ਵਿਆਹ ਦਾ ਝਾਂਸਾ ਦੇ ਕੇ ਲਾੜੇ ਨੇ 17 ਕੁੜੀਆਂ ਨਾਲ ਮਾਰੀ ਠੱਗੀ, ਲੁੱਟੇ ਕਰੋੜਾਂ ਰੁਪਏ
Published : Nov 23, 2020, 11:35 am IST
Updated : Nov 23, 2020, 11:35 am IST
SHARE ARTICLE
MARRY
MARRY

ਉਸ ਨੇ ਸਿਰਫ ਨੌਵੀਂ ਤੱਕ ਪੜ੍ਹਾਈ ਕੀਤੀ ਸੀ ਪਰ ਉਸ ਨੇ ਆਪਣੇ ਆਪ ਨੂੰ ਕਲਾਈਮੈਟ ਇੰਜਨੀਅਰਿੰਗ ਵਿੱਚ ਐਮਟੈਕ ਦੱਸਿਆ।

ਹੈਦਰਾਬਾਦ: ਅੱਜ ਕੱਲ੍ਹ ਵਿਆਹ ਨਾਲ ਜੁੜੇ ਬਹੁਤ ਸਾਰੇ ਧੋਖਾਧੜੀ ਕੇਸ ਰੋਜਾਨਾ ਵੇਖਣ ਨੂੰ ਮਿਲ ਰਹੇ ਹਨ। ਅੱਜ ਤਾਜਾ ਮਾਮਲਾ ਤੇਲੰਗਾਨਾ 'ਚ ਵੇਖਣ ਨੂੰ ਮਿਲ ਰਿਹਾ ਹੈ। ਇਸ ਮਾਮਲੇ 'ਚ ਤੇਲੰਗਾਨਾ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਲਾੜੇ ਨੂੰ ਫੜਿਆ ਹੈ ਜੋ ਵਿਆਹ ਦੇ ਬਹਾਨੇ ਲੜਕੀਆਂ ਨੂੰ ਭਰਮਾਉਂਦਾ ਤੇ ਇੱਕ ਮਿਲਟਰੀ ਮੇਜਰ ਬਣ ਕੇ ਉਨ੍ਹਾਂ ਤੋਂ ਪੈਸਿਆਂ ਦੀ ਠੱਗੀ ਕਰਦਾ ਸੀ। ਇਸ ਕਰਕੇ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਲਾੜੇ ਨੂੰ ਗ੍ਰਿਫਤਾਰ ਕਰ ਲਿਆ ਹੈ। 

money

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਲਾੜੇ ਦਾ ਨਾਮ ਮੁਦਵਥ ਸ੍ਰੀਨੁ ਨਾਇਕ ਹੈ ਤੇ ਇਸ ਨੇ 17 ਕੁੜੀਆਂ ਤੇ ਉਨ੍ਹਾਂ ਦੇ ਪਰਿਵਾਰ ਕੋਲੋਂ 6.61 ਕਰੋੜ ਰੁਪਏ ਵਸੂਲ ਕੀਤੇ। ਵਿਆਹ ਕਰਾਉਣ ਦਾ ਲਾਰਾ ਲਾਉਣ ਵਾਲੇ ਇਸ ਆਦਮੀ ਦੀ ਹਰ ਚੀਜ ਜਾਅਲੀ ਸੀ। ਉਸ ਨੇ ਸਿਰਫ ਨੌਵੀਂ ਤੱਕ ਪੜ੍ਹਾਈ ਕੀਤੀ ਸੀ ਪਰ ਉਸ ਨੇ ਆਪਣੇ ਆਪ ਨੂੰ ਕਲਾਈਮੈਟ ਇੰਜਨੀਅਰਿੰਗ ਵਿੱਚ ਐਮਟੈਕ ਦੱਸਿਆ।

arrest

ਦੱਸ ਦਈਏ ਕਿ ਇਸ ਲਾੜੇ ਦਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਇਸ ਦਾ ਇੱਕ ਬੇਟਾ ਵੀ ਹੈ। ਇਸ ਮਗਰੋਂ ਵੀ ਇਹ ਕੁਆਰੀ ਕੁੜੀਆਂ ਨਾਲ ਵਿਆਹ ਦੀ ਗੱਲ ਕਰਦਾ ਸੀ। ਲੜਕੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫਸਾਉਣ ਲਈ, ਮੁਦਵਥ ਨੇ ਵੈਬਸਾਈਟ 'ਤੇ ਕਈ ਨਕਲੀ ਪ੍ਰੋਫਾਈਲ ਵੀ ਬਣਾਈ ਹੋਈ ਸੀ।

ਜਾਣੋ ਕੀ ਹੈ ਪੂਰਾ ਮਾਮਲਾ 
ਇਸ ਕੇਸ ਵਿੱਚ ਇਸ ਜਾਅਲੀ ਮੇਜਰ ਨੇ ਤੇਲੰਗਾਨਾ ਦੇ ਰਾਜ ਸਕੱਤਰੇਤ ਵਿੱਚ ਕੰਮ ਕਰਨ ਵਾਲੇ ਅਧਿਕਾਰੀ ਤੋਂ 56 ਲੱਖ ਰੁਪਏ ਲਏ। ਇਹ ਅਧਿਕਾਰੀ ਮੈਡੀਕਲ ਵਿੱਚ ਪੜ੍ਹਾਈ ਕਰ ਰਹੀ ਆਪਣੀ ਧੀ ਲਈ ਯੋਗ ਲਾੜੇ ਦੀ ਭਾਲ ਕਰਦੇ ਹੋਏ ਇਸ ਧੋਖੇਬਾਜ਼ ਦੇ ਜਾਲ ਵਿਚ ਫਸ ਗਏ। ਇਸੇ ਤਰ੍ਹਾਂ ਮੁਦਵਥ ਨੇ ਵਾਰੰਗਲ ਜ਼ਿਲੇ ਦੇ ਇੱਕ ਪਰਿਵਾਰ ਤੋਂ ਦੋ ਕਰੋੜ ਰੁਪਏ ਦੀ ਠੱਗੀ ਮਾਰੀ ਸੀ।

ਹੁਣ ਸ਼ਨੀਵਾਰ ਨੂੰ ਪੁਲਿਸ ਨੇ ਇਸ ਜਾਲੀ ਲਾੜੇ ਨੂੰ ਕਾਬੂ ਕਰ ਲਿਆ ਜਦੋਂ ਉਹ ਕਿਸੇ ਹੋਰ ਪਰਿਵਾਰ ਕੋਲੋਂ ਧੋਖਾ ਦੇ ਕੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਖਿਲਾਫ ਜਵਾਹਰ ਨਗਰ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement