
ਚਰਨਜੀਤ ਦਾ ਪਟਿਆਲਾ ’ਚ ਜਨਮ ਹੋਇਆ
ਨਵੀਂ ਦਿੱਲੀ : ਗੌਰਵ ਖੰਨਾ ਐਕਸੇਲੀਆ ਬੈਡਮਿੰਟਨ ਅਕੈਡਮੀ ਲਖਨਊ ਦੀ ਚਰਨਜੀਤ ਕੌਰ ਨੇ ਯੁਗਾਂਡਾ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2021 ’ਚ ਦੋ ਕਾਂਸੀ ਤਮਗ਼ੇ ਜਿੱਤੇ ਹਨ। ਯੁਗਾਂਡਾ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਕੰਪਾਲਾ ਸ਼ਹਿਰ ਦੇ ਐਮ. ਟੀ. ਐਨ. ਐਰੇਨਾ ਲੁਗੋਗੋ ਸਪੋਰਟਜ਼ ਕੰਪਲੈਕਸ ਵਿਖੇ 15 ਨਵੰਬਰ ਤੋਂ 21 ਨਵੰਬਰ ਤਕ ਚਲਿਆ।
Charanjeet Kaur
ਇਸ ਤੋਂ ਪਹਿਲਾਂ ਚਰਨਜੀਤ ਦੁਬਈ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2021 ’ਚ ਦੁਬਈ ਤੋਂ ਕਾਂਸੀ ਤਮਗ਼ਾ ਜਿੱਤ ਕੇ ਵਾਪਸ ਪਰਤੀ ਸੀ, ਜਿਸ ਤੋਂ ਤੁਰਤ ਬਾਅਦ ਚਰਨਜੀਤ ਨੇ ਕੇਰਲ ’ਚ ਇੰਡੀਆ ਫਸਟ ਪੈਰਾ ਮਾਸਟਰਜ਼ ਨੈਸ਼ਨਲ ਇਨਡੋਰ ਗੇਮਜ਼ 2021 ਵਿਚ ਸੋਨ ਤਮਗ਼ਾ ਵੀ ਜਿੱਤਿਆ ਸੀ। ਚਰਨਜੀਤ ਦਾ ਪਟਿਆਲਾ ’ਚ ਜਨਮ ਹੋਇਆ, ਵਿਆਹ ਤੋਂ ਬਾਅਦ ਦਿੱਲੀ ’ਚ ਰਹਿੰਦੇ ਹੋਏ ਅੱਗੇ ਵਧਣ ਲਈ ਪਰਵਾਰ ਦੇ ਸਮਰਥਨ ਨਾਲ ਲਖਨਊ ਦੀ ਗੌਰਵ ਖੰਨਾ ਐਕਸੇਲੀਆ ਬੈਡਮਿੰਟਨ ਅਕੈਡਮੀ ਪਹੁੰਚੀ ਤੇ ਉਥੋਂ ਅੱਗੇ ਦੀ ਸ਼ੁਰੂਆਤ ਦੀ ਪੂਰੀ ਤਿਆਰੀ ਇਸ ਅਕੈਡਮੀ ’ਚ ਰਹਿ ਕੇ ਕੀਤੀ।