
ਸਿੱਖ ਸਮੁਦਾਇ ਲਈ ਕਰਤਾਰਪੁਰ ਸਾਹਿਬ ਬਹੁਤ ਮਹੱਤਪੂਰਨ ਪਵਿੱਤਰ ਧਾਰਮਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ 18 ਸਾਲ ਬਤੀਤ ਕੀਤੇ ਸਨ।
ਚੰਡੀਗੜ੍ਹ , ( ਪੀਟੀਆਈ ) : ਸ਼ੀ ਨਨਕਾਣਾ ਸਾਹਿਬ ਤੇ ਹੋਰ ਗੁਰੂਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਇਸ ਦਾ ਮਤਲਬ ਇਹ ਹੈ ਕਿ ਨਨਕਾਣਾ ਸਾਹਿਬ ਅਤੇ ਬਾਕੀ ਗੁਰੂਦੁਆਰੇ ਜਾਂ ਗੁਰੂਧਾਮ ਜੋ ਵੰਡ ਦੇ ਚਲਦਿਆਂ ਪਾਕਿਸਤਾਨ ਵਿਚ ਰਹਿ ਗਏ, ਉਨ੍ਹਾਂ ਦੇ ਖੁੱਲੇ ਦਰਸ਼ਨ ਸਿੱਖ ਕਰ ਸਕਣ, ਇਸ ਦੀ ਅਸੀਂ ਮੰਗ ਕਰਦੇ ਹਾਂ। ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਫੈਸਲੇ ਨਾਲ ਸਿੱਖਾਂ ਦੀ ਉਸ ਅਰਦਾਸ ਨੂੰ ਬੂਰ ਪਿਆ ਹੈ ਜਿਸ ਦੀ ਮੰਗ ਉਹ ਭਾਰਤ-ਪਾਕਿ ਵੰਡ ਤੋਂ ਬਾਅਦ ਦੇ 70 ਸਾਲਾਂ ਤੋਂ ਕਰਦੇ ਆ ਰਹੇ ਹਨ।
Kartarpur Sahib Gurudwara
ਮੰਤਰੀ ਮੰਡਲ ਵੱਲੋਂ ਅਗਲੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਮਨਾਉਣ ਲਈ ਕਰਤਾਰਪੁਰ ਲਾਂਘੇ ਨੂੰ ਮੰਜੂਰੀ ਦੇਣ ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਬੀਤੇ ਦਿਨ ਮੰਤਰੀਮੰਡਲ ਦੀ ਬੈਠਕ ਵਿਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਲਏ ਗਏ ਇਸ ਫੈਸਲੇ ਨਾਲ ਸਿੱਖ ਸਮੁਦਾਇ ਦੀ 70 ਸਾਲ ਦੀ ਲੰਮੀ ਉਡੀਕ ਖਤਮ ਹੋ ਜਾਵੇਗੀ। ਸਿੱਖ ਸਮੁਦਾਇ ਲਈ ਕਰਤਾਰਪੁਰ ਸਾਹਿਬ ਬਹੁਤ ਮਹੱਤਪੂਰਨ ਪਵਿੱਤਰ ਧਾਰਮਿਕ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ 18 ਸਾਲ ਬਤੀਤ ਕੀਤੇ ਸਨ।
Sikh community
ਇਸ ਲਾਂਘੇ ਨਾਲ ਸ਼ਰਧਾਲੂ ਗੁਰਦਾਸਪੁਰ ਤੋਂ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਕਰ ਸਕਣਗੇ। ਇਸ ਵੇਲੇ ਇਹ ਸਥਾਨ ਪਾਕਿਸਤਾਨ ਵਿਚ ਭਾਰਤੀ ਸਰਹੱਦ ਤੋਂ ਲਗਭਗ ਚਾਰ ਕਿਲੋਮੀਟਰ ਦੀ ਦੂਰੀ ਤੇ ਹੈ। ਪੰਜਾਬ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਸਰੱਹਦ ਚੌਂਕੀ ਤੋਂ ਦੂਰਬੀਨ ਰਾਹੀ ਸ਼ਰਧਾਲੂ ਦਰਸ਼ਨ ਕਰਦੇ ਹਨ। ਕਰਤਾਰਪੁਰ ਸਾਹਿਬ ਗੁਰੂਦੁਆਰੇ ਨੂੰ ਪਹਿਲਾ ਗੁਰੂਦੁਆਰਾ ਮੰਨਿਆ ਜਾਂਦਾ ਹੈ। ਇਸ ਦਾ ਨੀਂਹ ਪੱਥਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਸੀ। ਬਾਅਦ ਵਿਚ ਰਾਵੀ ਨਦੀ ਵਿਚ ਹੜ੍ਹ ਆਉਣ ਕਾਰਨ ਇਹ ਵਹਿ ਗਿਆ ਸੀ।
Kartarpur Sahib
ਇਸ ਤੋਂ ਬਾਅਦ ਮੌਜੂਦਾ ਗੁਰੂਦੁਆਰਾ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ। ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਰਾਜਪਾਲ ਦੁਨੀ ਚੰਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੱਖੋਕੇ ਵਿਚ ਮਿਲੇ ਸਨ ਅਤੇ ਉਨ੍ਹਾਂ ਨੂੰ 100 ਏਕੜ ਜ਼ਮੀਨ ਦਾਨ ਦਿਤੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਭੇਂਟ ਸਵੀਕਾਰ ਕਰਦੇ ਹੋਏ ਉਥੇ ਰਹਿ ਕੇ ਛੋਟੀ ਇਮਾਰਤ ਦੀ ਉਸਾਰੀ ਕਰਵਾਈ। ਇਹੋ ਹੀ ਨਹੀਂ ਉਨ੍ਹਾਂ ਨੇ ਇਸ ਜ਼ਮੀਨ ਤੇ ਕਈ ਫਸਲਾਂ ਦੀ ਖੇਤੀ ਵੀ ਕੀਤੀ। ਇਹ ਗੁਰੂਦੁਆਰਾ ਸ਼ੰਕਰਗੜ ਤਹਿਸੀਲ ਦੇ ਕੋਟੀ ਪਿੰਡ ਵਿਖੇ ਰਾਵੀ ਨਦੀ ਦੇ ਨੇੜੇ ਹੈ।
Dera Baba Nanak
ਭਾਰਤ-ਪਾਕਿ ਵੰਡ ਤੋਂ ਬਾਅਦ ਸਿੱਖਾਂ ਦੇ ਕਈ ਇਤਿਹਾਸਕ ਗੁਰੂਦੁਆਰੇ ਪਾਕਿਸਤਾਨ ਵਿਚ ਰਹਿ ਗਏ। ਇਨ੍ਹਾਂ ਵਿਚ ਪੰਜਾ ਸਾਹਿਬ, ਨਨਕਾਣਾ ਸਾਹਿਬ, ਡੇਰਾ ਸਾਹਿਬ ਲਾਹੌਰ ਅਤੇ ਕਰਤਾਰਪੁਰ ਸਾਹਿਬ ਸ਼ਾਮਲ ਹਨ। ਇਨ੍ਹਾਂ ਗੁਰਦੁਆਰਿਆਂ ਵਿਚ ਭਾਰਤੀਆਂ ਦੇ ਜਾਣ 'ਤੇ ਪਾਬੰਦੀ ਲਗਾ ਦਿਤੀ ਗਈ ਸੀ। 70 ਸਾਲ ਬਾਅਦ ਮੰਤਰੀ ਮੰਡਲ ਨੇ ਫੈਸਲਾ ਲਿਆ ਹੈ ਕਿ ਡੇਰਾ ਬਾਬਾ ਨਾਨਕ ਜੋ ਗੁਰਦਾਸਪੁਰ ਵਿਚ ਹੈ, ਉਥੋਂ ਲੈ ਕੇ ਅਤੰਰਰਾਸ਼ਰੀ ਸਰਹੱਦ ਤੱਕ ਕਰਤਾਰਪੁਰ ਲਾਂਘਾ ਬਣਾਇਆ ਜਾਵੇਗਾ। ਜਿਸ 'ਤੇ ਵੀਜ਼ਾ ਅਤੇ ਕਸਟਮ ਦੀ ਸਹੂਲਤ ਮਿਲੇਗੀ।
ਇਹ ਤਿੰਨ ਕਿਲੋਮੀਟਰ ਦਾ ਹੋਵੇਗਾ ਅਤੇ ਭਾਰਤ ਸਰਕਾਰ ਵੱਲੋਂ ਇਸ ਲਈ ਬਜਟ ਮੁੱਹਈਆ ਕਰਵਾਇਆ ਜਾਵੇਗਾ। ਸੁਲਤਾਨਪੁਰ ਲੋਧੀ ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸਬੰਧਤ ਹੈ, ਉਸ ਨੂੰ ਸਮਾਰਟ ਸਿਟੀ ਦੇ ਤੌਰ ਤੇ ਵਿਕਸਤ ਕੀਤਾ ਜਾਵੇਗਾ। ਲਾਂਘਾ ਬਣਨ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਲਈ ਸਲਿਪ ਦਿਤੀ ਜਾਵੇਗੀ ਜਿਸ 'ਤੇ ਸ਼ਾਮ ਤੱਕ ਵਾਪਸ ਆਉਣਾ ਪਵੇਗਾ। ਇਸ ਮੁੱਦੇ ਤੇ ਭਾਰਤ-ਪਾਕਿਸਤਾਨ ਇਕ ਦੂਜੇ ਦੀ ਪਹਿਲ ਦੀ ਉਡੀਕ ਕਰਦੇ ਆਏ ਹਨ। ਕੁਝ ਚਿਰ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ
Pak Information Minister Fawad Chaudhry
ਪਾਕਿਸਤਾਨ ਦੀ ਯਾਤਰਾ ਦੌਰਾਨ ਸਿੱਖਾਂ ਦੇ ਇਨ੍ਹਾਂ ਦੋ ਧਾਰਮਿਕ ਸਥਾਨਾਂ ਵਿਚਕਾਰ ਲਾਂਘਾ ਖੋਲ੍ਹੇ ਜਾਣ ਨਾਲ ਇਹ ਮਾਮਲਾ ਚਰਚਾ ਵਿਚ ਆਇਆ ਸੀ। ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਕਰਤਾਰਪੁਰ ਸਰਹੱਦ ਨੂੰ ਖੋਲ੍ਹਣ ਜਾ ਰਿਹਾ ਹੈ ਅਤੇ ਭਾਰਤ ਦੇ ਤੀਰਥਯਾਤਰੀਆਂ ਨੂੰ ਬਿਨਾਂ ਵੀਜ਼ਾ ਦਰਬਾਰ ਸਾਹਿਬ ਜਾਣ ਦੀ ਆਗਿਆ ਹੋਵੇਗੀ।