ਉਹ ਕਰਨਾਲ ਦੇ ਨਿਆਪੁਰੀ ਇਲਾਕੇ ਵਿਚ ਰਹਿੰਦੇ ਸੀ। ਉਹ ਪਹਿਲਾਂ ਵਕੀਲ ਸੀ। ਇਸ ਤੋਂ ਬਾਅਦ ਉਸ ਨੇ ਡੀਐਸਪੀ ਜੇਲ੍ਹ ਦੀ ਪ੍ਰੀਖਿਆ ਪਾਸ ਕੀਤੀ।
ਪਾਣੀਪਤ - ਪਾਣੀਪਤ ਵਿਚ ਜੇਲ੍ਹ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਰਅਸਲ ਡੀਐੱਸਪੀ ਜੋਗਿੰਦਰ ਦੇਸਵਾਲ ਜਿਮ ਲਗਾ ਰਿਹਾ ਸੀ ਜਿਸ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ
ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਡੀਐਸਪੀ ਜੋਗਿੰਦਰ ਦੇਸਵਾਲ ਦੀ ਉਮਰ 52 ਸਾਲ ਸੀ। ਉਹ ਕਰਨਾਲ ਦੇ ਨਿਆਪੁਰੀ ਇਲਾਕੇ ਵਿਚ ਰਹਿੰਦੇ ਸੀ। ਉਹ ਪਹਿਲਾਂ ਵਕੀਲ ਸੀ। ਇਸ ਤੋਂ ਬਾਅਦ ਉਸ ਨੇ ਡੀਐਸਪੀ ਜੇਲ੍ਹ ਦੀ ਪ੍ਰੀਖਿਆ ਪਾਸ ਕੀਤੀ।
                    
                