
ਐਕਸ-ਗ੍ਰੇਸ਼ੀਆ ਰਾਸ਼ੀ- 44 ਲੱਖ ਰੁਪਏ
ਨਵੀਂ ਦਿੱਲੀ - ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਫਾਇਰ ਫਾਈਟਰਾਂ ਦੇ ਪਰਿਵਾਰਾਂ ਨੂੰ ਸਰਕਾਰ ਤੋਂ 1 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮਿਲੇਗੀ।
ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਅਗਨੀਵੀਰ ਦੇ ਵਾਰਸਾਂ ਨੂੰ 48 ਲੱਖ ਰੁਪਏ ਗੈਰ-ਯੋਗਦਾਨ ਬੀਮਾ ਅਤੇ 44 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ। ਨਾਲ ਹੀ, ਇਹ ਰਾਸ਼ੀ ਅਗਨੀਵੀਰ ਵੱਲੋਂ ਪਾਏ ਗਏ ਸੇਵਾ ਫੰਡ ਦੇ 30 ਫੀਸਦੀ ਅਤੇ ਸਰਕਾਰ ਵੱਲੋਂ ਬਰਾਬਰ ਯੋਗਦਾਨ ਅਤੇ ਇਸ 'ਤੇ ਵਿਆਜ ਦੇ ਨਾਲ ਦਿੱਤੀ ਜਾਵੇਗੀ।
ਮਿਲੇਗੀ ਇਹ ਮਦਦ
- ਬੀਮੇ ਦੀ ਰਕਮ - 48 ਲੱਖ ਰੁਪਏ
- ਸੇਵਾ ਫੰਡ (ਤਨਖਾਹ ਦਾ 30%) ਅਗਨੀਵੀਰ ਦੁਆਰਾ ਜਮ੍ਹਾ ਕੀਤਾ ਗਿਆ ਜਿਸ ਵਿਚ ਸਰਕਾਰ ਉਸੇ ਰਕਮ (ਵਿਆਜ ਸਮੇਤ) ਦਾ ਯੋਗਦਾਨ ਦੇਵੇਗੀ
- ਐਕਸ-ਗ੍ਰੇਸ਼ੀਆ ਰਾਸ਼ੀ- 44 ਲੱਖ ਰੁਪਏ
- ਮੌਤ ਦੀ ਮਿਤੀ ਤੋਂ ਚਾਰ ਸਾਲ ਦੀ ਸੇਵਾ ਪੂਰੀ ਹੋਣ ਤੱਕ ਪੂਰੀ ਤਨਖਾਹ (ਇਸ ਕੇਸ ਵਿਚ 13 ਲੱਖ ਰੁਪਏ)
- ਆਰਮਡ ਫੋਰਸਿਜ਼ ਬੈਟਲ ਕੈਜ਼ੂਅਲਟੀ ਫੰਡ ਵਿੱਚੋਂ 8 ਲੱਖ ਰੁਪਏ
- ਆਰਮੀ ਵਾਈਵਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੁਰੰਤ ਮਦਦ 30 ਹਜ਼ਾਰ ਰੁਪਏ
ਦੱਸ ਦਈਏ ਕਿ ਹਾਲ ਹੀ ਵਿਚ ਸਿਆਚਿਨ ਗਲੇਸ਼ੀਅਰ ਦੇ ਖ਼ਤਰਨਾਕ ਇਲਾਕਿਆਂ ਵਿਚ ਡਿਊਟੀ ਦੌਰਾਨ ਅਗਨੀਵੀਰ ਗਾਵਤੇ ਅਕਸ਼ੈ ਲਕਸ਼ਮਣ ਨਾਂ ਦੇ ਆਪਰੇਟਰ ਦੀ ਜਾਨ ਚਲੀ ਗਈ ਸੀ।ਮਹਾਰਾਸ਼ਟਰ ਦਾ ਰਹਿਣ ਵਾਲਾ ਲਕਸ਼ਮਣ ਮਹਾਰਾਸ਼ਟਰ ਦਾ ਪਹਿਲਾ ਅਗਨੀਵੀਰ ਹੈ ਜਿਸ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ।