ਬਰੇਨ ਹੈਮਰੇਜ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਗਿਆ ਸੀ ਭਰਤੀ
ਅਹਿਮਾਦਾਬਾਦ: ਗੁਜਰਾਤ ਦੀ ਮਸ਼ਹੂਰ ਵਾਘ ਬਕਰੀ ਚਾਹ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮਾਲਕ ਪਰਾਗ ਦੇਸਾਈ ਦਾ ਦਿਹਾਂਤ ਹੋ ਗਿਆ ਹੈ। ਉਹ 49 ਸਾਲਾਂ ਦੇ ਸਨ। ਬ੍ਰੇਨ ਹੈਮਰੇਜ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਉਹ ਕਈ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ।
ਇਹ ਵੀ ਪੜ੍ਹੋ: ਮੁਹਾਲੀ ਤੋਂ ਗੈਂਗਸਟਰ ਲਾਰੈਂਸ ਦੇ ਚਾਰ ਸਾਥੀ ਗ੍ਰਿਫਤਾਰ, ਪਿਸਤੌਲ ਤੇ ਕਾਰਤੂਸ ਹੋਏ ਬਰਾਮਦ
ਪਿਛਲੇ ਹਫਤੇ ਪਰਾਗ ਦੇਸਾਈ ਸਵੇਰ ਦੀ ਸੈਰ ਦੌਰਾਨ ਡਿੱਗ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ ਪਰਾਗ ਇਕ ਹਫ਼ਤੇ ਤੋਂ ਹਸਪਤਾਲ ਵਿਚ ਦਾਖ਼ਲ ਸੀ।
ਇਹ ਵੀ ਪੜ੍ਹੋ: ਬਠਿੰਡਾ ਵਿੱਚ 78% ਧਰਤੀ ਹੇਠਲਾ ਪਾਣੀ ਮਨੁੱਖੀ ਵਰਤੋਂ ਲਈ ਨਹੀਂ ਹੈ ਯੋਗ: ਅਧਿਐਨ
ਪਰਾਗ ਦੇਸਾਈ ਵਾਘ ਬਕਰੀ ਟੀ ਕੰਪਨੀ ਦੇ ਡਾਇਰੈਕਟਰਾਂ ਦੇ 6 ਸਮੂਹਾਂ ਵਿਚੋਂ ਇੱਕ ਸੀ। ਉਹ ਕੰਪਨੀ 'ਚ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ 'ਤੇ ਸਨ। ਉਨ੍ਹਾਂ ਨੇ ਅਮਰੀਕਾ ਦੀ ਲਾਂਗ ਆਈਲੈਂਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤੀ ਸੀ। ਉਹ ਵਾਘ ਬਕਰੀ ਦੇ ਮੰਡੀਕਰਨ, ਵਿਕਰੀ ਅਤੇ ਨਿਰਯਾਤ ਵਿਭਾਗਾਂ ਦੀ ਦੇਖ-ਰੇਖ ਕਰਦਾ ਸੀ। ਇਸ ਦੇ ਨਾਲ ਹੀ ਚਾਹ ਸਵਾਦ ਦੇ ਮਾਹਿਰ ਵੀ ਸਨ।