5,60,000 ਲੋਕਾਂ ਨੇ ਡਾਊਨਲੋਡ ਕੀਤੇ ਵਾਇਰਸ ਵਾਲੇ ਐਪ : ਗੂਗਲ
Published : Nov 23, 2018, 6:50 pm IST
Updated : Nov 23, 2018, 6:52 pm IST
SHARE ARTICLE
Android Apps
Android Apps

ਕਿਹਾ ਜਾ ਰਿਹਾ ਹੈ ਕਿ ਗੂਗਲ ਪਲੇ-ਸਟੇਰ ਤੋਂ 5,60,000 ਐਂਡਰਾਇਡ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਫਰਜ਼ੀ ਐਪ ਡਾਊਨਲੋਡ ਕਰ ਲਏ ਹਨ।

ਨਵੀਂ ਦਿੱਲੀ,  ( ਭਾਸ਼ਾ ) : ਗੂਗਲ ਪਲੇ-ਸਟੋਰ 'ਤੇ ਵਾਇਰਸ ਅਤੇ ਮੈਲਵੇਅਰ ਵਾਲੇ ਐਪ ਪਬਲਿਸ਼ ਹੁੰਦੇ ਰਹਿੰਦੇ ਹਨ। ਪੂਰੀ ਜਾਣਕਾਰੀ ਨਾ ਹੋਣ ਕਾਰਨ ਹਜ਼ਾਰਾਂ ਲੋਕ ਅਪਣੇ ਸਮਾਰਟ ਫੋਨ ਤੇ ਇਨ੍ਹਾਂ ਐਪਸ ਨੂੰ ਡਾਊਨਲੋਡ ਕਰ ਲੈਂਦੇ ਹਨ। ਇਸ ਤੋਂ ਬਾਅਦ ਅਜਿਹੇ ਲੋਕਾਂ ਦੇ ਫੋਨ ਦੀ ਜਸੂਸੀ ਕੀਤੀ ਜਾਂਦੀ ਹੈ। ਇਕ ਨਵੀਂ ਰੀਪੋਰਟ ਵਿਚ ਅਜਿਹੀ ਗੱਲ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਗੂਗਲ ਪਲੇ-ਸਟੇਰ ਤੋਂ 5,60,000 ਐਂਡਰਾਇਡ ਸਮਾਰਟ ਫੋਨ ਦੀ ਵਰਤੋਂ ਕਰਨ ਵਾਲੇ ਲੋਕਾਂ ਨੇ ਫਰਜ਼ੀ ਐਪ ਡਾਊਨਲੋਡ ਕਰ ਲਏ ਹਨ।

Play storePlay store

ਡਾਊਨਲੋਡ ਕੀਤੇ ਗਏ ਐਪਸ ਵਾਇਰਸ ਦੇ ਅਸਰ ਹੇਠ ਹਨ। ਸੁਰੱਖਿਆ ਖੋਜਕਾਰਾਂ ਦੀ ਟਵੀਟ ਮੁਤਾਬਕ ਇਨ੍ਹਾਂ ਐਪਸ ਦੀ ਗਿਣਤੀ 13 ਹੈ। ਇਨ੍ਹਾਂ ਵਿਚ 2 ਐਪ ਤਾਂ ਗੂਗਲ ਪਲੇ-ਸਟੋਰ ਤੇ ਟਰੇਡਿੰਗ ਐਪ ਦੀ ਸੂਚੀ ਵਿਚ ਹਨ। ਇਹ ਸਾਰੇ ਐਪਸ ਡਰਾਈਵਿੰਗ ਗੇਮਿੰਗ ਐਪਸ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਐਪਸ ਨੂੰ ਇਕ ਹੀ ਡੇਵਲਪਰ ਨੇ ਤਿਆਰ ਕੀਤਾ ਹੈ। ਜਿਸ ਦਾ ਨਾਮ ਲੂਈਜ਼ ਪਿੰਟੋ ਹੈ। ਉਂਝ ਤਾਂ ਇਹ ਗੇਮਿੰਗ ਐਪਸ ਹਨ ਪਰ ਇਹ ਫੋਨ ਵਿਚ ਓਪਨ ਨਹੀਂ ਹੋ ਰਹੇ।

Truck SimulatorTruck Simulator

ਇਹ ਐਪ ਫੋਨ ਵਿਚ ਵਾਰ-ਵਾਰ ਕ੍ਰੈਸ਼ ਹੋ ਰਹੇ ਹਨ। ਇਨ੍ਹਾਂ ਐਪਸ ਦੇ ਨਾਮ ਕੁਝ ਇਸ ਤਰ੍ਹਾਂ ਹਨ। ਟਰੱਕ ਸੀਮੂਲੇਟਰ, ਫਾਈਰ ਟਰੱਕ ਸੀਮੂਲੇਟਰ, ਲਕਸਰੀ ਕਾਰ ਡਰਾਈਵਿੰਗ ਸਿਮੂਲੇਟਰ। ਹਾਲਾਂਕਿ ਗੂਗਲ ਨੇ ਹੁਣ ਇਨ੍ਹਾਂ ਐਪਸ ਨੂੰ ਗੂਗਲ ਪਲੇ-ਸਟੋਰ ਤੋਂ ਹਟਾ ਲਿਆ ਹੈ ਪਰ ਜੇਕਰ ਕਿਸੇ ਨੇ ਇਨ੍ਹਾਂ ਐਪਸ ਨੂੰ ਪਹਿਲਾਂ ਤੋਂ ਫੋਨ ਵਿਚ ਡਾਊਨਲੋਡ ਕਰ ਰੱਖਿਆ ਹੈ ਤਾਂ ਤਰੁਤ ਇਨ੍ਹਾਂ ਐਪਸ ਨੂੰ ਅਨਇਨਸਟਾਲ ਕਰ ਦਿਤਾ ਜਾਣਾ ਚਾਹੀਦਾ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement