਈ ਤੋਂ ਬਚਣ ਦੇ ਬਦਲੇ ਵਿਚ ਚਾਰ ਲੱਖ ਰੁਪਏ ਦੀ ਰਿਸ਼ਵਤ ਮੰਗੀ ਪਰ ਲੋਕਪਾਲ ਨੇ ਪੈਸੇ ਨਹੀਂ ਦਿਤੇ। ਇਸ ਤੇ 18 ਅਕਤੂਬਰ ਨੂੰ ਇੰਸਪੈਕਟਰ ਫਿਰ ਤੋਂ ਉਨ੍ਹਾਂ ਦੇ ਦਫਤਰ ਪੁੱਜਾ ਅਤੇ ਕਾਰਵਾਈ ਦੀ ਧਮਕੀ ਦਿੰਦੇ ਹੋਏ 22 ਅਕਤੂਬਰ ਨੂੰ ਪੈਸੇ ਦਾ ਪ੍ਰਬੰਧ ਕਰਨ ਲਈ ਕਿਹਾ। ਲੋਕਪਾਲ ਨੇ ਇਸਦੀ ਸੂਚਨਾ ਏਸੀਬੀ ਨੂੰ ਦਿਤੀ। ਇਸ ਤੇ ਅਲਵਰ ਐਸਪੀ ਨੇ ਮਾਮਲੇ ਦੀ ਪੁਸ਼ਟੀ ਕਰਵਾਈ ਜਿਸ ਵਿਚ ਮਾਮਲਾ ਸਹੀ ਪਾਇਆ ਗਿਆ।
ਏਸੀਬੀ ਨੇ ਲੋਕਪਾਲ ਰਾਹੀ ਇੰਸਪੈਕਟਰ ਨਾਲ ਫੋਨ ਤੇ ਗੱਲਬਾਤ ਕਰਕੇ ਤਿੰਨ ਲੱਖ ਵਿਚ ਸੌਦਾ ਤੈਅ ਕੀਤਾ। ਇਸ ਤੇ ਇੰਸਪੈਕਟਰ ਨੇ ਇਕ ਲੱਖ ਰੁਪਏ ਦੀ ਪਹਿਲੀ ਕਿਸ਼ਤ 22 ਅਕਤੂਬਰ ਨੂੰ ਦੇਣ ਦੀ ਗੱਲ ਕਹੀ। ਉਸ ਤੋਂ ਬਾਅਦ ਲੋਕਪਾਲ ਨੇ ਸੋਮਵਾਰ ਨੂੰ ਇੰਸਪੈਕਟਰ ਨਾਲ ਸਪੰਰਕ ਕੀਤਾ। ਦਿਨ ਭਰ ਉਹ ਘੁਮਾਉਂਦਾ ਰਿਹਾ ਪਰ ਰਾਤ ਨੂੰ ਉਸਨੇ ਅਲਵਰ ਦੇ ਨਗਲੀ ਸਰਕਲ ਤੇ ਪੈਸੇ ਲੈ ਕੇ ਬੁਲਾਇਆ।
ਪੈਸੇ ਦੇਣ ਤੋਂ ਬਾਅਦ ਲੋਕਪਾਲ ਦੇ ਇਸ਼ਾਰੇ ਤੇ ਏਸੀਬੀ ਨੇ ਇੰਸਪੈਕਟਰ ਸਾਇਰ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਸਲੇਹ ਮੁਹੰਮਦ ਨੇ ਦੱਸਿਆ ਕਿ ਪੁਛਗਿਛ ਤੋਂ ਬਾਅਦ ਮੰਗਲਵਾਰ ਨੂੰ ਇੰਸਪੈਕਟਰ ਨੂੰ ਏਸੀਬੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।