
ਸੋਨਾ ਕੱਢਣ ਲਈ ਸਾਨ੍ਹ ਦੀ ਖ਼ਾਤਰਦਾਰੀ ਕਰ ਰਿਹੈ ਪਰਿਵਾਰ
ਸਿਰਸਾ : ਹਰਿਆਣਾ ਦੇ ਸਿਰਸਾ ਸ਼ਹਿਰ ਕਾਲਾਂਵਾਲੀ 'ਚ ਇੱਕ ਅਵਾਰਾ ਸਾਨ੍ਹ ਸਬਜ਼ੀ ਦੇ ਛਿਲਕਿਆਂ ਦੇ ਨਾਲ ਕਰੀਬ 3 ਤੋਲੇ ਸੋਨੇ ਦੇ ਗਹਿਣੇ ਨਿਗਲ ਗਿਆ। ਬਾਜ਼ਾਰ ਦੇ ਹਿਸਾਬ ਨਾਲ ਦੇਖੀਏ ਤਾਂ ਸੋਣ ਦੀ ਕੀਮਤ ਲੱਗਭੱਗ 1,18,000 ਰੁਪਏ ਹੈ। ਦਰਅਸਲ ਇੱਕ ਮਹਿਲਾ ਨੇ ਆਪਣੇ ਗਹਿਣੇ ਸਬਜ਼ੀ ਦੇ ਛਿਲਕਿਆਂ ਦੇ ਨਾਲ ਰੱਖ ਦਿੱਤੇ ਸਨ ਅਤੇ ਉਸਨੂੰ ਕੂੜੇ 'ਚ ਸੁੱਟ ਦਿੱਤਾ। ਹੁਣ ਮਹਿਲਾ ਦੇ ਪਰਿਵਾਰ ਵਾਲੇ ਸਾਨ ਦੇ ਪੇਟ 'ਚੋ' ਗਹਿਣੇ ਕੱਢਣ ਲਈ ਸਾਨ੍ਹ ਨੂੰ ਖੂਬ ਚਾਰਾ ਖੁਆ ਰਹੇ ਹਨ ਪਰ ਹੁਣ ਅਜੇ ਤੱਕ ਗਹਿਣੇ ਨਹੀਂ ਮਿਲੇ।
Haryana Bull Swallowed gold Jjewellery
ਸਾਨ੍ਹ ਨੇ ਨਿਗਲ ਲਏ ਗਹਿਣੇ
ਦਰਅਸਲ ਕਾਲਾਂਵਾਲੀ ਸ਼ਹਿਰ ਦੇ ਵਾਰਡ ਨੰਬਰ 6 ਨਿਵਾਸੀ ਜਨਕਰਾਜ ਨੇ ਦੱਸਿਆ ਕਿ ਉਸਦਾ ਪਰਿਵਾਰ ਪਿਛਲੇ ਦਿਨੀਂ ਕਿਸੇ ਸਮਾਗਮ ਤੋਂ ਆਇਆ ਸੀ। ਸਮਾਗਮ ਤੋਂ ਆਉਣ ਦੇ ਬਾਅਦ ਉਸਦੀ ਪਤਨੀ ਨੇ ਆਪਣੇ ਗਹਿਣੇ ਸਬਜੀ ਦੇ ਟੋਕਰੀ ਵਿੱਚ ਰੱਖ ਕੇ ਭੁੱਲ ਗਈ। ਕੁਝ ਦੇਰ ਬਾਅਦ ਮਹਿਲਾ ਨੇ ਸਬਜ਼ੀ ਦੇ ਛਿਲਕਿਆ ਦੇ ਨਾਲ ਗਹਿਣੇ ਨੂੰ ਵੀ ਕੂੜੇ ਵਿੱਚ ਸੁੱਟ ਦਿੱਤਾ। ਜਦੋਂ ਮਹਿਲਾ ਗਹਿਣਿਆਂ ਨੂੰ ਲੱਭਣ ਲੱਗੀ ਤਾਂ ਉਸਨੂੰ ਨਾ ਮਿਲੇ। ਮਹਿਲਾ ਨੂੰ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਉਹ ਗਹਿਣੇ ਇੱਕ ਅਵਾਰਾ ਸਾਨ੍ਹ ਨੇ ਸਬਜ਼ੀ ਦੇ ਛਿਲਕਿਆਂ ਸਮੇਤ ਨਿਗਲ ਲਏ ਹੈ।
Haryana Bull Swallowed gold Jjewellery
ਮਹਿਲਾ ਦੇ ਪਰਿਵਾਰ ਨੇ ਅਵਾਰਾ ਸਾਨ੍ਹ ਦੀ ਪਹਿਚਾਣ ਕੀਤੀ। ਕੜੀ ਮੁਸ਼ੱਕਤ ਨਾਲ ਉਸਨੂੰ ਫੜਕੇ ਖਾਲੀ ਪਲਾਟ ਵਿੱਚ ਬੰਨ੍ਹਿਆ ਗਿਆ। ਹੁਣ ਉਸਦੀ ਖੂਬ ਖਾਤਰਦਾਰੀ ਕੀਤੀ ਜਾ ਰਹੀ ਹੈ। ਪਰਿਵਾਰ ਦੇ ਵੱਲੋਂ ਅਵਾਰਾ ਸਾਨ੍ਹ ਨੂੰ ਹਰਾ-ਚਾਰਾ ਅਤੇ ਹੋਰ ਖਾਧ ਸਮੱਗਰੀ ਖੁਆ ਕੇ ਗੋਬਰ ਦੇ ਮਾਧਿਅਮ ਨਾਲ ਸੋਨਾ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪਰਿਵਾਰ ਨੂੰ ਹੁਣ ਤੱਕ ਇਸ ਵਿੱਚ ਸਫਲਤਾ ਹੱਥ ਨਹੀਂ ਲੱਗੀ ਹੈ।
ਆਪਰੇਸ਼ਨ ਨਾਲ ਕੱਢਿਆ ਜਾ ਸਕਦਾ ਹੈ
ਮਹਿਲਾ ਦੇ ਪਰਿਵਾਰ ਵਾਲਿਆਂ ਨੇ ਪਸ਼ੂ ਡਾਕਟਰਾਂ ਨਾਲ ਇਸ ਬਾਰੇ ਵਿੱਚ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਤੋਂ ਇਲਾਵਾ ਆਪਰੇਸ਼ਨ ਕਰਕੇ ਗਹਿਣਿਆਂ ਨੂੰ ਕੱਢਣ ਦੀ ਗੱਲ ਕਹੀ, ਪਰ ਇਸ ਵਿੱਚ ਸਾਨ੍ਹ ਦੀ ਜਾਨ ਨੂੰ ਖ਼ਤਰਾ ਹੈ। ਮਹਿਲਾ ਦੇ ਪਰਿਵਾਰ ਦਾ ਕਹਿਣਾ ਕੀ ਜੇਕਰ ਸੋਨਾ ਗੋਬਰ ਦੇ ਰਾਹੀਂ ਨਹੀਂ ਨਿਕਲਦਾ ਤਾਂ ਉਹ ਦੂਜੇ ਵਿਕਲਪ ਦਾ ਸਹਾਰਾ ਨਹੀਂ ਲੈਣਗੇ। ਕਿਉਂਕਿ ਉਹ ਸੋਨੇ ਲਈ ਕਿਸੇ ਪਸ਼ੂ ਦੀ ਜਾਨ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੁੰਦੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।