ਅਵਾਰਾ ਕੁੱਤਿਆਂ ਦੀ ਦਹਿਸ਼ਤ, ਨੋਚ-ਨੋਚ ਮਾਰ ਸੁੱਟੀ ਘਰੋਂ ਸਾਮਾਨ ਲੈਣ ਨਿਕਲੀ 5 ਸਾਲਾ ਮਾਸੂਮ
Published : Oct 23, 2022, 12:50 pm IST
Updated : Oct 23, 2022, 12:50 pm IST
SHARE ARTICLE
Fear of stray dogs, 5-year-old innocent girl
Fear of stray dogs, 5-year-old innocent girl

ਇਸੇ ਕੁੱਤੇ ਨੇ ਦੋ ਦਿਨ ਪਹਿਲਾਂ ਉਸ ਦੀ ਵੱਡੀ ਭੈਣ ਨੂੰ ਵੀ ਵੱਢ ਲਿਆ ਸੀ

 

ਭੋਪਾਲ: ਮੱਧ ਪ੍ਰਦੇਸ਼ ਦੇ ਖਰਗੋਨ ’ਚ ਆਵਾਰਾ ਕੁੱਤਿਆਂ ਦੇ ਹਮਲੇ ਵਿਚ 5 ਸਾਲ ਦੀ ਬੱਚੀ ਦੀ ਜਾਨ ਚਲੀ ਗਈ। ਬੱਚੀ ਕਰਿਆਨੇ ਦੀ ਦੁਕਾਨ ’ਤੇ ਸਾਮਾਨ ਲੈਣ ਜਾ ਰਹੀ ਸੀ। ਉਦੋਂ ਇਕ ਖੌਫ਼ਨਾਕ ਆਵਾਰਾ ਕੁੱਤੇ ਨੇ ਉਸ ’ਤੇ ਹਮਲਾ ਕਰ ਦਿਤਾ। ਕੁੱਤੇ ਨੇ ਅਪਣੇ ਮੂੰਹ ਨਾਲ ਬੱਚੀ ਦੀ ਗਰਦਨ ਨੂੰ ਇਸ ਤਰ੍ਹਾਂ ਫੜ੍ਹ ਲਿਆ ਕਿ ਕੁੱਝ ਹੀ ਦੇਰ ’ਚ ਬੱਚੀ ਦਾ ਸਾਹ ਉਖੜ ਗਿਆ। ਬੱਚੀ ਦੇ ਪਰਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ।

ਇਹ ਘਟਨਾ ਖਰਗੋਨ ਦੇ ਬੇਦੀਆ ਥਾਣਾ ਖੇਤਰ ਦੇ ਬਕਵਾਨਾ ਪਿੰਡ ਦੀ ਹੈ। ਸ਼ੁਕਰਵਾਰ ਦੁਪਹਿਰ 2 ਵਜੇ ਲੜਕੀ ਘਰੋਂ ਦਾ ਸਾਮਾਨ ਲੈਣ ਲਈ ਘਰੋਂ ਨਿਕਲੀ ਸੀ। ਕੁੱਝ ਦੂਰੀ ’ਤੇ ਰਸਤੇ ਵਿਚ ਇਕ ਕੁੱਤਾ ਆਇਆ ਅਤੇ ਉਸ ਨੇ ਬੱਚੀ ਦੀ ਧੌਣ ’ਤੇ ਸਿੱਧਾ ਹਮਲਾ ਕਰ ਦਿਤਾ। ਉਥੇ ਮੌਜੂਦ ਲੋਕਾਂ ਨੇ ਬੜੀ ਮੁਸ਼ਕਲ ਨਾਲ ਕੁੱਤੇ ਤੋਂ ਬੱਚੀ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ। ਬੱਚੀ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਪਰ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੀ ਦੀ ਮੌਤ ਜ਼ਿਆਦਾ ਖ਼ੂਨ ਵਗਣ ਕਾਰਨ ਹੋਈ ਹੈ। ਬੱਚੀ ਦੇ ਪਿਤਾ ਐਮਪੀ ਲਾਲ ਨੇ ਦੱਸਿਆ ਕਿ ਉਹ ਪਿੰਡ ਮੋਗਰ ਦਾ ਰਹਿਣ ਵਾਲਾ ਹੈ ਅਤੇ ਖੇਤ ਮਜਦੂਰੀ ਕਰਕੇ ਆਪਣੇ ਪਰਿਵਾਰ ਸਣੇ ਬਕਵਾਂ ਵਿਖੇ ਰਹਿ ਰਿਹਾ ਹੈ। ਮਾਸੂਮ ਦੀ ਮੌਤ ਤੋਂ ਬਾਅਦ ਸਨੀਵਾਰ ਸਵੇਰੇ ਬੇਦੀਆ ਪੁਲਿਸ ਵੀ ਪਿੰਡ ਪਹੁੰਚ ਗਈ।

ਐਮਪੀ ਲਾਲ ਦਾ ਕਹਿਣਾ ਹੈ ਕਿ ਕੁੱਤੇ ਦੇ ਹਮਲੇ ਕਾਰਨ ਮੇਰੀ ਧੀ ਦੀ ਜਾਨ ਚਲੀ ਗਈ। ਹੋਰ ਬੇਕਸੂਰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਨਾ ਬਣ ਜਾਣ, ਪ੍ਰਸਾਸਨ ਨੂੰ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਹਨ। ਪਿੰਡ ਵਾਸੀਆਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਮਾਸੂਮ ਦੇ ਰਿਸਤੇਦਾਰ ਆਪਣੇ ਪਿੰਡ ਪਰਤ ਗਏ ਹਨ।
ਇਸ ਤੋਂ ਪਹਿਲਾਂ ਰਾਜਧਾਨੀ ਭੋਪਾਲ ’ਚ ਇਕ ਆਵਾਰਾ ਕੁੱਤੇ ਨੇ 7 ਸਾਲ ਦੀ ਮਾਸੂਮ ’ਤੇ ਹਮਲਾ ਕਰ ਦਿੱਤਾ ਸੀ। ਉਸ ਨੇ ਬੱਚੀ ਦੀ ਅੱਖ ਨੋਚ ਲਈ ਅਤੇ ਆਪਣੇ ਸਿਰ ਤੋਂ ਮਾਸ ਕੱਢ ਲਿਆ। ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੱਚੀ ਨੂੰ ਹਮੀਦੀਆ ਹਸਪਤਾਲ ਰੈਫਰ ਕਰ ਦਿਤਾ ਗਿਆ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਬੁਧਵਾਰ ਸ਼ਾਮ ਕੋਲਾਰ ਰੋਡ ’ਤੇ ਬਾਂਸਖੇੜੀ ਦੀ ਹੈ। ਇਸੇ ਕੁੱਤੇ ਨੇ ਦੋ ਦਿਨ ਪਹਿਲਾਂ ਉਸ ਦੀ ਵੱਡੀ ਭੈਣ ਨੂੰ ਵੀ ਵੱਢ ਲਿਆ ਸੀ। (ਏਜੰਸੀ)

SHARE ARTICLE

ਏਜੰਸੀ

Advertisement

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM
Advertisement