
ਅੱਜ ਸੜਕਾਂ ਤੇ ਜਿਧਰ ਵੀ ਨਿਗ੍ਹਾ ਮਾਰੋ,
ਅੱਜ ਸੜਕਾਂ ਤੇ ਜਿਧਰ ਵੀ ਨਿਗ੍ਹਾ ਮਾਰੋ,
ਅਵਾਰਾ ਪਸ਼ੂਆਂ ਦੀ ਹੋਈ ਭਰਮਾਰ ਦਿਸਦੀ,
ਟਕਰਾ ਇਨ੍ਹਾਂ ਨਾਲ ਜੋ ਮੌਤ ਦੇ ਮੂੰਹ ਪੈ ਗਏ,
ਹੋਈ ਪ੍ਰਵਾਰਾਂ ਦੀ ਜ਼ਿੰਦਗੀ ਦੁਸ਼ਵਾਰ ਦਿਸਦੀ,
ਇਕ ਕੱਢੇ ਤਾਂ ਦੂਜੇ ਦੇ ਵੜ ਖੇਤ ਜਾਂਦੇ,
ਪੈਂਦੀ ਫ਼ਸਲ ਤੇ ਇਨ੍ਹਾਂ ਦੀ ਵੱਡੀ ਮਾਰ ਦਿਸਦੀ,
ਗੰਭੀਰ ਮਸਲੇ ਦਾ ਨਿਕਲੂ ਹੱਲ ਕਿਵੇਂ,
ਜਦ ਇਨ੍ਹਾਂ ਦੇ ਪੱਖ ਵਿਚ ਖੜੀ ਸਰਕਾਰ ਦਿਸਦੀ।
-ਰਾਜਾ ਗਿੱਲ 'ਚੜਿੱਕ', ਸੰਪਰਕ : 94654-11585